1 Corinthians 8:7 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਇਹ ਗੱਲ ਸਾਰੇ ਲੋਕ ਨਹੀਂ ਜਾਣਦੇ। ਕੁਝ ਲੋਕਾਂ ਵਿੱਚ ਹੁਣ ਤੱਕ ਵੀ ਮੂਰਤੀ ਦੀ ਉਪਾਸਨਾ ਕਰਨ ਦੀ ਆਦਤ ਹੈ। ਇਸ ਲਈ ਜਦੋਂ ਉਹ ਇਹ ਮਾਸ ਖਾਂਦੇ ਹਨ, ਉਹ ਮਹਿਸੂਸ ਕਰਦੇ ਹਨ ਜਿਵੇਂ ਇਹ ਮੂਰਤੀ ਦਾ ਹੀ ਹੈ। ਉਹ ਇਹ ਨਹੀਂ ਜਾਣਦੇ ਕਿ ਕੀ ਇਸ ਮਾਸ ਨੂੰ ਖਾਣਾ ਠੀਕ ਹੈ ਜਾਂ ਨਹੀਂ। ਇਸ ਲਈ ਜਦੋਂ ਉਹ ਇਹ ਮਾਸ ਖਾਂਦੇ ਹਨ, ਉਹ ਸੋਚਦੇ ਹਨ ਕਿ ਉਹ ਗਲਤ ਕਰ ਰਹੇ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਸਭ ਇਸ ਨੂੰ ਨਹੀਂ ਜਾਣਦੇ । ਕੁਝ ਲੋਕ ਮੂਰਤੀ ਪੂਜਾ ਦੇ ਇੰਨੇ ਆਦੀ ਹਨ ਕਿ ਉਹ ਹੁਣ ਤੱਕ ਜਦੋਂ ਵੀ ਮੂਰਤੀ ਦੇ ਅੱਗੇ ਚੜ੍ਹਾਇਆ ਗਿਆ ਭੋਜਨ ਖਾਂਦੇ ਹਨ ਤਾਂ ਉਹ ਸਮਝਦੇ ਹਨ ਕਿ ਚੜ੍ਹਾਵੇ ਦਾ ਭੋਜਨ ਖਾ ਕੇ ਉਹਨਾਂ ਦਾ ਅੰਤਹਕਰਨ ਕਮਜ਼ੋਰ ਹੋਣ ਕਾਰਨ ਅਪਵਿੱਤਰ ਹੋ ਗਿਆ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਹਰ ਕਿਸੇ ਨੂੰ ਇਸ ਦਾ ਗਿਆਨ ਨਹੀਂ ਹੈ। ਕੁਝ ਲੋਕ ਅਜੇ ਵੀ ਮੂਰਤੀਆਂ ਦੇ ਇੰਨੇ ਆਦੀ ਹਨ ਕਿ ਜਦੋਂ ਉਹ ਮੂਰਤੀ ਦੇ ਚੜ੍ਹਾਏ ਗਏ ਭੋਜਨ ਨੂੰ ਖਾਂਦੇ ਹਨ, ਤਾਂ ਉਹ ਇਸ ਨੂੰ ਕਿਸੇ ਦੇਵਤੇ ਦੀ ਚੜ੍ਹਾਈ ਹੋਈ ਬਲੀ ਜਾਣ ਸਮਝਦੇ ਹਨ, ਕਿਉਂਕਿ ਉਹਨਾਂ ਦਾ ਜ਼ਮੀਰ ਕਮਜ਼ੋਰ ਹੈ, ਇਸ ਲਈ ਉਹ ਅਸ਼ੁੱਧ ਹੋ ਗਏ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਸਭਨਾਂ ਨੂੰ ਇਹ ਇਲਮ ਨਹੀਂ ਸਗੋਂ ਕਈਕੁ ਜਿਹੜੇ ਹੁਣ ਤੀਕ ਮੂਰਤੀ ਨਾਲ ਗਿੱਝੇ ਹੋਏ ਹਨ ਉਹ ਨੂੰ ਮੂਰਤੀ ਦੀ ਭੇਟ ਦਾ ਮਾਸ ਕਰਕੇ ਖਾ ਲੈਂਦੇ ਹਨ ਅਤੇ ਉਨ੍ਹਾਂ ਦਾ ਅੰਤਹਕਰਨ ਨਿਤਾਣਾ ਹੋਕੇ ਮਲੀਨ ਹੋ ਜਾਂਦਾ ਹੈ
