1 Corinthians 4:13 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਲੋਕੀਂ ਸਾਡੇ ਬਾਰੇ ਮੰਦੀਆਂ ਗੱਲਾਂ ਬੋਲਦੇ ਹਨ, ਪਰ ਅਸੀਂ ਉਨ੍ਹਾਂ ਨੂੰ ਨਿਮ੍ਰਤਾ ਨਾਲ ਪੇਸ਼ ਆਉਂਦੇ ਹਾਂ। ਇਸ ਵੇਲੇ ਵੀ ਲੋਕੀਂ ਸਾਨੂੰ ਧਰਤੀ ਦੀ ਧੂੜ ਅਤੇ ਗੰਦਗੀ ਵਾਂਗ ਸਮਝਦੇ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਤੇ ਜਦੋਂ ਸਾਨੂੰ ਬੇਇਜ਼ਤ ਕੀਤਾ ਜਾਂਦਾ ਹੈ ਤਾਂ ਅਸੀਂ ਅੱਗੋਂ ਭਲੇ ਸ਼ਬਦ ਕਹਿੰਦੇ ਹਾਂ । ਅਸੀਂ ਤਾਂ ਕੇਵਲ ਇਸ ਸੰਸਾਰ ਦੇ ਕੂੜੇ ਦੀ ਤਰ੍ਹਾਂ ਹਾਂ ਅਤੇ ਹੁਣ ਤੱਕ ਅਸੀਂ ਹਰ ਇੱਕ ਲਈ ਕੂੜੇ ਕਰਕਟ ਦੇ ਬਰਾਬਰ ਹਾਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਸਾਡੀ ਨਿੰਦਿਆ ਕੀਤੀ ਜਾਂਦੀ ਹੈ, ਤਾਂ ਅਸੀਂ ਨਿਮਰਤਾ ਨਾਲ ਉੱਤਰ ਦਿੰਦੇ ਹਾਂ। ਇਸ ਪਲ ਤੱਕ ਅਸੀਂ ਸੰਸਾਰ ਦੀ ਮੈਲ ਅਤੇ ਸਭਨਾਂ ਲਈ ਕੂੜਾ ਕਰਕਟ ਬਣੇ ਹੋਏ ਹਾਂ।
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਸਾਡੀ ਨਿੰਦਿਆਂ ਕਰਦੇ ਹਨ ਤਾਂ ਅਸੀਂ ਬੇਨਤੀ ਕਰਦੇ ਹਾਂ। ਅਸੀਂ ਹੁਣ ਤੀਕੁਰ ਜਗਤ ਦੇ ਕੁੜੇ ਵਰਗੇ ਅਤੇ ਸਭਨਾਂ ਵਸਤਾਂ ਦੇ ਝਾੜਨ ਬਣੇ ਹੋਏ ਹਾਂ।।
Punjabi ERV
ਲੋਕੀਂ ਸਾਡੇ ਬਾਰੇ ਮੰਦੀਆਂ ਗੱਲਾਂ ਬੋਲਦੇ ਹਨ, ਪਰ ਅਸੀਂ ਉਨ੍ਹਾਂ ਨੂੰ ਨਿਮ੍ਰਤਾ ਨਾਲ ਪੇਸ਼ ਆਉਂਦੇ ਹਾਂ। ਇਸ ਵੇਲੇ ਵੀ ਲੋਕੀਂ ਸਾਨੂੰ ਧਰਤੀ ਦੀ ਧੂਡ਼ ਅਤੇ ਗੰਦਗੀ ਵਾਂਗ ਸਮਝਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਸਾਡੀ ਨਿੰਦਿਆ ਕਰਦੇ ਹਨ ਤਾਂ ਅਸੀਂ ਬੇਨਤੀ ਕਰਦੇ ਹਾਂ। ਅਸੀਂ ਹੁਣ ਤੱਕ ਸੰਸਾਰ ਦੇ ਕੂੜੇ ਵਰਗੇ ਅਤੇ ਸਭਨਾਂ ਵਸਤਾਂ ਦੇ ਕੂੜਾ ਕਰਕਟ ਬਣੇ ਹੋਏ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوہ بدنام کر دے نیں اسی تَرلے کرنے آں۔ اسی اَج تِیکر دُنیا دے کُوڑے تے سبھناں دی مَیل آں۔
Punjabi Standard Bible (Punjabi Standard Bible) 2023
ਸਾਡੀ ਬਦਨਾਮੀ ਕੀਤੀ ਜਾਂਦੀ ਹੈ, ਪਰ ਅਸੀਂ ਬੇਨਤੀ ਕਰਦੇ ਹਾਂ। ਹੁਣ ਤੱਕ ਅਸੀਂ ਸੰਸਾਰ ਦਾ ਕੂੜਾ ਅਤੇ ਸਭ ਵਸਤਾਂ ਦੀ ਰਹਿੰਦ-ਖੂੰਹਦ ਜਿਹੇ ਬਣੇ ਹੋਏ ਹਾਂ।