1 Corinthians 5:10 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਮੈਂ ਤੁਹਾਨੂੰ ਇਸ ਭਾਵ ਨਾਲ ਨਹੀਂ ਲਿਖਿਆ ਸੀ ਕਿ ਤੁਹਾਨੂੰ ਇਸ ਦੁਨੀਆਂ ਦੇ ਉਨ੍ਹਾਂ ਲੋਕਾਂ ਦਾ ਸੰਗ ਨਹੀਂ ਕਰਨਾ ਚਾਹੀਦਾ ਜੋ ਅਨੈਤਿਕ ਹਨ, ਜੋ ਜਿਨਸੀ ਪਾਪ ਕਰਦੇ ਹਨ, ਜੋ ਖੁਦਗਰਜ਼ ਹਨ, ਜੋ ਦੂਜਿਆਂ ਨੂੰ ਧੋਖਾ ਦਿੰਦੇ ਹਨ, ਜਾਂ ਉਨ੍ਹਾਂ ਨਾਲ ਜੋ ਮੂਰਤੀਆਂ ਦੀ ਉਪਾਸਨਾ ਕਰਦੇ ਹਨ। ਜੇਕਰ ਤੁਸੀਂ ਉਨ੍ਹਾਂ ਤੋਂ ਦੂਰ ਹੋਣਾ ਹੈ ਤਾਂ ਤੁਹਾਨੂੰ ਇਹ ਦੁਨੀਆਂ ਛੱਡਣੀ ਪਵੇਗੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਮੇਰੇ ਕਹਿਣ ਦਾ ਇਹ ਬਿਲਕੁਲ ਅਰਥ ਨਹੀਂ ਸੀ ਕਿ ਤੁਸੀਂ ਸੰਸਾਰ ਵਿੱਚੋਂ ਵਿਭਚਾਰੀਆਂ, ਲੋਭੀਆਂ, ਲੁਟੇਰਿਆਂ ਅਤੇ ਮੂਰਤੀ ਪੂਜਕਾਂ ਤੋਂ ਵੱਖਰੇ ਰਹੋ ਕਿਉਂਕਿ ਇਹ ਕਰਨ ਦੇ ਲਈ ਤਾਂ ਤੁਹਾਨੂੰ ਸੰਸਾਰ ਨੂੰ ਹੀ ਛੱਡਣਾ ਪਵੇਗਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੇਰਾ ਮਤਲਬ ਇਹ ਬਿਲਕੁਲ ਨਹੀਂ ਸੀ, ਕਿ ਤੁਸੀਂ ਸੰਸਾਰ ਦੇ ਉਹਨਾਂ ਸਾਰੇ ਮਨੁੱਖਾਂ ਤੋਂ, ਜੋ ਬੁਰੇ ਕੰਮ ਕਰਨ ਵਾਲੇ, ਲੋਭੀ, ਠੱਗ ਜਾਂ ਮੂਰਤੀ ਪੂਜਕ ਹਨ, ਕੋਈ ਸੰਬੰਧ ਨਾ ਰੱਖਣਾ, ਨਹੀਂ ਤਾਂ ਤੁਹਾਨੂੰ ਇਸ ਸੰਸਾਰ ਤੋਂ ਹੀ ਬਾਹਰ ਜਾਣਾ ਪੈਂਦਾ।
Punjabi Bible 2016 - ਪਵਿੱਤਰ ਬਾਈਬਲ O.V.
ਇਹ ਨਹੀਂ ਜੋ ਮੂਲੋਂ ਜਗਤ ਦੇ ਹਰਾਮਕਾਰਾਂ ਅਥਵਾ ਲੋਭੀਆਂ ਅਤੇ ਲੁਟੇਰਿਆਂ ਅਥਵਾ ਮੂਰਤੀ ਪੂਜਕਾਂ ਦੀ ਸੰਗਤ ਨਾ ਕਰਨੀ, ਨਹੀਂ ਤਾਂ ਫੇਰ ਤੁਹਾਨੂੰ ਜਗਤ ਵਿੱਚੋਂ ਨਿੱਕਲਣਾ ਹੀ ਪੈਂਦਾ
Punjabi ERV
ਪਰ ਮੈਂ ਤੁਹਾਨੂੰ ਇਸ ਭਾਵ ਨਾਲ ਨਹੀਂ ਲਿਖਿਆ ਸੀ ਕਿ ਤੁਹਾਨੂੰ ਇਸ ਦੁਨੀਆਂ ਦੇ ਉਨ੍ਹਾਂ ਲੋਕਾਂ ਦਾ ਸੰਗ ਨਹੀਂ ਕਰਨਾ ਚਾਹੀਦਾ ਜੋ ਅਨੈਤਿਕ ਹਨ, ਜੋ ਜਿਨਸੀ ਪਾਪ ਕਰਦੇ ਹਨ, ਜੋ ਖੁਦਗਰਜ਼ ਹਨ, ਜੋ ਦੂਜਿਆਂ ਨੂੰ ਧੋਖਾ ਦਿੰਦੇ ਹਨ, ਜਾਂ ਉਨ੍ਹਾਂ ਨਾਲ ਜੋ ਮੂਰਤੀਆਂ ਦੀ ਉਪਾਸਨਾ ਕਰਦੇ ਹਨ। ਜੇਕਰ ਤੁਸੀਂ ਉਨ੍ਹਾਂ ਤੋਂ ਦੂਰ ਹੋਣਾ ਹੈ ਤਾਂ ਤੁਹਾਨੂੰ ਇਹ ਦੁਨੀਆਂ ਛੱਡਣੀ ਪਵੇਗੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਹ ਨਹੀਂ ਜੋ ਮੂਲੋਂ ਸੰਸਾਰ ਦੇ ਹਰਾਮਕਾਰਾਂ ਅਥਵਾ ਲੋਭੀਆਂ ਅਤੇ ਲੁਟੇਰਿਆਂ ਅਥਵਾ ਮੂਰਤੀ ਪੂਜਕਾਂ ਦੀ ਸੰਗਤ ਨਾ ਕਰਨੀ, ਨਹੀਂ ਤਾਂ ਫੇਰ ਤੁਹਾਨੂੰ ਸੰਸਾਰ ਵਿੱਚੋਂ ਨਿੱਕਲਣਾ ਹੀ ਪੈਂਦਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایہہ تے نئیں پئی بالکل دُنیا دے حرامکاراں یا لالچیاں یا ظالماں یا بُت پرستاں نال مِلنا ای نئیں۔ کیوں جو ایس طرح تُہانوں دُنیا وِچوں ای نِکلنا پَیندا۔
Punjabi Standard Bible (Punjabi Standard Bible) 2023
ਇਹ ਨਹੀਂ ਕਿ ਤੁਸੀਂ ਸੰਸਾਰ ਦੇ ਜ਼ਨਾਹਕਾਰੀਆਂ, ਜਾਂ ਲੋਭੀਆਂ, ਜਾਂ ਲੁਟੇਰਿਆਂ, ਜਾਂ ਮੂਰਤੀ-ਪੂਜਕਾਂ ਨਾਲ ਬਿਲਕੁਲ ਸੰਗਤੀ ਨਾ ਰੱਖਣਾ, ਨਹੀਂ ਤਾਂ ਤੁਹਾਨੂੰ ਸੰਸਾਰ ਵਿੱਚੋਂ ਨਿੱਕਲਣਾ ਪਵੇਗਾ।