1 Corinthians 4:6 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਭਰਾਵੋ ਅਤੇ ਭੈਣੋ, ਮੈਂ ਅਪੁੱਲੋਸ ਅਤੇ ਆਪਣੇ-ਆਪ ਦਾ ਇਨ੍ਹਾਂ ਗੱਲਾਂ ਦੀ ਮਿਸਾਲ ਵਜੋਂ ਜ਼ਿਕਰ ਕੀਤਾ ਹੈ। ਮੈਂ ਅਜਿਹਾ ਇਸ ਲਈ ਕੀਤਾ ਤਾਂ ਕਿ ਜੋ ਤੁਸੀਂ ਇਨ੍ਹਾਂ ਸ਼ਬਦਾਂ ਦੇ ਅਰਥ ਸਮਝ ਸੱਕੋਂ ਜਿਹੜੇ ਤੁਸੀਂ ਸਾਥੋਂ ਸਿੱਖੇ: “ਕੇਵਲ ਪੋਥੀਆਂ ਵਿੱਚ ਲਿਖੇ ਉੱਤੇ ਹੀ ਅਮਲ ਕਰੋ।” ਫ਼ੇਰ ਤੁਸੀਂ ਕਿਸੇ ਇੱਕ ਮਨੁੱਖ ਉੱਤੇ ਅਭਿਮਾਨ ਨਹੀਂ ਕਰੋਂਗੇ ਅਤੇ ਦੂਜੇ ਨੂੰ ਨਫ਼ਰਤ ਨਹੀਂ ਕਰੋਂਗੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਭਰਾਵੋ ਅਤੇ ਭੈਣੋ, ਤੁਹਾਡੇ ਲਈ ਹੀ ਮੈਂ ਇਹ ਸਭ ਕੁਝ ਆਪਣੀ ਅਤੇ ਅਪੁੱਲੋਸ ਦੀ ਉਦਾਹਰਨ ਦੇ ਕੇ ਕਿਹਾ ਹੈ ਕਿ ਤੁਸੀਂ ਲਿਖੀ ਹੋਈ ਸਿੱਖਿਆ ਤੋਂ ਸਮਝੋ: “ਲਿਖੇ ਹੋਏ ਨਿਯਮਾਂ ਦਾ ਪਾਲਣ ਕਰੋ ।” ਤਾਂ ਜੋ ਤੁਸੀਂ ਕਿਸੇ ਇੱਕ ਨੂੰ ਛੱਡ ਕੇ ਦੂਜੇ ਉੱਤੇ ਮਾਣ ਨਾ ਕਰੋ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਭਰਾਵੋ ਅਤੇ ਭੈਣੋ, ਮੈਂ ਤੁਹਾਡੀ ਖਾਤਰ ਇਹ ਸਭ ਕੁਝ ਅਪੁੱਲੋਸ ਅਤੇ ਆਪਣੇ ਆਪ ਤੇ ਲਾਗੂ ਕੀਤਾ, ਤਾਂ ਜੋ ਤੁਸੀਂ ਸਾਡੇ ਤੋਂ ਇਸ ਉਪਦੇਸ਼ ਦਾ ਅਰਥ ਸਿੱਖ ਸਕੋ, “ਉਸ ਤੋਂ ਪਰੇ ਨਾ ਜਾਓ ਜੋ ਲਿਖਿਆ ਹੋਇਆ ਹੈ।” ਕਿਤੇ ਅਜਿਹਾ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਇੱਕ ਦਾ ਪੱਖ ਕਰਕੇ ਅਤੇ ਦੂਸਰੇ ਦੇ ਵਿਰੁੱਧ ਹੋ ਜਾਵੇ।
Punjabi Bible 2016 - ਪਵਿੱਤਰ ਬਾਈਬਲ O.V.
