1 Corinthians 4:7 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਕੌਣ ਕਹਿੰਦਾ ਹੈ ਕਿ ਤੁਸੀਂ ਹੋਰਾਂ ਲੋਕਾਂ ਨਾਲੋਂ ਬਿਹਤਰ ਹੋ। ਇਸ ਲਈ ਜੇਕਰ ਜੋ ਤੁਹਾਡੇ ਕੋਲ ਹੈ ਉਹ ਤੁਹਾਨੂੰ ਦਿੱਤਾ ਗਿਆ ਹੈ, ਤਾਂ ਫ਼ੇਰ ਤੁਸੀਂ ਇਵੇਂ ਸ਼ੇਖੀ ਕਿਉਂ ਮਾਰਦੇ ਹੋ ਜਿਵੇਂ ਕਿ ਇਹ ਤੁਸੀਂ ਆਪਣੀ ਸ਼ਕਤੀ ਨਾਲ ਪ੍ਰਾਪਤ ਕੀਤਾ ਹੋਵੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤੈਨੂੰ ਕਿਸ ਨੇ ਦੂਜਿਆਂ ਨਾਲੋਂ ਉੱਚਾ ਕੀਤਾ ਹੈ? ਤੇਰੇ ਕੋਲ ਜੋ ਕੁਝ ਹੈ, ਉਹ ਤੈਨੂੰ ਕਿਸ ਕੋਲੋਂ ਮਿਲਿਆ ਹੈ? ਪਰ ਜੇਕਰ ਤੈਨੂੰ ਸਭ ਕੁਝ ਵਰਦਾਨ ਦੇ ਤੌਰ ਤੇ ਮਿਲਿਆ ਹੈ ਤਾਂ ਇਸ ਉੱਤੇ ਘਮੰਡ ਕਿਉਂ ਕਰਦਾ ਹੈਂ?
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂ ਜੋ ਕੌਣ ਤੁਹਾਨੂੰ ਕਿਸੇ ਤੋਂ ਵੱਖਰਾ ਬਣਾਉਂਦਾ ਹੈ? ਤੁਹਾਡੇ ਕੋਲ ਕੀ ਹੈ, ਜੋ ਤੁਸੀਂ ਪ੍ਰਾਪਤ ਨਹੀਂ ਕੀਤਾ? ਅਤੇ ਜੇ ਪ੍ਰਾਪਤ ਕਰ ਲਿਆ ਹੀ ਹੈ, ਤਾਂ ਘਮੰਡ ਕਿਉਂ ਕਰਦੇ ਹੋ ਜਿਵੇਂ ਮਿਲਿਆ ਹੀ ਨਾ ਹੋਵੇ?
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਤੈਨੂੰ ਦੂਏ ਤੋਂ ਭਿੰਨ ਕੌਣ ਕਰਦਾ ਹੈ ਅਤੇ ਤੇਰੇ ਕੋਲ ਕੀ ਹੈ ਜੋਤੈਂ ਦੂਏ ਤੋਂ ਨਹੀਂ ਲਿਆ? ਪਰ ਜੇ ਤੈਂ ਲਿਆ ਵੀ ਦੂਏ ਤੋਂ ਤਾਂ ਅਭਮਾਨ ਕਾਹਨੂੰ ਕਰਦਾ ਹੈ ਭਈ ਜਾਣੀਦਾ ਲਿਆ ਹੀ ਨਹੀਂ?
Punjabi ERV
ਕੌਣ ਕਹਿੰਦਾ ਹੈ ਕਿ ਤੁਸੀਂ ਹੋਰਾਂ ਲੋਕਾਂ ਨਾਲੋਂ ਬਿਹਤਰ ਹੋ। ਇਸਲਈ ਜੇਕਰ ਜੋ ਤੁਹਾਡੇ ਕੋਲ ਹੈ ਉਹ ਤੁਹਾਨੂੰ ਦਿੱਤਾ ਗਿਆ ਹੈ, ਤਾਂ ਫ਼ੇਰ ਤੁਸੀਂ ਇਵੇਂ ਸ਼ੇਖੀ ਕਿਉਂ ਮਾਰਦੇ ਹੋ ਜਿਵੇਂ ਕਿ ਇਹ ਤੁਸੀਂ ਆਪਣੀ ਸ਼ਕਤੀ ਨਾਲ ਪ੍ਰਾਪਤ ਕੀਤਾ ਹੋਵੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਤੈਨੂੰ ਦੂਜੇ ਤੋਂ ਉੱਤਮ ਜਾਣਦਾ ਹੈ? ਅਤੇ ਤੇਰੇ ਕੋਲ ਕੀ ਹੈ ਜੋ ਤੈਨੂੰ ਨਹੀਂ ਮਿਲਿਆ? ਪਰ ਜੇ ਤੈਨੂੰ ਮਿਲਿਆ ਵੀ ਤਾਂ ਘਮੰਡ ਕਿਉਂ ਕਰਦਾ ਹੈਂ ਕਿ ਮਿਲਿਆ ਹੀ ਨਹੀਂ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تیرے وِچ تے دُوجے وِچ ونڈ کون کر دا اے۔ تے تیرے کول کیہڑی اجیہی شے اے۔ جیہڑی تُوں نئیں لئی تے جد اوہ لئی ہوئی اے۔ تے فخر کیوں کرناں ایں؟ پئی لئی نئیں؟
Punjabi Standard Bible (Punjabi Standard Bible) 2023
ਕੌਣ ਹੈ ਜੋ ਤੈਨੂੰ ਦੂਜੇ ਤੋਂ ਉੱਤਮ ਸਮਝਦਾ ਹੈ? ਤੇਰੇ ਕੋਲ ਕੀ ਹੈ ਜੋ ਤੈਨੂੰ ਨਹੀਂ ਮਿਲਿਆ? ਅਤੇ ਜੇ ਮਿਲਿਆ ਹੈ ਤਾਂ ਇਵੇਂ ਘਮੰਡ ਕਿਉਂ ਕਰਦਾ ਹੈਂ ਜਿਵੇਂ ਕਿ ਨਹੀਂ ਮਿਲਿਆ?