1 Corinthians 6:3 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਤੁਸੀਂ ਜਾਣਦੇ ਹੋ ਕਿ ਭਵਿੱਖ ਵਿੱਚ ਅਸੀਂ ਦੂਤਾਂ ਦਾ ਨਿਆਂ ਵੀ ਕਰਾਂਗੇ। ਇਸ ਲਈ ਅਸੀਂ ਜ਼ਿੰਦਗੀ ਦੀਆਂ ਦਿਨ ਪ੍ਰਤੀ ਦਿਨ ਦੀਆਂ ਘਟਨਾਵਾਂ ਦੀ ਪਰੱਖ ਵੀ ਕਰ ਸੱਕਦੇ ਹਾਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਸਵਰਗਦੂਤਾਂ ਦਾ ਨਿਆਂ ਕਰਾਂਗੇ? ਤਾਂ ਫਿਰ ਇਸ ਜੀਵਨ ਨਾਲ ਸੰਬੰਧ ਰੱਖਣ ਵਾਲੇ ਝਗੜੇ ਕੀ ਹਨ?
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕੀ ਤੁਸੀਂ ਜਾਣਦੇ ਜੋ ਅਸੀਂ ਦੂਤਾਂ ਦਾ ਨਿਆਂ ਕਰਾਂਗੇ? ਤਾਂ ਫਿਰ ਇਸਦੀ ਤੁਲਨਾ ਵਿੱਚ ਸੰਸਾਰਕ ਝਗੜੇ ਕੀ ਹਨ?
Punjabi Bible 2016 - ਪਵਿੱਤਰ ਬਾਈਬਲ O.V.
ਕੀ ਤੁਸੀਂ ਨਹੀਂ ਜਾਣਦੇ ਜੋ ਅਸੀਂ ਦੂਤਾਂ ਦਾ ਨਿਆਉਂ ਕਰਾਂਗੇ? ਫਿਰ ਕਿੰਨ੍ਹਾਂ ਵੱਧਕੇ ਸੰਸਾਰੀ ਗੱਲਾਂ ਦਾ?
Punjabi ERV
ਤੁਸੀਂ ਜਾਣਦੇ ਹੋ ਕਿ ਭਵਿਖ੍ਖ ਵਿੱਚ ਅਸੀਂ ਦੂਤਾਂ ਦਾ ਨਿਰਣਾ ਵੀ ਕਰਾਂਗੇ। ਇਸ ਲਈ ਅਸੀਂ ਜ਼ਿੰਦਗੀ ਦੀਆਂ ਦਿਨ ਪ੍ਰਤੀ ਦਿਨ ਦੀਆਂ ਘਟਨਾਵਾਂ ਦੀ ਪਰਖ ਵੀ ਕਰ ਸਕਦੇ ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕੀ ਤੁਸੀਂ ਨਹੀਂ ਜਾਣਦੇ ਜੋ ਅਸੀਂ ਦੂਤਾਂ ਦਾ ਨਿਆਂ ਕਰਾਂਗੇ? ਫੇਰ ਕਿੰਨ੍ਹਾਂ ਵੱਧਕੇ ਸੰਸਾਰੀ ਗੱਲਾਂ ਦਾ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تُسی نئیں جان دے پئی اسی فرِشتیاں دا نیاں کراں گے؟ تے ایس دُنیا دے مُعاملے دا فیصلہ نا کریئے؟
Punjabi Standard Bible (Punjabi Standard Bible) 2023
ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਸਵਰਗਦੂਤਾਂ ਦਾ ਨਿਆਂ ਕਰਾਂਗੇ? ਤਾਂ ਕੀ ਇਸ ਜੀਵਨ ਨਾਲ ਸੰਬੰਧਤ ਮਸਲੇ ਕੋਈ ਵੱਡੀ ਗੱਲ ਹੈ?