1 John 2:19 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਮਸੀਹ ਦੇ ਉਹ ਦੁਸ਼ਮਣ ਸਾਡੇ ਸਮੂਹ ਵਿੱਚ ਸਨ, ਪਰ ਉਨ੍ਹਾਂ ਨੇ ਸਾਨੂੰ ਛੱਡ ਦਿੱਤਾ। ਉਹ ਸੱਚਮੁੱਚ ਸਾਡੇ ਨਹੀਂ ਸਨ। ਜੇ ਉਹ ਸਾਡੀ ਸੰਗਤ ਦਾ ਹਿੱਸਾ ਹੁੰਦੇ ਤਾਂ ਉਹ ਸਾਡੇ ਨਾਲ ਹੀ ਰਹਿੰਦੇ। ਪਰ ਕਿਉਂ ਜੋ ਉਹ ਸਾਨੂੰ ਛੱਡ ਗਏ, ਇਹ ਦਰਸ਼ਾਉਂਦਾ ਹੈ ਕਿ ਉਨ੍ਹਾਂ ਵਿੱਚੋ ਕੋਈ ਵੀ ਸਾਡੇ ਵਿੱਚਲਾ ਨਹੀਂ ਸੀ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਸਾਡੇ ਵਿੱਚੋਂ ਬਾਹਰ ਚਲੇ ਗਏ, ਪਰ ਉਹ ਅਸਲ ਵਿੱਚ ਸਾਡੇ ਨਹੀਂ ਸਨ। ਕਿਉਂਕਿ ਜੇ ਉਹ ਸਾਡੇ ਹੁੰਦੇ, ਤਾਂ ਉਹ ਸਾਡੇ ਨਾਲ ਰਹਿੰਦੇ; ਪਰ ਉਹਨਾਂ ਦੇ ਜਾਣ ਨੇ ਦਿਖਾਇਆ ਕਿ ਉਹਨਾਂ ਵਿੱਚੋਂ ਕੋਈ ਵੀ ਸਾਡਾ ਨਹੀਂ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਓਹ ਸਾਡੇ ਵਿੱਚੋਂ ਨਿੱਕਲ ਗਏ ਪਰ ਸਾਡੇ ਨਾਲ ਦੇ ਨਹੀਂ ਸਨ ਕਿਉਂਕਿ ਜੋ ਸਾਡੇ ਨਾਲ ਦੇ ਹੁੰਦੇ ਤਾਂ ਸਾਡੇ ਨਾਲ ਹੀ ਰਹਿੰਦੇ । ਪਰ ਓਹ ਨਿੱਕਲ ਗਏ ਤਾਂ ਜੋ ਪਰਗਟ ਹੋਣ ਭਈ ਓਹ ਸੱਭੇ ਸਾਡੇ ਨਾਲ ਦੇ ਨਹੀਂ ਹਨ
Punjabi ERV
ਮਸੀਹ ਦੇ ਉਹ ਦੁਸ਼ਮਣ ਸਾਡੇ ਸਮੂਹ ਵਿੱਚ ਸਨ, ਪਰ ਉਨ੍ਹਾਂ ਨੇ ਸਾਨੂੰ ਛੱਡ ਦਿੱਤਾ। ਉਹ ਸੱਚਮੁਚ ਸਾਡੇ ਨਹੀਂ ਸਨ। ਜੇ ਉਹ ਸਾਡੀ ਸੰਗਤ ਦਾ ਹਿੱਸਾ ਹੁੰਦੇ ਤਾਂ ਉਹ ਸਾਡੇ ਨਾਲ ਹੀ ਰਹਿੰਦੇ। ਪਰ ਕਿਉਂ ਜੁ ਉਹ ਸਾਨੂੰ ਛੱਡ ਗਏ, ਇਹ ਦਰਸ਼ਾਉਂਦਾ ਹੈ ਕਿ ਉਨ੍ਹਾਂ ਵਿੱਚੋ ਕੋਈ ਵੀ ਸਾਡੇ ਵਿਚਲਾ ਨਹੀਂ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਸਾਡੇ ਵਿੱਚੋਂ ਨਿੱਕਲ ਗਏ ਪਰ ਸਾਡੇ ਨਾਲ ਦੇ ਨਹੀਂ ਸਨ, ਕਿਉਂਕਿ ਜੇ ਉਹ ਸਾਡੇ ਨਾਲ ਦੇ ਹੁੰਦੇ ਤਾਂ ਸਾਡੇ ਨਾਲ ਹੀ ਰਹਿੰਦੇ। ਪਰ ਉਹ ਨਿੱਕਲ ਗਏ ਤਾਂ ਜੋ ਪ੍ਰਗਟ ਹੋਣ ਕਿ ਉਹ ਸਾਰੇ ਸਾਡੇ ਨਾਲ ਦੇ ਨਹੀਂ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
نِکلے تے اوہ ساڈے وِچوں ای سن۔ پر ساڈے نئیں سن۔ ایس لئی پئی جے اوہ ساڈے ہوندے تے ساڈے نال رہندے پر ایس لئی نِکل گئے تاں جو پَتا لگ جائے۔ پئی اوہ سارے ساڈے نئیں۔
Punjabi Standard Bible (Punjabi Standard Bible) 2023
ਉਹ ਸਾਡੇ ਵਿੱਚੋਂ ਹੀ ਨਿੱਕਲੇ ਪਰ ਉਹ ਸਾਡੇ ਨਹੀਂ ਸਨ, ਕਿਉਂਕਿ ਜੇ ਉਹ ਸਾਡੇ ਹੁੰਦੇ ਤਾਂ ਸਾਡੇ ਨਾਲ ਬਣੇ ਰਹਿੰਦੇ। ਪਰ ਉਹ ਇਸ ਲਈ ਨਿੱਕਲ ਗਏ ਤਾਂਕਿ ਪਰਗਟ ਹੋ ਜਾਵੇ ਕਿ ਸਾਰੇ ਸਾਡੇ ਨਹੀਂ ਹਨ।