1 Corinthians 9:18 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਮੈਨੂੰ ਕੀ ਇਨਾਮ ਮਿਲਦਾ ਹੈ? ਮੇਰਾ ਇਨਾਮ ਇਹ ਹੈ: ਕਿ ਜਦੋਂ ਮੈਂ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹਾਂ ਤਾਂ ਮੈਂ ਇਸ ਨੂੰ ਮੁਫ਼ਤ ਭੇਟ ਕਰ ਸੱਕਦਾ ਹਾਂ। ਇਸ ਤਰ੍ਹਾਂ ਮੈਂ ਖੁਸ਼ਖਬਰੀ ਦੇ ਪ੍ਰਚਾਰ ਬਦਲੇ ਮੁਲ ਪ੍ਰਾਪਤ ਕਰਨ ਦੇ ਅਧਿਕਾਰਾਂ ਦੀ ਵਰਤੋਂ ਨਹੀਂ ਕਰਦਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤਾਂ ਫਿਰ ਮੇਰੀ ਮਜ਼ਦੂਰੀ ਕੀ ਹੈ? ਇਹ ਕਿ ਮੈਂ ਸ਼ੁਭ ਸਮਾਚਾਰ ਦਾ ਪ੍ਰਚਾਰ ਬਿਨਾਂ ਮਜ਼ਦੂਰੀ ਲਏ ਕਰਾਂ ਅਤੇ ਸ਼ੁਭ ਸਮਾਚਾਰ ਸੰਬੰਧੀ ਆਪਣੇ ਹੱਕਾਂ ਨੂੰ ਨਾ ਵਰਤਾਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਾਂ ਮੇਰੇ ਲਈ ਕੀ ਇਨਾਮ ਹੈ? ਕਿ ਇਹ: ਜੋ ਮੈਂ ਇਸ ਖੁਸ਼ਖ਼ਬਰੀ ਦਾ ਪ੍ਰਚਾਰ ਮੁ਼ਫ਼ਤ ਵਿੱਚ ਕਰਦਾ ਰਹਾਂ, ਅਤੇ ਇਸ ਲਈ ਖੁਸ਼ਖ਼ਬਰੀ ਦੇ ਪ੍ਰਚਾਰਕ ਵਜੋਂ ਮੈਂ ਆਪਣੇ ਅਧਿਕਾਰ ਦੀ ਪੂਰੀ ਵਰਤੋਂ ਨਾ ਕਰਾਂ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਮੇਰੇ ਲਈ ਕੀ ਫਲ ਹੈ? ਇਹ, ਕਿ ਜਾਂ ਮੈਂ ਖੁਸ਼ ਖ਼ਬਰੀ ਸੁਣਾਵਾਂ ਤਾਂ ਖੁਸ਼ ਖ਼ਬਰੀ ਨੂੰ ਮੁਫਤ ਰੱਖਾਂ ਭਈ ਖੁਸ਼ ਖ਼ਬਰੀ ਵਿੱਚ ਜੋ ਮੇਰਾ ਹੱਕ ਹੈ ਮੈਂ ਉਹ ਨੂੰ ਪੂਰਾ ਨਾ ਕਰਾਂ
Punjabi ERV
ਇਸ ਲਈ ਮੈਨੂੰ ਕੀ ਇਨਾਮ ਮਿਲਦਾ ਹੈ? ਮੇਰਾ ਇਨਾਮ ਇਹ ਹੈ: ਕਿ ਜਦੋਂ ਮੈਂ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹਾਂ ਤਾਂ ਮੈਂ ਇਸਨੂੰ ਮੁਫ਼ਤ ਭੇਟ ਕਰ ਸਕਦਾ ਹਾਂ। ਇਸ ਤਰ੍ਹਾਂ ਮੈਂ ਖੁਸ਼ਖਬਰੀ ਦੇ ਪ੍ਰਚਾਰ ਬਦਲੇ ਮੁਲ੍ਲ ਪ੍ਰਾਪਤ ਕਰਨ ਦੇ ਅਧਿਕਾਰਾਂ ਦੀ ਵਰਤੋਂ ਨਹੀਂ ਕਰਦਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਮੇਰੇ ਲਈ ਕੀ ਫਲ ਹੈ? ਇਹ, ਕਿ ਜਦ ਮੈਂ ਖੁਸ਼ਖਬਰੀ ਸੁਣਾਵਾਂ ਤਾਂ ਖੁਸ਼ਖਬਰੀ ਨੂੰ ਮੁਫ਼ਤ ਰੱਖਾਂ ਤਾਂ ਜੋ ਖੁਸ਼ਖਬਰੀ ਵਿੱਚ ਜੋ ਮੇਰਾ ਹੱਕ ਹੈ ਮੈਂ ਉਹ ਨੂੰ ਪੂਰਾ ਨਾ ਕਰਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو مَینُوں کِیہ بدلہ مِلدا اے؟ ایہہ پئی جدوں خُوشخبری دی منادی کراں تے خُوشخبری نُوں مُفت کر دیاں۔ تاں جو جیہڑا اختیار مَینُوں خُوشخبری دے لئی مِلیا ہویا اے۔ اوہدے سببّوں پُورا عمل نا کراں۔
Punjabi Standard Bible (Punjabi Standard Bible) 2023
ਤਾਂ ਫਿਰ ਮੇਰਾ ਕੀ ਪ੍ਰਤਿਫਲ ਹੈ? ਇਹ ਕਿ ਜਦੋਂ ਮੈਂ ਖੁਸ਼ਖ਼ਬਰੀ ਸੁਣਾਵਾਂ ਤਾਂ ਇਸ ਨੂੰ ਮੁਫ਼ਤ ਦੇਵਾਂ ਅਤੇ ਖੁਸ਼ਖ਼ਬਰੀ ਵਿੱਚ ਮੇਰਾ ਜੋ ਅਧਿਕਾਰ ਹੈ ਉਸ ਦੀ ਦੁਰਵਰਤੋਂ ਨਾ ਕਰਾਂ।