1 John 2:1 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਮੇਰੇ ਪਿਆਰੇ ਬਚਿਓ, ਮੈਂ ਇਹ ਖਤ ਤੁਹਾਨੂੰ ਇਸ ਲਈ ਲਿਖ ਰਿਹਾ ਤਾਂ ਜੋ ਤੁਸੀਂ ਪਾਪ ਨਾ ਕਰੋ ਪਰ ਜੇ ਕੋਈ ਵਿਅਕਤੀ ਪਾਪ ਕਰਦਾ ਹੈ ਤਾਂ ਸਾਡੇ ਕੋਲ ਯਿਸੂ ਮਸੀਹ ਸਹਾਇਤਾ ਕਰਨ ਲਈ ਮੌਜੁਦ ਹੈ। ਉਹ ਉਹੀ ਕਰਦਾ ਜੋ ਸਹੀ ਹੈ। ਯਿਸੂ ਪਰਮੇਸ਼ੁਰ ਦੇ ਸਾਹਮਣੇ ਸਾਡੇ ਲਈ ਬੋਲਦਾ ਹੈ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੇਰੇ ਪਿਆਰੇ ਬੱਚਿਓ, ਮੈਂ ਤੁਹਾਨੂੰ ਇਹ ਇਸ ਲਈ ਲਿਖ ਰਿਹਾ ਹਾਂ ਤਾਂ ਜੋ ਤੁਸੀਂ ਪਾਪ ਨਾ ਕਰੋ। ਪਰ ਜੇ ਕੋਈ ਪਾਪ ਕਰਦਾ ਹੈ, ਤਾਂ ਪਿਤਾ ਦੇ ਕੋਲ ਸਾਡੇ ਲਈ ਇੱਕ ਵਕੀਲ ਹੈ ਯਿਸ਼ੂ ਮਸੀਹ, ਜੋ ਧਰਮੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਹੇ ਮੇਰਿਓ ਬੱਚਿਓ, ਮੈਂ ਏਹ ਗੱਲਾਂ ਤੁਹਾਨੂੰ ਇਸ ਲਈ ਲਿਖਦਾ ਹਾਂ ਭਈ ਤੁਸੀਂ ਪਾਪ ਨਾ ਕਰੋ ਅਤੇ ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ
Punjabi ERV
ਮੇਰੇ ਪਿਆਰੇ ਬਚਿਓ, ਮ੍ਮੈਂ ਇਹ ਖਤ ਤੁਹਾਨੂੰ ਇਸ ਲਈ ਲਿਖ ਰਿਹਾ ਤਾਂ ਜੋ ਤੁਸੀਂ ਪਾਪ ਨਾ ਕਰੋ ਪਰ ਜੇ ਕੋਈ ਵਿਅਕਤੀ ਪਾਪ ਕਰਦਾ ਹੈ ਤਾਂ ਸਾਡੇ ਕੋਲ ਯਿਸੂ ਮਸੀਹ ਸਹਾਇਤਾ ਕਰਨ ਲਈ ਮੌਜੁਦ ਹੈ। ਉਹ ਉਹੀ ਕਰਦਾ ਜੋ ਸਹੀ ਹੈ। ਯਿਸੂ ਪਰਮੇਸ਼ੁਰ ਦੇ ਸਾਮ੍ਹਣੇ ਸਾਡੇ ਲਈ ਬੋਲਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੇ ਮੇਰੇ ਬੱਚਿਓ, ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਲਿਖਦਾ ਹਾਂ ਕਿ ਤੁਸੀਂ ਪਾਪ ਨਾ ਕਰੋ ਅਤੇ ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
بچّیو! ایہہ گلّاں مَیں تُہانوں ایس لئی لِکھنا آں۔ پئی تُسی گُناہ نا کرو۔ تے جے کوئی گُناہ کرے تے باپ دے کول ساڈا اِک مددگار رہندا اے۔ تے اوہ یِسُوع مسِیح اے جیہڑا راستباز اے۔
Punjabi Standard Bible (Punjabi Standard Bible) 2023
ਹੇ ਮੇਰੇ ਬੱਚਿਓ, ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਲਿਖ ਰਿਹਾ ਹਾਂ ਕਿ ਤੁਸੀਂ ਪਾਪ ਨਾ ਕਰੋ, ਪਰ ਜੇ ਕੋਈ ਪਾਪ ਕਰਦਾ ਹੈ ਤਾਂ ਪਿਤਾ ਕੋਲ ਸਾਡਾ ਇੱਕ ਮਦਦਗਾਰ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ।