1 Corinthians 4:10 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਅਸੀਂ ਮਸੀਹ ਲਈ ਮੂਰਖ ਹਾਂ। ਪਰ ਤੁਸੀਂ ਸੋਚਦੇ ਹੋ ਕਿ ਤੁਸੀਂ ਮਸੀਹ ਲਈ ਬੜੇ ਸਿਆਣੇ ਹੋ। ਅਸੀਂ ਕਮਜ਼ੋਰ ਹਾਂ, ਪਰ ਤੁਸੀਂ ਸੋਚਦੇ ਹੋ ਕਿ ਤੁਸੀਂ ਬਲਵਾਨ ਹੋ। ਲੋਕੀਂ ਤੁਹਾਨੂੰ ਮਾਣ ਦਿੰਦੇ ਹਨ, ਪਰ ਉਹ ਸਾਨੂੰ ਮਾਣ ਨਹੀਂ ਦਿੰਦੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਸੀਂ ਮਸੀਹ ਦੀ ਖ਼ਾਤਰ ਮੂਰਖ ਬਣੇ ਹਾਂ ਪਰ ਤੁਸੀਂ ਮਸੀਹ ਵਿੱਚ ਬੁੱਧੀਮਾਨ ਹੋ! ਅਸੀਂ ਕਮਜ਼ੋਰ ਹਾਂ ਪਰ ਤੁਸੀਂ ਤਾਕਤਵਰ ਹੋ! ਅਸੀਂ ਨਫ਼ਰਤ ਯੋਗ ਹਾਂ ਪਰ ਤੁਸੀਂ ਆਦਰ ਯੋਗ ਹੋ!
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਸੀਂ ਮਸੀਹ ਦੇ ਕਾਰਨ ਮੂਰਖ ਹਾਂ, ਪਰ ਤੁਸੀਂ ਮਸੀਹ ਵਿੱਚ ਬੁੱਧਵਾਨ ਹੋ! ਅਸੀਂ ਨਿਰਬਲ ਹਾਂ, ਪਰ ਤੁਸੀਂ ਬਲਵੰਤ ਹੋ! ਤੁਹਾਨੂੰ ਆਦਰ ਮਿਲਦਾ ਹੈ, ਪਰ ਸਾਨੂੰ ਨਿਰਾਦਰ!
Punjabi Bible 2016 - ਪਵਿੱਤਰ ਬਾਈਬਲ O.V.
ਅਸੀਂ ਮਸੀਹ ਦੇ ਨਮਿੱਤ ਮੂਰਖ ਹਾਂ ਪਰ ਤੁਸੀਂ ਮਸੀਹ ਵਿੱਚ ਸਿਆਣੇ ਹੋ, ਅਸੀਂ ਨਿਰਬਲ ਹਾਂ ਪਰ ਤੁਸੀਂ ਬਲਵੰਤ ਹੋ। ਤੁਸੀਂ ਪਰਤਾਪ ਵਾਲੇ ਹੋ ਪਰ ਅਸੀਂ ਬੇਪਤ ਹਾਂ
Punjabi ERV
ਅਸੀਂ ਮਸੀਹ ਲਈ ਮੂਰਖ ਹਾਂ। ਪਰ ਤੁਸੀਂ ਸੋਚਦੇ ਹੋ ਕਿ ਤੁਸੀਂ ਮਸੀਹ ਲਈ ਬਡ਼ੇ ਸਿਆਣੇ ਹੋ। ਅਸੀਂ ਕਮਜ਼ੋਰ ਹਾਂ, ਪਰ ਤੁਸੀਂ ਸੋਚਦੇ ਹੋ ਕਿ ਤੁਸੀਂ ਬਲਵਾਨ ਹੋ। ਲੋਕੀਂ ਤੁਹਾਨੂੰ ਮਾਣ ਦਿੰਦੇ ਹਨ, ਪਰ ਉਹ ਸਾਨੂੰ ਮਾਣ ਨਹੀਂ ਦਿੰਦੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਸੀਂ ਮਸੀਹ ਦੇ ਲਈ ਮੂਰਖ ਹਾਂ ਪਰ ਤੁਸੀਂ ਮਸੀਹ ਵਿੱਚ ਸਿਆਣੇ ਹੋ। ਅਸੀਂ ਨਿਰਬਲ ਹਾਂ ਪਰ ਤੁਸੀਂ ਬਲਵੰਤ ਹੋ। ਤੁਸੀਂ ਪਰਤਾਪ ਵਾਲੇ ਹੋ ਪਰ ਅਸੀਂ ਬੇਪਤ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اسی مسِیح دی خاطر مُورکھ آں۔ پر تُسی مسِیح وِچ عقل والے ہو اسی ماڑے آں تے تُسی زور والے۔ تُسی عِزّت والے اسی بے عِزّت آں۔
Punjabi Standard Bible (Punjabi Standard Bible) 2023
ਅਸੀਂ ਮਸੀਹ ਦੇ ਨਮਿੱਤ ਮੂਰਖ ਹਾਂ, ਪਰ ਤੁਸੀਂ ਮਸੀਹ ਵਿੱਚ ਬੁੱਧਵਾਨ ਹੋ; ਅਸੀਂ ਨਿਰਬਲ ਹਾਂ, ਪਰ ਤੁਸੀਂ ਬਲਵੰਤ ਹੋ; ਤੁਸੀਂ ਆਦਰਯੋਗ ਹੋ, ਪਰ ਅਸੀਂ ਨਿਰਾਦਰਯੋਗ ਹਾਂ।