1 Corinthians 9:7 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਕੋਈ ਵੀ ਵਿਅਕਤੀ ਆਪਣੇ ਖਰਚੇ ਤੇ ਫ਼ੌਜ ਵਿੱਚ ਕੰਮ ਨਹੀਂ ਕਰਦਾ। ਅਜਿਹਾ ਕੋਈ ਵਿਅਕਤੀ ਨਹੀਂ ਜੋ ਉਸ ਵਿੱਚੋਂ ਅੰਗੂਰ ਨਾ ਖਾਵੇ ਜਿਹੜਾ ਅੰਗੂਰਾਂ ਦਾ ਬਾਗ ਖੁਦ ਬੀਜਦਾ ਹੈ। ਕੋਈ ਵੀ ਵਿਅਕਤੀ ਥੋੜਾ ਜਿੰਨਾ ਦੁੱਧ ਪੀਣ ਤੋਂ ਬਗੈਰ ਭੇਡਾਂ ਦੇ ਇੱਜੜ ਦੀ ਰਾਖੀ ਨਹੀਂ ਕਰਦਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕੀ ਇੱਕ ਸਿਪਾਹੀ ਸੈਨਾ ਦੀ ਸੇਵਾ ਆਪਣੇ ਖ਼ਰਚੇ ਨਾਲ ਕਰਦਾ ਹੈ? ਕੀ ਇੱਕ ਅੰਗੂਰੀ ਬਾਗ਼ ਦੇ ਲਾਉਣ ਵਾਲੇ ਨੂੰ ਉਸ ਦਾ ਫਲ ਖਾਣ ਦਾ ਹੱਕ ਨਹੀਂ ਹੈ? ਕੀ ਇੱਕ ਚਰਵਾਹੇ ਨੂੰ ਆਪਣੀ ਭੇਡ ਦਾ ਦੁੱਧ ਪੀਣ ਦਾ ਹੱਕ ਨਹੀਂ ਹੈ?
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਆਪਣੇ ਕੋਲੋਂ ਖਰਚਾ ਕਰਕੇ ਕੌਣ ਫੌਜ਼ ਦੀ ਨੌਕਰੀ ਕਰਦਾ ਹੈ? ਕੌਣ ਹੈ ਜੋਂ ਅੰਗੂਰੀ ਬਾਗ਼ ਲਾ ਕੇ ਉਸਦਾ ਫਲ ਨਹੀਂ ਖਾਂਦਾ? ਅਤੇ ਕੌਣ ਹੈ ਜੋ ਆਪਣੇ ਪਸ਼ੂ ਪਾਲ ਕੇ ਉਹਨਾਂ ਦਾ ਦੁੱਧ ਨਹੀਂ ਪੀਂਦਾ?
Punjabi Bible 2016 - ਪਵਿੱਤਰ ਬਾਈਬਲ O.V.
ਆਪਣੇ ਪੱਲਿਓ ਖਾ ਕੇ ਕੌਣ ਕਦੇ ਫੌਜ ਦੀ ਨੌਕਰੀ ਕਰਦਾ ਹੈ? ਕੌਣ ਅੰਗੂਰੀ ਬਾਗ ਲਾ ਕੇ ਉਹ ਦਾ ਫਲ ਨਹੀਂ ਖਾਂਦਾ ਹੈ ਅਥਵਾ ਕੌਣ ਇੱਜੜ ਦੀ ਪਾਲਨਾ ਕਰਕੇ ਇੱਜੜ ਦਾ ਕੁੱਝ ਦੁੱਧ ਨਹੀਂ ਪੀਂਦਾ?
Punjabi ERV
ਕੋਈ ਵੀ ਵਿਅਕਤੀ ਆਪਣੇ ਖਰਚੇ ਤੇ ਫ਼ੌਜ ਵਿੱਚ ਕੰਮ ਨਹੀਂ ਕਰਦਾ। ਅਜਿਹਾ ਕੋਈ ਵਿਅਕਤੀ ਨਹੀਂ ਜੋ ਉਸ ਵਿੱਚੋਂ ਅੰਗੂਰ ਨਾ ਖਾਵੇ ਜਿਹਡ਼ਾ ਅੰਗੂਰਾਂ ਦਾ ਬਾਗ ਖੁਦ ਬੀਜਦਾ ਹੈ। ਕੋਈ ਵੀ ਵਿਅਕਤੀ ਥੋਡ਼ਾ ਜਿੰਨਾ ਦੁਧ ਪੀਣ ਤੋਂ ਬਗੈਰ ਭੇਡਾਂ ਦੇ ਇੱਜਡ਼ ਦੀ ਰਾਖੀ ਨਹੀਂ ਕਰਦਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਆਪਣੇ ਕੋਲੋਂ ਕੌਣ ਖ਼ਰਚ ਕਰਕੇ ਫੌਜ ਦੀ ਨੌਕਰੀ ਕਰਦਾ ਹੈ? ਕੌਣ ਅੰਗੂਰੀ ਬਾਗ਼ ਲਾ ਕੇ ਉਹ ਦਾ ਫਲ ਨਹੀਂ ਖਾਂਦਾ ਅਥਵਾ ਕੌਣ ਇੱਜੜ ਦੀ ਪਾਲਨਾ ਕਰ ਕੇ ਇੱਜੜ ਦਾ ਕੁਝ ਦੁੱਧ ਨਹੀਂ ਪੀਂਦਾ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیہڑا سپاہی اپنے پلّیوں کھا کے لڑائی کر دا اے۔ کون انگور دا باغ لاکے پَھل نئیں کھاندا؟ یا کون اِجّڑ چار کے اوس اِجّڑ دا دُدّھ نئیں پَیندا؟
Punjabi Standard Bible (Punjabi Standard Bible) 2023
ਕੌਣ ਹੈ ਜਿਹੜਾ ਆਪਣੇ ਖਰਚੇ 'ਤੇ ਸਿਪਾਹੀ ਦੀ ਨੌਕਰੀ ਕਰਦਾ ਹੈ? ਕੌਣ ਹੈ ਜਿਹੜਾ ਅੰਗੂਰ ਦਾ ਬਾਗ ਲਾ ਕੇ ਉਸ ਦਾ ਫਲ ਨਹੀਂ ਖਾਂਦਾ? ਜਾਂ ਕੌਣ ਹੈ ਜਿਹੜਾ ਇੱਜੜ ਦੀ ਚਰਵਾਹੀ ਕਰਦਾ ਹੈ, ਪਰ ਇੱਜੜ ਦਾ ਦੁੱਧ ਨਹੀਂ ਪੀਂਦਾ?