1 Corinthians 9:21 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਨ੍ਹਾਂ ਲਈ ਜਿਹੜੇ ਨੇਮ ਤੋਂ ਬਿਨਾ ਹਨ ਮੈਂ ਉਨ੍ਹਾਂ ਲਈ ਉਹੋ ਜਿਹਾ ਬਣ ਜਾਂਦਾ ਹਾਂ ਜੋ ਨੇਮ ਤੋਂ ਬਿਨਾ ਹੈ। ਮੈਂ ਇਹ ਉਨ੍ਹਾਂ ਲੋਕਾਂ ਦੀ ਮੁਕਤੀ ਵੱਲ ਅਗਵਾਈ ਕਰਨ ਲਈ ਕਰਦਾ ਹਾਂ ਜਿਨ੍ਹਾਂ ਕੋਲ ਨੇਮ ਨਹੀਂ ਹੈ। ਪਰ ਅਸਲ ਵਿੱਚ ਮੈਂ ਪਰਮੇਸ਼ੁਰ ਦੇ ਨੇਮ ਤੋਂ ਬਿਨਾ ਨਹੀਂ ਹਾਂ। ਮੈਂ ਮਸੀਹ ਦੇ ਨੇਮ ਦੇ ਅਧੀਨ ਹਾਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸੇ ਤਰ੍ਹਾਂ ਉਹ ਜਿਹੜੇ ਵਿਵਸਥਾ ਦੇ ਅਧੀਨ ਨਹੀਂ ਹਨ, ਮੈਂ ਉਹਨਾਂ ਨੂੰ ਜਿੱਤਣ ਦੇ ਲਈ ਉਹਨਾਂ ਵਰਗਾ ਬਣ ਗਿਆ । ਭਾਵੇਂ ਮੈਂ ਆਪ ਪਰਮੇਸ਼ਰ ਦੀ ਵਿਵਸਥਾ ਤੋਂ ਬਾਹਰ ਨਹੀਂ ਹਾਂ ਸਗੋਂ ਮਸੀਹ ਦੀ ਵਿਵਸਥਾ ਦੇ ਅਧੀਨ ਹਾਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿਹੜੇ ਬਿਵਸਥਾ ਅਧੀਨ ਨਹੀਂ ਹਨ ਮੈਂ ਉਹਨਾਂ ਵਰਗਾ ਬਣਿਆ, (ਜਦਕਿ ਮੈਂ ਖੁਦ ਪਰਮੇਸ਼ਵਰ ਦੀ ਬਿਵਸਥਾ ਦੇ ਅਧੀਨ ਹਾਂ, ਪਰ ਮੈਂ ਮਸੀਹ ਦੀ ਬਿਵਸਥਾ ਦੇ ਅਧੀਨ ਵੀ ਹਾਂ), ਤਾਂ ਜੋ ਬਿਵਸਥਾ ਹੀਣਾ ਨੂੰ ਵੀ ਪ੍ਰਭੂ ਲਈ ਜਿੱਤ ਸਕਾ।
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਜੋ ਪਰਮੇਸ਼ੁਰ ਦੇ ਭਾਣੇ ਸ਼ਰਾ ਹੀਣ ਨਹੀਂ ਹਾਂ ਸਗੋਂ ਸਰੀਰ ਦੇ ਭਾਵੇਂ ਸਰਾਂ ਅਧੀਨ ਹਾਂ ਸ਼ਰਾ ਹੀਣਾਂ ਲਈ ਮੈਂ ਸ਼ਰਾ ਹੀਣ ਜਿਹਾ ਬਣਿਆ, ਭਈ ਮੈਂ ਸ਼ਰਾ ਹੀਣਾਂ ਨੂੰ ਖਿੱਚ ਲਿਆਵਾਂ
Punjabi ERV
ਉਨ੍ਹਾਂ ਲਈ ਜਿਹਡ਼ੇ ਨੇਮ ਤੋਂ ਬਿਨਾ ਹਨ ਮੈਂ ਉਨ੍ਹਾਂ ਲਈ ਉਹੋ ਜਿਹਾ ਬਣ ਜਾਂਦਾ ਹਾਂ ਜੋ ਨੇਮ ਤੋਂ ਬਿਨਾ ਹੈ। ਮੈਂ ਇਹ ਉਨ੍ਹਾਂ ਲੋਕਾਂ ਦੀ ਮੁਕਤੀ ਵੱਲ ਅਗਵਾਈ ਕਰਨ ਲਈ ਕਰਦਾ ਹਾਂ ਜਿਨ੍ਹਾਂ ਕੋਲ ਨੇਮ ਨਹੀਂ ਹੈ। ਪਰ ਅਸਲ ਵਿੱਚ ਮੈਂ ਪਰਮੇਸ਼ੁਰ ਦੇ ਨੇਮ ਤੋਂ ਬਿਨਾ ਨਹੀਂ ਹਾਂ। ਮੈਂ ਮਸੀਹ ਦੇ ਨੇਮ ਦੇ ਅਧੀਨ ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਜੋ ਪਰਮੇਸ਼ੁਰ ਦੇ ਭਾਣੇ ਬਿਵਸਥਾ ਹੀਣ ਨਹੀਂ ਹਾਂ ਸਗੋਂ ਮਸੀਹ ਦੇ ਭਾਣੇ ਬਿਵਸਥਾ ਅਧੀਨ ਹਾਂ ਬਿਵਸਥਾ ਹੀਣਾਂ ਲਈ ਮੈਂ ਬਿਵਸਥਾ ਹੀਣ ਜਿਹਾ ਬਣਿਆ ਤਾਂ ਜੋ ਮੈਂ ਬਿਵਸਥਾ ਹੀਣਾਂ ਨੂੰ ਖਿੱਚ ਲਿਆਵਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
بے شریعت لوکاں لئی مَیں بے شریعت بنیا۔ تاں جو بے شریعت لوکاں نُوں کھِچّ لیاواں (بھانویں خُدا دے اگّے بے شریعت نئیں) سگوں مسِیح دی شریعت دے تابع۔
Punjabi Standard Bible (Punjabi Standard Bible) 2023
ਮੈਂ, ਜੋ ਪਰਮੇਸ਼ਰ ਦੀ ਬਿਵਸਥਾ ਤੋਂ ਰਹਿਤ ਨਹੀਂ ਸਗੋਂ ਮਸੀਹ ਦੀ ਬਿਵਸਥਾ ਦੇ ਅਧੀਨ ਹਾਂ, ਬਿਵਸਥਾਹੀਣਾਂ ਲਈ ਬਿਵਸਥਾਹੀਣ ਜਿਹਾ ਬਣਿਆ ਤਾਂਕਿ ਬਿਵਸਥਾਹੀਣਾਂ ਨੂੰ ਖਿੱਚ ਲਿਆਵਾਂ।