1 Corinthians 9:25 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਖੇਡਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਅਕਤੀ ਸਖਤ ਸਿਖਲਾਈ ਕਰਦੇ ਹਨ। ਅਜਿਹਾ ਉਹ ਇਸ ਲਈ ਕਰਦੇ ਹਨ ਤਾਂ ਜੋ ਉਹ ਤਾਜ ਜਿੱਤ ਸੱਕਣ। ਇਹ ਤਾਜ ਸਿਰਫ਼ ਥੋੜੇ ਸਮੇਂ ਲਈ ਹੀ ਸਥਿਰ ਰਹਿੰਦਾ ਹੈ। ਪਰ ਸਾਡਾ ਤਾਜ ਸਦਾ ਲਈ ਹੋਵੇਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਖਿਡਾਰੀ ਹਰ ਤਰ੍ਹਾਂ ਦੇ ਸਵੈ-ਕਾਬੂ ਦਾ ਅਭਿਆਸ ਕਰਦੇ ਹਨ । ਉਹ ਇਸ ਲਈ ਕਰਦੇ ਹਨ ਕਿ ਥੋੜੇ ਸਮੇਂ ਤੱਕ ਰਹਿਣ ਵਾਲਾ ਇਨਾਮ ਪ੍ਰਾਪਤ ਕਰਨ ਪਰ ਅਸੀਂ ਅਨੰਤਕਾਲ ਤੱਕ ਰਹਿਣ ਵਾਲੇ ਇਨਾਮ ਲਈ ਕਰਦੇ ਹਾਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹਰ ਕੋਈ ਖੇਡਾਂ ਵਿੱਚ ਹਿੱਸਾ ਲੈਣ ਵਾਲਾ ਸਖ਼ਤ ਸਿਖਲਾਈ ਵਿੱਚੋਂ ਹੋ ਕੇ ਲੰਘਦਾ ਹੈ। ਉਹ ਇਸ ਲਈ ਕਰਦੇ ਹਨ ਤਾਂ ਜੋ ਉਹ ਨਾਸ਼ਵਾਨ ਮੁਕਟ ਨੂੰ ਪ੍ਰਾਪਤ ਸਕਣ, ਪਰ ਅਸੀਂ ਅਜਿਹਾ ਮੁਕਟ ਪ੍ਰਾਪਤ ਕਰਨ ਲਈ ਕਰਦੇ ਹਾਂ ਜੋ ਨਾਸ਼ਵਾਨ ਨਹੀਂ ਪਰ ਹਮੇਸ਼ਾ ਵਾਲਾ।
Punjabi Bible 2016 - ਪਵਿੱਤਰ ਬਾਈਬਲ O.V.
ਹਰੇਕ ਪਹਿਲਵਾਨ ਸਭਨੀਂ ਗੱਲੀਂ ਸੰਜਮੀ ਹੁੰਦਾ ਹੈ। ਸੋ ਉਹ ਤਾਂ ਨਾਸ਼ਵਾਨ ਸਿਹਰੇ ਨੂੰ ਪਰ ਅਸੀਂ ਅਵਿਨਾਸੀ ਸਿਹਰੇ ਨੂੰ ਲੈਣ ਲਈ ਇਹ ਕਰਦੇ ਹਾਂ।
Punjabi ERV
ਖੇਡਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਅਕਤੀ ਸਖਤ ਸਿਖਲਾਈ ਕਰਦੇ ਹਨ। ਅਜਿਹਾ ਉਹ ਇਸ ਲਈ ਕਰਦੇ ਹਨ ਤਾਂ ਜੋ ਉਹ ਤਾਜ ਜਿੱਤ ਸਕਣ। ਇਹ ਤਾਜ ਸਿਰਫ਼ ਥੋਡ਼ੇ ਸਮੇਂ ਲਈ ਹੀ ਸਥਿਰ ਰਹਿੰਦਾ ਹੈ। ਪਰ ਸਾਡਾ ਤਾਜ ਸਦੀਵੀ ਹੋਵੇਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹਰੇਕ ਪਹਿਲਵਾਨ ਸਭਨੀਂ ਗੱਲੀਂ ਸੰਜਮੀ ਹੁੰਦਾ ਹੈ। ਸੋ ਉਹ ਤਾਂ ਨਾਸਵਾਨ ਇਨਾਮ ਨੂੰ, ਪਰ ਅਸੀਂ ਅਵਿਨਾਸ਼ੀ ਇਨਾਮ ਨੂੰ ਲੈਣ ਲਈ ਇਹ ਕਰਦੇ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ہر اِک پہلوان سبھ طرح دا پرہیز کر دا اے۔ اوہ لوک تے کُملان والا سِہرا لین لئی ایہہ کر دے نیں۔ پر اسی اوس سِہرے لئی کرنے آں۔ جیہڑا کُملاؤندا نئیں۔
Punjabi Standard Bible (Punjabi Standard Bible) 2023
ਹਰੇਕ ਖਿਡਾਰੀ ਸਭਨਾਂ ਗੱਲਾਂ ਵਿੱਚ ਸੰਜਮ ਰੱਖਦਾ ਹੈ। ਉਹ ਤਾਂ ਨਾਸਵਾਨ ਤਾਜ ਨੂੰ, ਪਰ ਅਸੀਂ ਅਵਿਨਾਸੀ ਤਾਜ ਨੂੰ ਪ੍ਰਾਪਤ ਕਰਨ ਲਈ ਇਹ ਕਰਦੇ ਹਾਂ।