1 Corinthians 7:5 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਆਪੋ ਆਪਣੇ ਸਰੀਰਾਂ ਨੂੰ ਇੱਕ ਦੂਸਰੇ ਨੂੰ ਦੇਣ ਤੋਂ ਇਨਕਾਰੀ ਨਾ ਹੋਵੋ। ਪਰ ਤੁਸੀਂ ਦੋਵੇਂ ਕੁਝ ਅਰਸੇ ਲਈ ਇੱਕ ਦੂਸਰੇ ਤੋਂ ਦੂਰ ਰਹਿਣ ਲਈ ਰਜ਼ਾਮੰਦ ਹੋ ਸੱਕਦੇ ਹੋ। ਤੁਸੀਂ ਅਜਿਹਾ ਕਰ ਸੱਕਦੇ ਹੋ ਤਾਂ ਜੋ ਤੁਸੀਂ ਆਪਣਾ ਸਮਾਂ ਪ੍ਰਾਰਥਨਾ ਲਈ ਅਰਪਿਤ ਕਰ ਸੱਕੋ, ਫ਼ੇਰ ਦੁਬਾਰਾ ਇਕੱਠੇ ਹੋ ਜਾਉ। ਫ਼ੇਰ ਸੈਤਾਨ ਨੂੰ ਤੁਹਾਡੀ ਕਮਜ਼ੋਰੀ ਕਾਰਣ ਤੁਹਾਨੂੰ ਉਕਸਾਉਣ ਦਾ ਕੋਈ ਅਵਸਰ ਨਹੀਂ ਮਿਲੇਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇੱਕ ਦੂਜੇ ਨੂੰ ਵੰਚਿਤ ਨਾ ਕਰੋ । ਜੇਕਰ ਇਸ ਤਰ੍ਹਾਂ ਕਰੋ ਵੀ, ਤਾਂ ਕੁਝ ਸਮੇਂ ਦੇ ਲਈ ਇੱਕ ਦੂਜੇ ਦੀ ਸਲਾਹ ਨਾਲ ਕਰੋ ਕਿ ਤੁਹਾਨੂੰ ਪ੍ਰਾਰਥਨਾ ਲਈ ਸਮਾਂ ਮਿਲ ਸਕੇ । ਪਰ ਇਸ ਦੇ ਬਾਅਦ ਫਿਰ ਇਕੱਠੇ ਰਹੋ ਤਾਂ ਜੋ ਤੁਹਾਡੇ ਸਵੈ-ਕਾਬੂ ਵਿੱਚ ਨਾ ਹੋਣ ਦੇ ਕਾਰਨ ਸ਼ੈਤਾਨ ਤੁਹਾਨੂੰ ਪਰਤਾਵੇ ਵਿੱਚ ਨਾ ਪਾ ਦੇਵੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤੁਸੀਂ ਇੱਕ ਦੂਸਰੇ ਤੋਂ ਅਲੱਗ ਨਾ ਹੋਵੇ, ਪਰ ਥੋੜੇ ਸਮੇਂ ਲਈ ਇਹ ਵੀ ਉਦੋਂ ਜਦੋਂ ਦੋਨਾਂ ਦੀ ਆਪਸੀ ਸਲਾਹ ਹੋਵੇ ਤਾਂ ਜੋ ਤੁਸੀਂ ਆਪਣੇ ਆਪ ਨੂੰ ਪ੍ਰਾਰਥਨਾ ਲਈ ਸਮਰਪਿਤ ਕਰ ਸਕੋ। ਅਤੇ ਫਿਰ ਇਕੱਠੇ ਹੋ ਜਾਓ ਤਾਂ ਜੋ ਸ਼ੈਤਾਨ ਤੁਹਾਨੂੰ ਤੁਹਾਡੇ ਸੰਜਮ ਦੇ ਕਾਰਨ ਤੁਹਾਨੂੰ ਨਾ ਪਰਤਾਵੇ।
Punjabi Bible 2016 - ਪਵਿੱਤਰ ਬਾਈਬਲ O.V.
