1 Corinthians 8:6 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਸਾਡੇ ਲਈ ਕੇਵਲ ਇੱਕ ਪਰਮੇਸ਼ੁਰ ਹੈ। ਉਹ ਸਾਡਾ ਪਿਤਾ ਹੈ। ਸਭ ਚੀਜ਼ਾਂ ਉਸ ਵੱਲੋਂ ਆਈਆਂ ਹਨ ਅਤੇ ਅਸੀਂ ਸਿਰਫ਼ ਉਸੇ ਲਈ ਜਿਉਂਦੇ ਹਾਂ। ਇੱਥੇ ਕੇਵਲ ਇੱਕ ਹੀ ਪ੍ਰਭੂ ਹੈ। ਉਹ ਯਿਸੂ ਮਸੀਹ ਹੈ। ਸਭ ਚੀਜ਼ਾਂ ਉਸੇ ਰਾਹੀਂ ਸਾਜੀਆਂ ਗਈਆਂ ਹਨ ਅਤੇ ਅਸੀਂ ਵੀ ਉਸੇ ਰਾਹੀਂ ਜਿਉਂਦੇ ਹਾਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਫਿਰ ਵੀ ਸਾਡੇ ਇੱਕ ਹੀ ਪਰਮੇਸ਼ਰ ਹਨ ਜੋ ਸਾਡੇ ਪਿਤਾ ਹਨ ਜਿਹਨਾਂ ਦੇ ਰਾਹੀਂ ਸਭ ਕੁਝ ਰਚਿਆ ਗਿਆ ਅਤੇ ਜਿਹਨਾਂ ਦੇ ਲਈ ਅਸੀਂ ਜੀਅ ਰਹੇ ਹਾਂ । ਉਸੇ ਤਰ੍ਹਾਂ ਸਾਡੇ ਇੱਕ ਹੀ ਪ੍ਰਭੂ ਹਨ, ਭਾਵ ਯਿਸੂ ਮਸੀਹ, ਜਿਹਨਾਂ ਦੇ ਰਾਹੀਂ ਸਭ ਕੁਝ ਰਚਿਆ ਗਿਆ ਅਤੇ ਜਿਹਨਾਂ ਦੇ ਦੁਆਰਾ ਅਸੀਂ ਸਭ ਜਿਊਂਦੇ ਹਾਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਸਾਡੇ ਲਈ ਇੱਕ ਪਰਮੇਸ਼ਵਰ ਹੈ, ਜੋ ਪਿਤਾ ਹੈ, ਜਿਸ ਤੋਂ ਸਭ ਚੀਜ਼ਾ ਰਚੀਆਂ ਗਈਆ ਅਤੇ ਅਸੀਂ ਉਸੇ ਲਈ ਹੈ; ਅਤੇ ਇੱਕੋ ਹੀ ਪ੍ਰਭੂ ਹੈ ਜੋ ਯਿਸ਼ੂ ਮਸੀਹ ਹੈ, ਜਿਸ ਦੁਆਰਾ ਸਭ ਕੁਝ ਰਚਿਆ ਗਿਆ ਅਤੇ ਉਸਦੇ ਦੁਆਰਾ ਅਸੀਂ ਜਿਉਂਦੇ ਹਾਂ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਸਾਡੇ ਭਾਣੇ ਇੱਕੋ ਪਰਮੇਸ਼ੁਰ ਹੈ ਜੋ ਪਿਤਾ ਹੈ ਜਿਸ ਤੋਂ ਸੱਭੇ ਕੁੱਝ ਹੋਇਆ ਹੈ ਅਤੇ ਅਸੀਂ ਉਹ ਦੇ ਲਈ ਹਾਂ ਅਰ ਇੱਕੋ ਪ੍ਰਭੁ ਹੈ ਜੋ ਯਿਸੂ ਮਸੀਹ ਹੈ ਜਿਹ ਦੇ ਰਾਹੀਂ ਸੱਭੋ ਕੁਝ ਹੋਇਆ ਨਾਲੇ ਅਸੀਂ ਵੀ
Punjabi ERV
ਪਰ ਸਾਡੇ ਲਈ ਕੇਵਲ ਇੱਕ ਪਰਮੇਸ਼ੁਰ ਹੈ। ਉਹ ਸਾਡਾ ਪਿਤਾ ਹੈ। ਸਭ ਚੀਜ਼ਾਂ ਉਸ ਵੱਲੋਂ ਆਈਆਂ ਹਨ ਅਤੇ ਅਸੀਂ ਸਿਰਫ਼ ਉਸੇ ਲਈ ਜਿਉਂਦੇ ਹਾਂ। ਇਥੇ ਕੇਵਲ ਇੱਕ ਹੀ ਪ੍ਰਭੂ ਹੈ। ਉਹ ਯਿਸੂ ਮਸੀਹ ਹੈ। ਸਭ ਚੀਜ਼ਾਂ ਉਸੇ ਰਾਹੀਂ ਸਾਜੀਆਂ ਗਈਆਂ ਹਨ ਅਤੇ ਅਸੀਂ ਵੀ ਉਸੇ ਰਾਹੀਂ ਜਿਉਂਦੇ ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਸਾਡੇ ਲਈ ਇੱਕ ਪਰਮੇਸ਼ੁਰ ਹੈ ਜੋ ਪਿਤਾ ਹੈ ਜਿਸ ਤੋਂ ਸਭ ਕੁਝ ਰਚਿਆ ਗਿਆ ਹੈ ਅਤੇ ਅਸੀਂ ਉਹ ਦੇ ਲਈ ਹਾਂ, ਅਤੇ ਇੱਕੋ ਪ੍ਰਭੂ ਹੈ ਜੋ ਯਿਸੂ ਮਸੀਹ ਹੈ ਜਿਹ ਦੇ ਰਾਹੀਂ ਸਭ ਕੁਝ ਰਚਿਆ ਅਤੇ ਅਸੀਂ ਵੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر ساڈے بھانیں تے اِکّوئی خُدا اے۔ یعنی ربّ جِہدے ولّوں سارِیاں شیواں نیں۔ تے اسی اوہدے لئی آں۔ تے اِکّوئی خُداوند اے۔ یعنی یِسُوع مسِیح جِہدی راہِیں سارِیاں شیواں بنیاں نیں۔ تے اسی وی اوسے دی راہِیں آں۔
Punjabi Standard Bible (Punjabi Standard Bible) 2023
ਤਾਂ ਵੀ ਸਾਡੇ ਲਈ ਇੱਕੋ ਪਰਮੇਸ਼ਰ ਅਰਥਾਤ ਪਿਤਾ ਹੈ ਜਿਸ ਤੋਂ ਸਾਰੀਆਂ ਵਸਤਾਂ ਹਨ ਅਤੇ ਅਸੀਂ ਉਸੇ ਦੇ ਲਈ ਹਾਂ; ਇੱਕੋ ਪ੍ਰਭੂ ਹੈ ਅਰਥਾਤ ਯਿਸੂ ਮਸੀਹ ਜਿਸ ਦੇ ਰਾਹੀਂ ਸਭ ਵਸਤਾਂ ਹਨ ਅਤੇ ਅਸੀਂ ਵੀ ਉਸੇ ਦੇ ਰਾਹੀਂ ਹਾਂ।