1 Corinthians 8:13 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਜਿਹੜਾ ਭੋਜਨ ਖਾਕੇ ਮੈਂ ਆਪਣੇ ਭਰਾ ਨੂੰ ਗੁਨਾਹ ਵਿੱਚ ਡੇਗਦਾ ਹਾਂ, ਮੈਂ ਫ਼ੇਰ ਕਦੇ ਵੀ ਮਾਸ ਨਹੀਂ ਖਾਵਾਂਗਾ। ਮੈਂ ਮਾਸ ਖਾਣਾ ਬੰਦ ਕਰ ਦਿਆਂਗਾ ਤਾਂ ਕਿ ਮੈਂ ਆਪਣੇ ਭਰਾ ਅਤੇ ਭੈਣ ਨੂੰ ਪਾਪ ਵਿੱਚ ਨਹੀਂ ਡਿੱਗਣ ਦੇਵਾਂਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਲਈ ਜੇਕਰ ਮੇਰੇ ਖਾਣ ਤੋਂ ਮੇਰਾ ਭਰਾ ਪਾਪ ਵਿੱਚ ਡਿੱਗਦਾ ਹੈ ਤਾਂ ਮੈਂ ਫਿਰ ਕਦੀ ਮਾਸ ਨਹੀਂ ਖਾਵਾਂਗਾ ਤਾਂ ਜੋ ਮੇਰਾ ਭਰਾ ਪਾਪ ਵਿੱਚ ਨਾ ਡਿੱਗੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਕਰਕੇ, ਅਗਰ ਇਹ ਭੋਜਨ ਮੇਰੇ ਭਰਾਵਾਂ ਅਤੇ ਭੈਣਾਂ ਲਈ ਪਾਪ ਦਾ ਕਾਰਨ ਬਣੇ, ਤਾਂ ਅੰਤ ਸਮੇਂ ਤੱਕ ਕਦੇ ਵੀ ਮੂਰਤੀਆਂ ਦਾ ਭੋਜਨ ਨਹੀਂ ਖਾਵਾਂਗਾ ਤਾਂ ਜੋ ਮੈ ਉਹਨਾਂ ਨੂੰ ਕਦੇ ਠੋਕਰ ਨਾ ਖਵਾਵਾਂ।
Punjabi Bible 2016 - ਪਵਿੱਤਰ ਬਾਈਬਲ O.V.
ਇਸੇ ਕਾਰਨ ਜੇ ਭੋਜਨ ਮੇਰੇ ਭਾਈ ਨੂੰ ਠੋਕਰ ਖੁਆਵੇ ਤਾਂ ਮੈਂ ਅੰਤ ਸਮੇਂ ਤੀਕ ਕਦੇ ਵੀ ਬਲੀ ਨਹੀਂ ਖਾਵਾਂਗਾ ਤਾਂ ਐਉਂ ਨਾ ਹੋਵੇ ਜੋ ਮੈਂ ਆਪਣੇ ਭਾਈ ਨੂੰ ਠੋਕਰ ਖੁਆਵਾਂ।।
Punjabi ERV
ਇਸ ਲਈ ਜਿਹਡ਼ਾ ਭੋਜਨ ਖਾਕੇ ਮੈਂ ਆਪਣੇ ਭਰਾ ਨੂੰ ਗੁਨਾਹ ਵਿੱਚ ਡੇਗਦਾ ਹੈ, ਮੈਂ ਫ਼ੇਰ ਕਦੇ ਵੀ ਗੋਸ਼ਤ ਨਹੀਂ ਖਾਵਾਂਗਾ। ਮੈਂ ਮਾਸ ਖਾਣਾ ਬੰਦ ਕਰ ਦਿਆਂਗਾ ਤਾਂ ਕਿ ਮੈਂ ਆਪਣੇ ਭਰਾ ਅਤੇ ਭੈਣ ਨੂੰ ਪਾਪ ਵਿੱਚ ਨਹੀਂ ਡਿੱਗਣ ਦੇਵਾਂਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸੇ ਕਰਕੇ ਜੇ ਭੋਜਨ ਮੇਰੇ ਭਰਾ ਨੂੰ ਠੋਕਰ ਖੁਆਵੇ ਤਾਂ ਮੈਂ ਅੰਤ ਸਮੇਂ ਤੱਕ ਕਦੇ ਵੀ ਮੂਰਤੀਆਂ ਦਾ ਭੋਜਨ ਨਹੀਂ ਖਾਵਾਂਗਾ ਤਾਂ ਐਉਂ ਨਾ ਹੋਵੇ ਜੋ ਮੈਂ ਆਪਣੇ ਭਰਾ ਨੂੰ ਠੋਕਰ ਖੁਆਵਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایس لئی جے کھانا میرے بھرا نُوں ٹھوکر کھواوے تے مَیں کدی وی ماس نا کھاں گا۔ تاں جو اپنے بھرا دے ٹھوکر کھان دا سبّب نا ہوواں۔
Punjabi Standard Bible (Punjabi Standard Bible) 2023
ਇਸ ਲਈ ਜੇ ਮੇਰਾ ਖਾਣਾ-ਪੀਣਾ ਮੇਰੇ ਭਾਈ ਲਈ ਠੋਕਰ ਦਾ ਕਾਰਨ ਬਣਦਾ ਹੈ ਤਾਂ ਮੈਂ ਕਦੇ ਮਾਸ ਨਹੀਂ ਖਾਵਾਂਗਾ, ਕਿਤੇ ਅਜਿਹਾ ਨਾ ਹੋਵੇ ਕਿ ਮੈਂ ਆਪਣੇ ਭਾਈ ਦੇ ਲਈ ਠੋਕਰ ਦਾ ਕਾਰਨ ਬਣਾਂ।