1 Corinthians 4:17 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸੇ ਲਈ ਮੈਂ ਤੁਹਾਡੇ ਕੋਲ ਤਿਮੋਥਿਉਸ ਨੂੰ ਭੇਜ ਰਿਹਾ ਹਾਂ। ਉਹ ਪ੍ਰਭੂ ਵਿੱਚ ਮੇਰਾ ਪੁੱਤਰ ਹੈ। ਮੈਂ ਤਿਮੋਥਿਉਸ ਨੂੰ ਪਿਆਰ ਕਰਦਾ ਹਾਂ ਅਤੇ ਉਹ ਵਫ਼ਾਦਾਰ ਹੈ। ਉਹ ਤੁਹਾਨੂੰ ਯਾਦ ਕਰਾਵੇਗਾ ਕਿ ਕਿਸ ਢੰਗ ਨਾਲ ਮੈਂ ਮਸੀਹ ਯਿਸੂ ਵਿੱਚ ਜਿਉਂਦਾ ਹਾਂ। ਇਹ ਹੀ ਜੀਵਨ ਦਾ ਮਾਰਗ ਹੈ ਜਿਸ ਬਾਰੇ ਮੈਂ ਹਰ ਥਾਂ ਦੀਆਂ ਸਮੂਹ ਕਲੀਸਿਯਾ ਨੂੰ ਪ੍ਰਚਾਰ ਕਰਦਾ ਹਾਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਲਈ ਮੈਂ ਤਿਮੋਥਿਉਸ ਨੂੰ ਜੋ ਮੇਰਾ ਪ੍ਰਭੂ ਦੇ ਵਿੱਚ ਪਿਆਰਾ ਅਤੇ ਵਿਸ਼ਵਾਸ ਯੋਗ ਪੁੱਤਰ ਹੈ, ਤੁਹਾਡੇ ਕੋਲ ਭੇਜ ਰਿਹਾ ਹਾਂ । ਉਹ ਤੁਹਾਨੂੰ ਉਹਨਾਂ ਸਭ ਗੱਲਾਂ ਬਾਰੇ ਇੱਕ ਵਾਰੀ ਫਿਰ ਦੱਸੇਗਾ, ਜਿਹਨਾਂ ਦੀ ਪਾਲਣਾ ਮੈਂ ਆਪਣੇ ਨਵੇਂ ਮਸੀਹੀ ਜੀਵਨ ਵਿੱਚ ਕਰਦਾ ਹਾਂ ਅਤੇ ਜੋ ਮੈਂ ਹਰ ਥਾਂ ਕਲੀਸਿਯਾਵਾਂ ਨੂੰ ਸਿਖਾਉਂਦਾ ਹਾਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਕਰਕੇ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜਿਆ, ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ, ਵਿਸ਼ਵਾਸਯੋਗ ਪੁੱਤਰ ਹੈ। ਉਹ ਤੁਹਾਨੂੰ ਮਸੀਹ ਯਿਸ਼ੂ ਵਿੱਚ ਮੇਰੇ ਜੀਵਨ ਦੇ ਤੌਰ ਤਰੀਕੇ ਨੂੰ ਯਾਦ ਕਰਾਵੇਗਾ, ਜੋ ਇਸ ਗੱਲ ਵਿੱਚ ਸਹਿਮਤ ਹੈ ਮੈਂ ਹਰ ਇੱਕ ਕਲੀਸਿਆ ਵਿੱਚ ਅਤੇ ਹਰ ਜਗ੍ਹਾ ਵਿੱਚ ਕੀ ਸਿਖਾਉਂਦਾ ਹਾਂ।
Punjabi Bible 2016 - ਪਵਿੱਤਰ ਬਾਈਬਲ O.V.