ਤੁਸੀਂ ਇੱਕ ਦੂਏ ਤੋਂ ਅੱਡ ਨਾ ਹੋਵੋ ਪਰ ਥੋੜੇ ਚਿਰ ਲਈ ਅਰ ਇਹ ਵੀ ਤਦ ਜੇ ਦੋਹਾਂ ਧਿਰਾਂ ਦੀ ਸਲਾਹ ਹੋਵੇ ਤਾਂ ਜੋ ਤੁਹਾਨੂੰ ਪ੍ਰਾਰਥਨਾ ਕਰਨ ਲਈ ਵਿਹਲ ਮਿਲੇ ਅਤੇ ਫੇਰ ਇੱਕਠੇ ਹੋਵੋ ਭਈ ਸ਼ੈਤਾਨ ਤੁਹਾਡੇ ਅਸੰਜਮ ਦੇ ਕਾਰਨ ਤੁਹਾਨੂੰ ਨਾ ਪਰਤਾਵੇ
Punjabi ERV
ਆਪੋ ਆਪਣੇ ਸ਼ਰੀਰਾਂ ਨੂੰ ਇੱਕ ਦੂਸਰੇ ਨੂੰ ਦੇਣ ਤੋਂ ਇਨਕਾਰੀ ਨਾ ਹੋਵੋ। ਪਰ ਤੁਸੀਂ ਦੋਵੇਂ ਕੁਝ ਅਰਸੇ ਲਈ ਇੱਕ ਦੂਸਰੇ ਤੋਂ ਦੂਰ ਰਹਿਣ ਲਈ ਰਜ਼ਾਮੰਦ ਹੋ ਸਕਦੇ ਹੋ। ਤੁਸੀਂ ਅਜਿਹਾ ਕਰ ਸਕਦੇ ਹੋ ਤਾਂ ਜੋ ਤੁਸੀਂ ਆਪਣਾ ਸਮਾਂ ਪ੍ਰਾਰਥਨਾ ਲਈ ਅਰਪਿਤ ਕਰ ਸਕੋ, ਫ਼ੇਰ ਦੁਬਾਰਾ ਇਕਠੇ ਹੋ ਜਾਉ। ਫ਼ੇਰ ਸੈਤਾਨ ਨੂੰ ਤੁਹਾਡੀ ਕਮਜ਼ੋਰੀ ਕਾਰਣ ਤੁਹਾਨੂੰ ਉਕਸਾਉਣ ਦਾ ਕੋਈ ਅਵਸਰ ਨਹੀਂ ਮਿਲੇਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੁਸੀਂ ਇੱਕ ਦੂਜੇ ਤੋਂ ਅਲੱਗ ਨਾ ਹੋਵੋ ਪਰ ਥੋੜ੍ਹੇ ਸਮੇਂ ਲਈ ਅਤੇ ਇਹ ਵੀ ਉਦੋਂ ਜੇ ਦੋਹਾਂ ਧਿਰਾਂ ਦੀ ਸਲਾਹ ਹੋਵੇ ਤਾਂ ਜੋ ਤੁਹਾਨੂੰ ਪ੍ਰਾਰਥਨਾ ਕਰਨ ਲਈ ਵਿਹਲ ਮਿਲੇ ਅਤੇ ਫੇਰ ਇਕੱਠੇ ਹੋਵੇ ਭਈ ਸ਼ੈਤਾਨ ਤੁਹਾਡੇ ਅਸੰਜਮ ਦੇ ਕਾਰਨ ਤੁਹਾਨੂੰ ਨਾ ਪਰਤਾਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تُسی اِک دُوجے توں وَکھ نا رہو پر تھوڑے چِر تِیکر سو ایہہ وی آپو وِچ رضامندی نال۔ تاں جو دُعا لئی ویہل مِلے۔ تے مُڑ کٹّھے ہو جاؤ۔ اجیہا نا ہوئے پئی نا جَرن دے سببّوں شیطان تُہانوں ازمائے۔
Punjabi Standard Bible (Punjabi Standard Bible) 2023
ਇੱਕ ਦੂਜੇ ਨੂੰ ਵੰਚਿਤ ਨਾ ਕਰੋ, ਪਰ ਕੇਵਲ ਕੁਝ ਸਮੇਂ ਲਈ ਆਪਸੀ ਰਜ਼ਾਮੰਦੀ ਨਾਲ ਅਲੱਗ ਹੋਵੋ ਤਾਂਕਿ ਤੁਸੀਂ ਪ੍ਰਾਰਥਨਾ ਵਿੱਚ ਸਮਾਂ ਬਿਤਾ ਸਕੋ ਅਤੇ ਫੇਰ ਇਕੱਠੇ ਹੋ ਜਾਓ, ਕਿਤੇ ਅਜਿਹਾ ਨਾ ਹੋਵੇ ਕਿ ਸ਼ੈਤਾਨ ਤੁਹਾਡੇ ਅਸੰਜਮ ਦੇ ਕਾਰਨ ਤੁਹਾਨੂੰ ਪਰਤਾਵੇ।