1 Corinthians 7:30 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜਿਹੜੇ ਲੋਕ ਉਦਾਸ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਉਹ ਉਦਾਸ ਨਹੀਂ ਹਨ। ਜਿਹੜੇ ਵਿਅਕਤੀ ਖੁਸ਼ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਉਹ ਖੁਸ਼ ਨਹੀਂ ਹਨ। ਜਿਹੜੇ ਲੋਕ ਚੀਜ਼ਾਂ ਖਰੀਦਦੇ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਉਨ੍ਹਾਂ ਕੋਲ ਕੁਝ ਵੀ ਨਹੀਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜੋ ਸੋਗ ਵਿੱਚ ਹਨ, ਉਹ ਇਸ ਤਰ੍ਹਾਂ ਰਹਿਣ ਜਿਸ ਤਰ੍ਹਾਂ ਕਿ ਉਹ ਸੋਗ ਵਿੱਚ ਨਹੀਂ; ਜੋ ਅਨੰਦ ਵਿੱਚ ਹਨ, ਉਹ ਇਸ ਤਰ੍ਹਾਂ ਰਹਿਣ ਜਿਸ ਤਰ੍ਹਾਂ ਕਿ ਉਹ ਅਨੰਦ ਵਿੱਚ ਨਹੀਂ । ਜੋ ਖ਼ਰੀਦ ਰਹੇ ਹਨ, ਉਹ ਸਮਝਣ ਕਿ ਉਹਨਾਂ ਕੋਲ ਕੁਝ ਨਹੀਂ ਰਹੇਗਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਰੋਣ ਵਾਲੇ ਅਜਿਹੇ ਹੋਣ ਕਿ ਉਹ ਨਹੀਂ ਰੋਂਦੇ; ਜਿਹੜੇ ਖੁਸ਼ੀ ਕਰਦੇ ਹਨ, ਅਜਿਹੇ ਹੋਣ ਜਿਵੇਂ ਖੁਸ਼ੀ ਨਹੀਂ ਕਰਦੇ; ਅਤੇ ਖਰੀਦਣ ਵਾਲੇ ਵੀ ਜਿਵੇਂ ਕਿ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ;
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਅਨੰਦ ਕਰਨ ਵਾਲੇ ਕਿ ਜਾਣੀਦਾ ਉਹ ਅਨੰਦ ਨਹੀਂ ਕਰਦੇ ਅਤੇ ਮੁੱਲ ਲੈਣ ਵਾਲੇ ਕਿ ਜਾਣੀਦਾ ਉਨ੍ਹਾਂ ਦੇ ਕੋਲ ਮਾਲ ਨਹੀਂ ਹੈ
Punjabi ERV
ਜਿਹਡ਼ੇ ਲੋਕ ਉਦਾਸ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਉਹ ਉਦਾਸ ਨਹੀਂ ਹਨ। ਜਿਹਡ਼ੇ ਵਿਅਕਤੀ ਖੁਸ਼ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਉਹ ਖੁਸ਼ ਨਹੀਂ ਹਨ। ਜਿਹਡ਼ੇ ਲੋਕ ਚੀਜ਼ਾਂ ਖਰੀਦਦੇ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਉਨ੍ਹਾਂ ਕੋਲ ਕੁਝ ਵੀ ਨਹੀਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਰੋਣ ਵਾਲੇ ਅਜਿਹੇ ਹੋਣ ਕਿ ਉਹ ਨਹੀਂ ਰੋਂਦੇ ਅਤੇ ਅਨੰਦ ਕਰਨ ਵਾਲੇ ਅਜਿਹੇ ਕਿ ਉਹ ਅਨੰਦ ਨਹੀਂ ਕਰਦੇ ਅਤੇ ਮੁੱਲ ਲੈਣ ਵਾਲੇ ਕਿ ਉਨ੍ਹਾਂ ਦੇ ਕੋਲ ਮਾਲ ਨਹੀਂ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے رون والے اجیہے ہون جیویں نئیں روندے۔ تے خُوشی کرن والے اجیہے ہون جیویں خُوشی نئیں کر دے۔ تے مُل لین والے اجیہے ہون جیویں مال نئیں رکھدے۔
Punjabi Standard Bible (Punjabi Standard Bible) 2023
ਰੋਣ ਵਾਲੇ ਇਸ ਤਰ੍ਹਾਂ ਜਿਵੇਂ ਨਹੀਂ ਰੋਂਦੇ; ਅਨੰਦ ਕਰਨ ਵਾਲੇ ਇਸ ਤਰ੍ਹਾਂ ਜਿਵੇਂ ਅਨੰਦ ਨਹੀਂ ਕਰਦੇ; ਖਰੀਦਣ ਵਾਲੇ ਇਸ ਤਰ੍ਹਾਂ ਜਿਵੇਂ ਉਨ੍ਹਾਂ ਕੋਲ ਕੁਝ ਨਹੀਂ ਹੈ;