1 Corinthians 5:3 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਮੇਰਾ ਸਰੀਰ ਭਾਵੇਂ ਤੁਹਾਡੇ ਨਾਲ ਨਹੀਂ ਹੈ, ਪਰ ਮੇਰਾ ਆਤਮਾ ਤੁਹਾਡੇ ਨਾਲ ਹੈ। ਅਤੇ ਮੈਂ ਪਹਿਲਾਂ ਹੀ ਉਸ ਵਿਅਕਤੀ ਨੂੰ ਪਰੱਖ ਲਿਆ ਹੈ ਜਿਸਨੇ ਪਾਪ ਕੀਤਾ ਹੈ। ਮੈਂ ਉਸਦਾ ਨਿਰਨਾ ਬੁਲਕੁਲ ਉਸੇ ਤਰ੍ਹਾਂ ਕੀਤਾ ਹੈ ਜਿਵੇਂ ਮੈਂ ਸੱਚਮੁੱਚ ਉੱਥੇ ਹੀ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਭਾਵੇਂ ਮੈਂ ਸਰੀਰਕ ਤੌਰ ਤੇ ਤੁਹਾਡੇ ਤੋਂ ਦੂਰ ਹਾਂ ਪਰ ਮੈਂ ਆਤਮਿਕ ਤੌਰ ਤੇ ਤੁਹਾਡੇ ਨਾਲ ਹਾਂ । ਇਸ ਤਰ੍ਹਾਂ ਤੁਹਾਡੇ ਵਿੱਚ ਆਪਣੇ ਆਪ ਨੂੰ ਹਾਜ਼ਰ ਮੰਨਦੇ ਹੋਏ, ਮੈਂ ਉਸ ਬੁਰੇ ਕੰਮ ਕਰਨ ਵਾਲੇ ਦੇ ਵਿਰੁੱਧ ਆਪਣਾ ਫ਼ੈਸਲਾ ਦੇ ਚੁੱਕਾ ਹਾਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਭਾਵੇਂ ਮੈਂ ਸਰੀਰਕ ਤੌਰ ਤੁਹਾਡੇ ਵਿੱਚ ਮੌਜੂਦ ਨਹੀਂ ਹਾਂ, ਪਰ ਮੈਂ ਆਤਮਾ ਵਿੱਚ ਤੁਹਾਡੇ ਵਿਚਕਾਰ ਮੌਜੂਦ ਹਾਂ। ਅਤੇ ਮੈਂ ਸਾਡੇ ਪ੍ਰਭੂ ਯਿਸ਼ੂ ਦੇ ਨਾਮ ਵਿੱਚ ਉਸ ਬੁਰਾ ਕੰਮ ਕਰਨ ਵਾਲੇ ਆਦਮੀ ਉੱਤੇ ਆਪਣਾ ਫ਼ੈਸਲਾ ਦੇ ਚੁੱਕਾ ਹਾਂ।
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਤਾਂ ਸਰੀਰ ਦੁਆਰਾ ਨਹੀਂ ਪਰ ਆਤਮਾ ਦੁਆਰਾ ਤੁਹਾਡੇ ਸਨਮੁਖ ਹੋਣ ਕਰਕੇ ਜਿਹ ਨੇ ਇਹ ਕੰਮ ਐਉਂ ਕੀਤਾ ਉਹ ਦਾ ਨਬੇੜਾ ਇਸ ਪਰਕਾਰ ਕਰ ਹਟਿਆ ਭਈ ਜਾਣੋ ਮੈਂ ਸਨਮੁਖ ਹੀ ਸਾਂ
Punjabi ERV
ਮੇਰਾ ਸ਼ਰੀਰ ਭਾਵੇਂ ਤੁਹਾਡੇ ਨਾਲ ਨਹੀਂ ਹੈ, ਪਰ ਮੇਰਾ ਆਤਮਾ ਤੁਹਾਡੇ ਨਾਲ ਹੈ। ਅਤੇ ਮੈਂ ਪਹਿਲਾਂ ਹੀ ਉਸ ਵਿਅਕਤੀ ਨੂੰ ਪਰਖ ਲਿਆ ਹੈ ਜਿਸਨੇ ਪਾਪ ਕੀਤਾ ਹੈ। ਮੈਂ ਉਸਦਾ ਨਿਰਣਾ ਬੁਲਕੁਲ ਉਸੇ ਤਰ੍ਹਾਂ ਕੀਤਾ ਹੈ ਜਿਵੇਂ ਮੈਂ ਸੱਚਮੁੱਚ ਉਥੇ ਹੀ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਤਾਂ ਸਰੀਰ ਦੁਆਰਾ ਤੁਹਾਡੇ ਸਨਮੁਖ ਹੋਣ ਕਰਕੇ ਜਿਸ ਨੇ ਇਹ ਕੰਮ ਕੀਤਾ ਉਹ ਦਾ ਨਬੇੜਾ ਇਸ ਤਰ੍ਹਾਂ ਕਰ ਹਟਿਆ, ਮੰਨੋ ਮੈਂ ਸਨਮੁਖ ਹੀ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر مَیں بھانویں جِسم ولّوں موجُود نئیں۔ پر رُوح ولّوں حاضر ہو کے موجُود وانگُوں۔ جیہا کرن والے دی بابت ایہہ حُکم دے دِتّا اے۔
Punjabi Standard Bible (Punjabi Standard Bible) 2023
ਸਰੀਰਕ ਤੌਰ 'ਤੇ ਤਾਂ ਮੈਂ ਤੁਹਾਡੇ ਤੋਂ ਦੂਰ ਹਾਂ, ਪਰ ਆਤਮਾ ਵਿੱਚ ਉੱਥੇ ਹਾਜ਼ਰ ਹਾਂ। ਜਿਸ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਹੈ ਉਸ ਦੇ ਲਈ ਮੈਂ ਪਹਿਲਾਂ ਹੀ ਫੈਸਲਾ ਕਰ ਚੁੱਕਾ ਹਾਂ ਜਿਵੇਂ ਕਿ ਮੈਂ ਤੁਹਾਡੇ ਕੋਲ ਹੀ ਸੀ।