1 Corinthians 7:25 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਹੁਣ ਮੈਂ ਉਨ੍ਹਾਂ ਲੋਕਾਂ ਬਾਰੇ ਲਿਖਦਾ ਹਾਂ ਜਿਹੜੇ ਵਿਆਹੇ ਹੋਏ ਨਹੀਂ ਹਨ। ਇਸ ਬਾਰੇ ਮੇਰੇ ਕੋਲ ਪ੍ਰਭੂ ਵੱਲੋਂ ਹੁਕਮ ਨਹੀਂ ਹੈ। ਪਰ ਮੈਂ ਆਪਣੀ ਰਾਇ ਦਿੰਦਾ ਹਾਂ। ਤੁਸੀਂ ਮੇਰੇ ਵਿੱਚ ਭਰੋਸਾ ਰੱਖ ਸੱਕਦੇ ਹੋ ਕਿਉਂਕਿ ਪ੍ਰਭੂ ਮੇਰੇ ਉੱਤੇ ਮਿਹਰਬਾਨ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕੁਆਰੀਆਂ ਦੇ ਬਾਰੇ: ਇਸ ਵਿਸ਼ੇ ਵਿੱਚ ਮੈਨੂੰ ਪ੍ਰਭੂ ਵੱਲੋਂ ਕੋਈ ਹੁਕਮ ਨਹੀਂ ਮਿਲਿਆ ਪਰ ਫਿਰ ਵੀ ਮੈਂ ਜਿਸ ਤਰ੍ਹਾਂ ਪ੍ਰਭੂ ਦੀ ਦਇਆ ਨਾਲ ਭਰੋਸੇਯੋਗ ਹਾਂ, ਇਸ ਬਾਰੇ ਆਪਣੇ ਵੱਲੋਂ ਸਲਾਹ ਦੇ ਰਿਹਾ ਹਾਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹੁਣ ਕੁਵਾਰੀਆਂ ਦੇ ਬਾਰੇ: ਮੈਨੂੰ ਪ੍ਰਭੂ ਵੱਲੋਂ ਕੋਈ ਆਗਿਆ ਨਹੀਂ ਹੈ, ਪਰ ਜਿਵੇਂ ਮੈਨੂੰ ਵਿਸ਼ਵਾਸਯੋਗ ਹੋਣ ਦੇ ਕਾਰਨ ਕਿਰਪਾ ਪ੍ਰਭੂ ਵੱਲੋਂ ਮਿਲੀ ਹੈ ਉਸੇ ਤਰ੍ਹਾਂ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਕੁਆਰੀਆਂ ਦੇ ਵਿਖੇ ਪ੍ਰਭੁ ਦੀ ਮੈਨੂੰ ਕੋਈ ਆਗਿਆ ਨਹੀਂ ਪਰ ਜਿਵੇਂ ਮੈਨੂੰ ਨਿਹਚੇ ਜੋਗ ਹੋਣ ਦੇ ਕਾਰਨ ਪ੍ਰਭੁ ਦੀ ਵੱਲੋਂ ਦਯਾ ਮਿਲੀ ਤਿਵੇਂ ਹੀ ਮੈਂ ਸਲਾਹ ਦਿੰਦਾ ਹਾਂ
Punjabi ERV
ਹੁਣ ਮੈਂ ਉਨ੍ਹਾਂ ਲੋਕਾਂ ਬਾਰੇ ਲਿਖਦਾ ਹਾਂ ਜਿਹਡ਼ੇ ਵਿਆਹੇ ਹੋਏ ਨਹੀਂ ਹਨ। ਇਸ ਬਾਰੇ ਮੇਰੇ ਕੋਲ ਪ੍ਰਭੂ ਵੱਲੋਂ ਹੁਕਮ ਨਹੀਂ ਹੈ। ਪਰ ਮੈਂ ਆਪਣੀ ਰਾਇ ਦਿੰਦਾ ਹਾਂ। ਤੁਸੀਂ ਮੇਰੇ ਵਿੱਚ ਭਰੋਸਾ ਰੱਖ ਸਕਦੇ ਹੋ ਕਿਉਂਕਿ ਪ੍ਰਭੂ ਮੇਰੇ ਉੱਤੇ ਮਿਹਰਬਾਨ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਕੁਆਰੀਆਂ ਦੇ ਵਿਖੇ ਪ੍ਰਭੂ ਦੀ ਮੈਨੂੰ ਕੋਈ ਆਗਿਆ ਨਹੀਂ ਪਰ ਜਿਵੇਂ ਮੈਨੂੰ ਵਿਸ਼ਵਾਸਯੋਗ ਹੋਣ ਦੇ ਕਾਰਨ ਪ੍ਰਭੂ ਦੀ ਵੱਲੋਂ ਦਯਾ ਮਿਲੀ ਤਿਵੇਂ ਹੀ ਮੈਂ ਸਲਾਹ ਦਿੰਦਾ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے کوارِیاں لئی میرے کول خُداوند دا کوئی حُکم نئیں پر ایس کر کے۔ پئی میرے اُتّے دیانتدار ہون لئی اجیہا خُداوند ولّوں رَحم ہویا۔ مَیں ایہہ صلاح دینا آں۔
Punjabi Standard Bible (Punjabi Standard Bible) 2023
ਕੁਆਰੀਆਂ ਦੇ ਵਿਖੇ ਮੇਰੇ ਕੋਲ ਪ੍ਰਭੂ ਦੀ ਕੋਈ ਆਗਿਆ ਨਹੀਂ ਹੈ; ਪਰ ਪ੍ਰਭੂ ਦੀ ਦਇਆ ਨਾਲ ਵਿਸ਼ਵਾਸਯੋਗ ਹੋਣ ਕਰਕੇ ਮੈਂ ਸਲਾਹ ਦਿੰਦਾ ਹਾਂ।