1 Corinthians 6:12 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
“ਮੈਨੂੰ ਸਾਰੀਆਂ ਗੱਲਾਂ ਦੀ ਖੁਲ੍ਹ ਹੈ।” ਪਰ ਸਾਰੀਆਂ ਗੱਲਾਂ ਸ਼ੁਭ ਨਹੀਂ ਹਨ। “ਮੈਨੂੰ ਸਾਰੀਆਂ ਗੱਲਾਂ ਦੀ ਖੁਲ੍ਹ ਹੈ।” ਪਰ ਮੈਂ ਕਿਸੇ ਨੂੰ ਵੀ ਆਪਣਾ ਹਾਕਮ ਬਣਨ ਦੀ ਇਜਾਜ਼ਤ ਨਹੀਂ ਦੇਵੇਂਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤੁਸੀਂ ਕਹਿੰਦੇ ਹੋ “ਮੇਰੇ ਲਈ ਸਭ ਚੀਜ਼ਾਂ ਯੋਗ ਹਨ ।” ਇਹ ਠੀਕ ਹੈ ਪਰ ਸਭ ਚੀਜ਼ਾਂ ਲਾਭਦਾਇਕ ਨਹੀਂ ਹਨ । “ਮੈਨੂੰ ਸਭ ਕੁਝ ਕਰਨ ਦਾ ਹੱਕ ਹੈ” “ਪਰ ਮੈਂ ਕਿਸੇ ਦੇ ਅਧੀਨ ਨਹੀਂ ਰਹਾਂਗਾ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
“ਮੇਰੇ ਕੋਲ ਸਭ ਕੁਝ ਕਰਨ ਦਾ ਅਧਿਕਾਰ ਹੈ,” ਤੁਹਾਡੇ ਵਿੱਚੋਂ ਕੁਝ ਕਹਿੰਦੇ ਹਨ, ਪਰ ਮੈਂ ਕਹਿੰਦਾ ਹਾਂ ਸਾਰੀਆਂ ਚੀਜ਼ਾਂ ਸਾਡੇ ਫਾਇਦੇ ਦੀਆ ਨਹੀਂ ਹਨ। “ਮੈਨੂੰ ਸਭ ਕੁਝ ਕਰਨ ਦਾ ਅਧਿਕਾਰ,” ਪਰ ਮੈਂ ਕਿਸੇ ਅਧੀਨ ਨਹੀਂ ਹੋਵਾਂਗਾ।
Punjabi Bible 2016 - ਪਵਿੱਤਰ ਬਾਈਬਲ O.V.
ਸਾਰੀਆਂ ਵਸਤਾਂ ਮੇਰੇ ਲਈ ਉਚਿਤ ਹਨ ਪਰੰਤੂ ਸੱਭੇ ਲਾਭਦਾਇਕ ਨਹੀਂ। ਸਾਰੀਆਂ ਵਸਤਾਂ ਮੇਰੇ ਲਈ ਉਚਿਤ ਹਨ ਪਰ ਮੈਂ ਕਿਸੇ ਵਸਤ ਦੇ ਅਧੀਨ ਨਹੀਂ ਹੋਵਾਂਗਾ
Punjabi ERV
“ਮੈਨੂੰ ਸਾਰੀਆਂ ਗੱਲਾਂ ਦੀ ਖੁਲ੍ਹ ਹੈ।” ਪਰ ਸਾਰੀਆਂ ਗੱਲਾਂ ਸ਼ੁਭ ਨਹੀਂ ਹਨ। “ਮੈਨੂੰ ਸਾਰੀਆਂ ਗੱਲਾਂ ਦੀ ਖੁਲ੍ਹ ਹੈ।” ਪਰ ਮੈਂ ਕਿਸੇ ਨੂੰ ਵੀ ਆਪਣਾ ਹਾਕਮ ਬਣਨ ਦੀ ਇਜਾਜ਼ਤ ਨਹੀਂ ਦੇਵੇਂਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸਾਰੀਆਂ ਵਸਤਾਂ ਮੇਰੇ ਲਈ ਉੱਚਿਤ ਹਨ ਪਰੰਤੂ ਸਾਰੀਆਂ ਲਾਭਦਾਇਕ ਨਹੀਂ। ਸਾਰੀਆਂ ਵਸਤਾਂ ਮੇਰੇ ਲਈ ਉੱਚਿਤ ਹਨ ਪਰ ਮੈਂ ਕਿਸੇ ਵਸਤੂ ਦੇ ਅਧੀਨ ਨਹੀਂ ਹੋਵਾਂਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سارِیاں شیواں میرے واسطے روا تے نیں پر سارِیاں شیواں فائدے والیاں نئیں۔ سارِیاں شیواں میرے لئی روا تے نیں۔ پر مَیں کِسے شے دے قابُو وِچ نا ہوواں گا۔
Punjabi Standard Bible (Punjabi Standard Bible) 2023
ਸਭ ਚੀਜ਼ਾਂ ਮੇਰੇ ਲਈ ਉਚਿਤ ਤਾਂ ਹਨ ਪਰ ਸਭ ਲਾਭਦਾਇਕ ਨਹੀਂ; ਸਭ ਚੀਜ਼ਾਂ ਮੇਰੇ ਲਈ ਉਚਿਤ ਤਾਂ ਹਨ ਪਰ ਮੈਂ ਕਿਸੇ ਚੀਜ਼ ਦੇ ਅਧੀਨ ਨਹੀਂ ਹੋਵਾਂਗਾ।