ਇਸ ਕਰਕੇ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਘੱਲਿਆ ਜਿਹੜਾ ਪ੍ਰਭੁ ਵਿੱਚ ਮੇਰਾ ਪਿਆਰਾ ਅਤੇ ਨਿਹਚੇ ਜੋਗ ਪੁੱਤ੍ਰ ਹੈ। ਉਹ ਮੇਰੇ ਵਰਤਾਵੇ ਜੋ ਮਸੀਹ ਵਿੱਚ ਹਨ ਤੁਹਾਨੂੰ ਚੇਤੇ ਕਰਾਵੇਗਾ ਜਿਸ ਤਰ੍ਹਾਂ ਮੈਂ ਸਭਨੀਂ ਥਾਈਂ ਹਰੇਕ ਕਲੀਸਿਯਾ ਵਿੱਚ ਉਪਦੇਸ਼ ਕਰਦਾ ਹਾਂ
Punjabi ERV
ਇਸੇ ਲਈ ਮੈਂ ਤੁਹਾਡੇ ਕੋਲ ਤਿਮੋਥਿਉਸ ਨੂੰ ਭੇਜ ਰਿਹਾ ਹਾਂ। ਉਹ ਪ੍ਰਭੂ ਵਿੱਚ ਮੇਰਾ ਪੁੱਤਰ ਹੈ। ਮੈਂ ਤਿਮੋਥਿਉਸ ਨੂੰ ਪਿਆਰ ਕਰਦਾ ਹਾਂ ਅਤੇ ਉਹ ਵਫ਼ਾਦਾਰ ਹੈ। ਉਹ ਤੁਹਾਨੂੰ ਯਾਦ ਕਰਾਵੇਗਾ ਕਿ ਕਿਸ ਢੰਗ ਨਾਲ ਮੈਂ ਮਸੀਹ ਯਿਸੂ ਵਿੱਚ ਜਿਉਂਦਾ ਹਾਂ। ਇਹ ਹੀ ਜੀਵਨ ਦਾ ਮਾਰਗ ਹੈ ਜਿਸ ਬਾਰੇ ਮੈਂ ਹਰ ਥਾਂ ਦੀਆਂ ਸਮੂਹ ਕਲੀਸਿਯਾ ਨੂੰ ਪ੍ਰਚਾਰ ਕਰਦਾ ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸੇ ਕਰਕੇ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜਿਆ, ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ ਅਤੇ ਵਿਸ਼ਵਾਸਯੋਗ ਪੁੱਤਰ ਹੈ। ਉਹ ਮੇਰਾ ਵਰਤਾਵਾ ਜੋ ਮਸੀਹ ਵਿੱਚ ਹੈ ਤੁਹਾਨੂੰ ਚੇਤੇ ਕਰਾਵੇਗਾ, ਜਿਸ ਤਰ੍ਹਾਂ ਮੈਂ ਸਭਨੀਂ ਥਾਈਂ ਹਰੇਕ ਕਲੀਸਿਯਾ ਵਿੱਚ ਉਪਦੇਸ਼ ਦਿੰਦਾ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایس لئی مَیں تِیمُتِھیُس نُوں تُہاڈے کول گھلّیا۔ اوہ خُداوند وِچ میرا پیارا تے دیانتدار پُتر اے۔ تے میرے اوہناں مسِیحی طریقیاں دا تُہانوں چیتا کراوے گا۔ جِنہاں دی مَیں ہر تھاں دی کلِیسیا وِچ تعلِیم دینا آں۔
Punjabi Standard Bible (Punjabi Standard Bible) 2023
ਇਸੇ ਕਰਕੇ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜਿਆ ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ ਅਤੇ ਵਿਸ਼ਵਾਸਯੋਗ ਬੱਚਾ ਹੈ। ਉਹ ਤੁਹਾਨੂੰ ਮਸੀਹ ਯਿਸੂ ਵਿੱਚ ਮੇਰਾ ਚਾਲ-ਚਲਣ ਯਾਦ ਕਰਾਵੇਗਾ ਜਿਵੇਂ ਕਿ ਮੈਂ ਹਰ ਥਾਂ ਹਰੇਕ ਕਲੀਸਿਯਾ ਵਿੱਚ ਸਿੱਖਿਆ ਦਿੰਦਾ ਹਾਂ।