Punjabi ERV
ਪਰ ਇਹ ਗੱਲ ਸਾਰੇ ਲੋਕ ਨਹੀਂ ਜਾਣਦੇ। ਕੁਝ ਲੋਕਾਂ ਵਿੱਚ ਹੁਣ ਤੱਕ ਵੀ ਮੂਰਤੀ ਦੀ ਉਪਾਸਨਾ ਕਰਨ ਦੀ ਆਦਤ ਹੈ। ਇਸ ਲਈ ਜਦੋਂ ਉਹ ਇਹ ਮਾਸ ਖਾਂਦੇ ਹਨ, ਉਹ ਮਹਿਸੂਸ ਕਰਦੇ ਹਨ ਜਿਵੇਂ ਇਹ ਮੂਰਤੀ ਦਾ ਹੀ ਹੈ। ਉਹ ਇਹ ਨਹੀਂ ਜਾਣਦੇ ਕਿ ਕੀ ਇਸ ਮਾਸ ਨੂੰ ਖਾਣਾ ਠੀਕ ਹੈ ਜਾਂ ਨਹੀਂ। ਇਸ ਲਈ ਜਦੋਂ ਉਹ ਇਹ ਮਾਸ ਖਾਂਦੇ ਹਨ, ਉਹ ਸੋਚਦੇ ਹਨ ਕਿ ਉਹ ਗਲਤ ਕਰ ਰਹੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਸਭ ਨੂੰ ਇਹ ਗਿਆਨ ਨਹੀਂ ਸਗੋਂ ਕਈ ਜਿਹੜੇ ਹੁਣ ਤੱਕ ਮੂਰਤੀ ਨਾਲ ਗਿੱਝੇ ਹੋਏ ਹਨ ਉਹ ਨੂੰ ਮੂਰਤੀ ਦੇ ਚੜ੍ਹਾਵੇ ਦਾ ਮਾਸ ਕਰਕੇ ਖਾ ਲੈਂਦੇ ਹਨ ਅਤੇ ਉਨ੍ਹਾਂ ਦਾ ਵਿਵੇਕ ਕਮਜ਼ੋਰ ਹੋ ਕੇ ਮੈਲ਼ਾ ਹੋ ਜਾਂਦਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر سبھناں نُوں ایہہ عِلم نئیں۔ سگوں کئیاں نُوں اجے تِیکر بُت پُوجن دی عادت اے۔ ایس لئی اوس ماس نُوں بُت دی قُربانی جان کے کھاندے نیں۔ تے اوہناں دا دِل ایس کر کے پئی کمزور اے پلِیت ہو جاندا اے۔
Punjabi Standard Bible (Punjabi Standard Bible) 2023
ਪਰ ਸਭ ਨੂੰ ਇਹ ਗਿਆਨ ਨਹੀਂ ਹੈ; ਬਲਕਿ ਕਈ ਹੁਣ ਤੱਕ ਮੂਰਤੀਆਂ ਦੇ ਆਦੀ ਹਨ ਅਤੇ ਜਦੋਂ ਉਹ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਬਲੀਆਂ ਖਾਂਦੇ ਹਨ ਤਾਂ ਉਨ੍ਹਾਂ ਦਾ ਵਿਵੇਕ ਨਿਰਬਲ ਹੋਣ ਕਰਕੇ ਅਸ਼ੁੱਧ ਹੋ ਜਾਂਦਾ ਹੈ।