ਹੇ ਭਰਾਵੋ, ਮੈਂ ਏਹ ਗੱਲਾਂ ਤੁਹਾਡੇ ਨਮਿੱਤ ਆਪਣੇ ਅਤੇ ਅਪੁੱਲੋਸ ਦੇ ਉੱਤੇ ਨਮੂਨੇ ਦੇ ਤੌਰ ਤੇ ਲਾਈਆ ਭਈ ਤੁਸੀਂ ਸਾਡੇ ਕੋਲੋਂ ਇਹ ਸਿੱਖੋ ਕਿ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਨ੍ਹਾਂ ਤੋਂ ਪਰੇ ਨਾ ਵੱਧੋ ਕਿਤੇ ਇਉਂ ਨਾ ਹੋਵੇ ਜੋ ਤੁਸੀਂ ਇੱਕ ਦਾ ਪੱਖ ਕਰ ਕੇ ਦੂਏ ਦੇ ਵਿਰੁੱਧ ਫੁੱਲ ਜਾਉ
Punjabi ERV
ਭਰਾਵੋ ਅਤੇ ਭੈਣੋ, ਮੈਂ ਅਪੁਲੋਸ ਅਤੇ ਆਪਣੇ-ਆਪ ਦਾ ਇਨ੍ਹਾਂ ਗੱਲਾਂ ਦੀ ਮਿਸਾਲ ਵਜੋਂ ਜ਼ਿਕਰ ਕੀਤਾ ਹੈ। ਮੈਂ ਅਜਿਹਾ ਇਸ ਲਈ ਕੀਤਾ ਤਾਂ ਕਿ ਜੋ ਤੁਸੀਂ ਇਨ੍ਹਾਂ ਸ਼ਬਦਾਂ ਦੇ ਅਰਥ ਸਮਝ ਸਕੋਂ ਜਿਹਡ਼ੇ ਤੁਸੀਂ ਸਾਥੋਂ ਸਿਖ੍ਖੇ: “ਕੇਵਲ ਪੋਥੀਆਂ ਵਿੱਚ ਲਿਖੇ ਉੱਤੇ ਹੀ ਅਮਲ ਕਰੋ।” ਫ਼ੇਰ ਤੁਸੀਂ ਕਿਸੇ ਇੱਕ ਮਨੁੱਖ ਉੱਤੇ ਅਭਿਮਾਨ ਨਹੀਂ ਕਰੋਂਗੇ ਅਤੇ ਦੂਜੇ ਨੂੰ ਨਫ਼ਰਤ ਨਹੀਂ ਕਰੋਂਗੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੇ ਭਰਾਵੋ, ਮੈਂ ਇਹ ਗੱਲਾਂ ਤੁਹਾਡੇ ਨਮਿੱਤ ਆਪਣੇ ਅਤੇ ਅਪੁੱਲੋਸ ਦੇ ਉੱਤੇ ਨਮੂਨੇ ਦੇ ਤੌਰ ਤੇ ਲਾਈਆਂ ਕਿ ਤੁਸੀਂ ਸਾਡੇ ਕੋਲੋਂ ਇਹ ਸਿੱਖੋ ਕਿ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਨ੍ਹਾਂ ਤੋਂ ਪਰੇ ਨਾ ਵਧੋ ਕਿਤੇ ਇਉਂ ਨਾ ਹੋਵੇ ਜੋ ਤੁਸੀਂ ਇੱਕ ਦਾ ਪੱਖ ਕਰ ਕੇ ਦੂਜੇ ਦੇ ਵਿਰੁੱਧ ਹੋ ਜਾਓ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے بھراؤ! مَیں ایہناں گلّاں وِچ تُہاڈی خاطر اپنا تے اُپلّوس دا ذِکر مِثال دے طَور کِیتا اے۔ تاں جو تُسی ساڈی راہِیں ایہہ سِکھّو پئی لِکھے ہوئے توں اگانہہ نا لنگھ جاؤ۔ پئی کوئی اِک دے نال ہو کے دُوجے دے برخلاف شیخی نا مارے۔
Punjabi Standard Bible (Punjabi Standard Bible) 2023
ਹੇ ਭਾਈਓ, ਮੈਂ ਤੁਹਾਡੇ ਲਈ ਇਨ੍ਹਾਂ ਗੱਲਾਂ ਨੂੰ ਆਪਣੇ ਅਤੇ ਅਪੁੱਲੋਸ ਉੱਤੇ ਲਾਗੂ ਕੀਤਾ ਹੈ ਤਾਂਕਿ ਤੁਸੀਂ ਸਾਡੇ ਤੋਂ ਸਿੱਖੋ ਕਿ ਜੋ ਲਿਖਿਆ ਹੈ ਉਸ ਤੋਂ ਅੱਗੇ ਨਾ ਵਧਣਾ ਅਤੇ ਇੱਕ ਦੇ ਪੱਖ ਵਿੱਚ ਅਤੇ ਦੂਜੇ ਦੇ ਵਿਰੁੱਧ ਘਮੰਡ ਨਾ ਕਰਨਾ।