1 Corinthians 9:5 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਕੀ ਸਾਨੂੰ ਆਪਣੇ ਨਾਲ ਆਪਣੀਆਂ ਵਿਸ਼ਵਾਸੀ ਪਤਨੀਆਂ ਨੂੰ ਲੈ ਜਾਣ ਦਾ ਹੱਕ ਹੈ, ਜਦੋਂ ਅਸੀਂ ਯਾਤਰਾ ਤੇ ਹੁੰਦੇ ਹਾਂ ਜਿਵੇਂ ਕਿ ਬਾਕੀ ਦੇ ਸਾਰੇ ਰਸੂਲ ਅਤੇ ਸਾਡੇ ਪ੍ਰਭੂ ਦੇ ਭਰਾ ਅਤੇ ਕੇਫ਼ਾਸ ਕਰਦੇ ਹਨ?
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕੀ ਸਾਨੂੰ ਵੀ ਅਧਿਕਾਰ ਨਹੀਂ ਹੈ ਕਿ ਅਸੀਂ ਆਪਣੀ ਵਿਸ਼ਵਾਸੀ ਪਤਨੀ ਨੂੰ ਆਪਣੇ ਨਾਲ ਯਾਤਰਾ ਤੇ ਲੈ ਜਾਈਏ ਜਿਸ ਤਰ੍ਹਾਂ ਦੂਜੇ ਰਸੂਲ, ਪ੍ਰਭੂ ਦੇ ਭਰਾ ਅਤੇ ਕੈਫ਼ਾਸ ਕਰਦੇ ਹਨ?
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕੀ ਸਾਨੂੰ ਇਹ ਅਧਿਕਾਰ ਨਹੀਂ ਜੋਂ ਕਿਸੇ ਵਿਸ਼ਵਾਸੀ ਨਾਲ ਵਿਆਹ ਕਰਵਾ ਕੇ ਆਪਣੇ ਨਾਲ ਲੈ ਕੇ ਜਾ ਸਕੀਏ, ਜਿਸ ਤਰ੍ਹਾ ਦੂਸਰੇ ਰਸੂਲ, ਕੈਫ਼ਾਸ ਅਤੇ ਪ੍ਰਭੂ ਦੇ ਭਰਾਂ ਕਰਦੇ ਹਨ?
Punjabi Bible 2016 - ਪਵਿੱਤਰ ਬਾਈਬਲ O.V.
ਭਲਾ, ਸਾਨੂੰ ਵੀ ਹੱਕ ਨਹੀਂ ਜੋ ਕਿਸੇ ਗੁਰ ਭੈਣ ਨੂੰ ਆਪਣੀ ਵਿਆਹੁਤਾ ਕਰਕੇ ਨਾਲ ਲਈ ਫਿਰੀਏ ਜਿਵੇਂ ਹੋਰ ਰਸੂਲ ਅਤੇ ਪ੍ਰਭੁ ਦੇ ਭਰਾ ਅਤੇ ਕੇਫਾਸ ਕਰਦੇ ਹਨ?
Punjabi ERV
ਕੀ ਸਾਨੂੰ ਆਪਣੇ ਨਾਲ ਆਪਣੀਆਂ ਵਿਸ਼ਵਾਸੀ ਪਤਨੀਆਂ ਨੂੰ ਲੈ ਜਾਣ ਦਾ ਹੱਕ ਹੈ, ਜਦੋਂ ਅਸੀਂ ਯਾਤਰਾ ਤੇ ਹੁੰਦੇ ਹਾਂ ਜਿਵੇਂ ਕਿ ਬਾਕੀ ਦੇ ਸਾਰੇ ਰਸੂਲ ਅਤੇ ਸਾਡੇ ਪ੍ਰਭੂ ਦੇ ਭਰਾ ਅਤੇ ਕੇਫ਼ਾਸ ਕਰਦੇ ਹਨ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਭਲਾ, ਸਾਨੂੰ ਅਧਿਕਾਰ ਨਹੀਂ ਜੋ ਕਿਸੇ ਮਸੀਹੀ ਭੈਣ ਨਾਲ ਵਿਆਹ ਕਰਕੇ ਨਾਲ ਲਈ ਫਿਰੀਏ, ਜਿਵੇਂ ਹੋਰ ਰਸੂਲ ਅਤੇ ਪ੍ਰਭੂ ਦੇ ਭਰਾ ਅਤੇ ਕੈਫ਼ਾਸ ਕਰਦੇ ਹਨ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سانُوں ایہہ اختیار نئیں پئی کِسے مسِیحی بھین نُوں ویاہ کے لئی پِھریئے جیویں ہور رسُول تے خُداوند دے بھرا تے کیفا کر دے نیں۔
Punjabi Standard Bible (Punjabi Standard Bible) 2023
ਕੀ ਦੂਜੇ ਰਸੂਲਾਂ, ਪ੍ਰਭੂ ਦੇ ਭਰਾਵਾਂ ਅਤੇ ਕੇਫ਼ਾਸ ਦੀ ਤਰ੍ਹਾਂ ਸਾਨੂੰ ਵੀ ਅਧਿਕਾਰ ਨਹੀਂ ਕਿ ਇੱਕ ਵਿਸ਼ਵਾਸੀ ਪਤਨੀ ਨੂੰ ਨਾਲ ਲੈ ਕੇ ਚੱਲੀਏ?