1 John 2:27 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਮਸੀਹ ਨੇ ਤੁਹਾਨੂੰ ਖਾਸ ਦਾਤ ਦਿੱਤੀ ਸੀ। ਅਤੇ ਇਹ ਦਾਤ ਹਾਲੇ ਤੁਹਾਡੇ ਅੰਦਰ ਹੈ। ਇਸ ਲਈ ਤੁਹਾਨੂੰ ਕਿਸੇ ਵਿਅਕਤੀ ਦੇ ਉਪਦੇਸ਼ ਦੀ ਲੋੜ ਨਹੀਂ। ਜਿਹੜੀ ਦਾਤ ਉਸ ਨੇ ਤੁਹਾਨੂੰ ਦਿੱਤੀ ਸੀ ਤੁਹਾਨੂੰ ਹਰ ਗੱਲ ਬਾਰੇ ਉਪਦੇਸ਼ ਦਿੰਦੀ ਹੈ। ਇਹ ਦਾਤ ਸੱਚੀ ਹੈ। ਇਹ ਗੱਲ ਝੂਠੀ ਨਹੀਂ ਹੈ। ਇਸ ਲਈ ਮਸੀਹ ਦੇ ਨਮਿੱਤ ਜਿਉਣ ਜਾਰੀ ਰੱਖੋ ਜਿਵੇਂ ਕਿ ਉਸਦੀ ਦਾਤ ਨੇ ਤੁਹਾਨੂੰ ਸਿੱਖਾਇਆ ਹੈ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿਵੇਂ ਕਿ ਤੁਹਾਡੇ ਲਈ, ਉਸ ਦੁਆਰਾ ਪ੍ਰਾਪਤ ਕੀਤਾ ਗਿਆ ਮਸਹ ਤੁਹਾਡੇ ਵਿੱਚ ਰਹਿੰਦਾ ਹੈ, ਅਤੇ ਤੁਹਾਨੂੰ ਸਿਖਾਉਣ ਲਈ ਕਿਸੇ ਦੀ ਜ਼ਰੂਰਤ ਨਹੀਂ ਹੈ। ਪਰ ਜਿਵੇਂ ਕਿ ਉਸਦਾ ਮਸਹ ਕਰਨਾ ਤੁਹਾਨੂੰ ਸਾਰੀਆਂ ਚੀਜ਼ਾਂ ਬਾਰੇ ਸਿਖਾਉਂਦਾ ਹੈ ਅਤੇ ਜਿਵੇਂ ਕਿ ਇਹ ਮਸਹ ਕਰਨਾ ਅਸਲੀ ਹੈ, ਨਕਲੀ ਨਹੀਂ। ਜਿਵੇਂ ਕਿ ਇਸ ਨੇ ਤੁਹਾਨੂੰ ਸਿਖਾਇਆ ਹੈ, ਉਸੇ ਵਿੱਚ ਰਹੋ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਮਸਹ ਜੋ ਤੁਸਾਂ ਉਹ ਦੀ ਵੱਲੋਂ ਪਾਇਆ ਸੋ ਤੁਹਾਡੇ ਵਿੱਚ ਕਾਇਮ ਰਹਿੰਦਾ ਹੈ ਅਤੇ ਤੁਹਾਨੂੰ ਕੁਝ ਲੋੜ ਨਹੀਂ ਭਈ ਕੋਈ ਤੁਹਾਨੂੰ ਸਿੱਖਿਆ ਦੇਵੇ ਸਗੋਂ ਜਿਵੇਂ ਉਹ ਦਾ ਮਸਹ ਤੁਹਾਨੂੰ ਸਭਨਾਂ ਗੱਲਾਂ ਦੇ ਵਿਖੇ ਸਿੱਖਿਆ ਦਿੰਦਾ ਹੈ ਅਤੇ ਸਤ ਹੈ, ਝੂਠ ਨਹੀਂ, ਅਤੇ ਜਿਵੇਂ ਉਹ ਨੇ ਤੁਹਾਨੂੰ ਸਿਖਿਆ ਦਿੱਤੀ ਤਿਵੇਂ ਤੁਸੀਂ ਉਹ ਦੇ ਵਿੱਚ ਕਾਇਮ ਰਹੋ
Punjabi ERV
ਮਸੀਹ ਨੇ ਤੁਹਾਨੂੰ ਖਾਸ ਦਾਤ ਦਿੱਤੀ ਸੀ। ਅਤੇ ਇਹ ਦਾਤ ਹਾਲੇ ਤੁਹਾਡੇ ਅੰਦਰ ਹੈ। ਇਸ ਲਈ ਤੁਹਾਨੂੰ ਕਿਸੇ ਵਿਅਕਤੀ ਦੇ ਉਪਦੇਸ਼ ਦੀ ਲੋਡ਼ ਨਹੀਂ। ਜਿਹਡ਼ੀ ਦਾਤ ਉਸਨੇ ਤੁਹਾਨੂੰ ਦਿੱਤੀ ਸੀ ਤੁਹਾਨੂੰ ਹਰ ਗੱਲ ਬਾਰੇ ਉਪਦੇਸ਼ ਦਿੰਦੀ ਹੈ। ਇਹ ਦਾਤ ਸੱਚੀ ਹੈ। ਇਹ ਗੱਲ ਝੂਠੀ ਨਹੀਂ ਹੈ। ਇਸ ਲਈ ਮਸੀਹ ਦੇ ਨਮਿਤ ਜਿਉਣ ਜਾਰੀ ਰਖੋ ਜਿਵੇਂ ਕਿ ਉਸਦੀ ਦਾਤ ਨੇ ਤੁਹਾਨੂੰ ਸਿਖਾਇਆ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਮਸਹ ਜੋ ਤੁਸੀਂ ਉਹ ਦੀ ਵੱਲੋਂ ਪਾਇਆ ਸੋ ਤੁਹਾਡੇ ਵਿੱਚ ਕਾਇਮ ਰਹਿੰਦਾ ਹੈ ਅਤੇ ਤੁਹਾਨੂੰ ਕੁਝ ਲੋੜ ਨਹੀਂ ਕਿ ਕੋਈ ਤੁਹਾਨੂੰ ਸਿੱਖਿਆ ਦੇਵੇ ਸਗੋਂ ਜਿਵੇਂ ਉਹ ਦਾ ਮਸਹ ਤੁਹਾਨੂੰ ਸਾਰੀਆਂ ਗੱਲਾਂ ਦੇ ਵਿਖੇ ਸਿੱਖਿਆ ਦਿੰਦਾ ਹੈ ਅਤੇ ਸੱਚ ਹੈ, ਝੂਠ ਨਹੀਂ, ਅਤੇ ਜਿਵੇਂ ਉਹ ਨੇ ਤੁਹਾਨੂੰ ਸਿੱਖਿਆ ਦਿੱਤੀ ਤਿਵੇਂ ਤੁਸੀਂ ਉਹ ਦੇ ਵਿੱਚ ਕਾਇਮ ਰਹੋ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے تُہاڈا اوہ مسَح جیہڑا اوہدے ولّوں کِیتا گیا تُہاڈے وِچ قیم رہندا اے۔ تے تُہانوں ایس گلّ دی لوڑ نئیں۔ پئی کوئی تُہانوں سِکھائے۔ سگوں جیویں اوہ مسَح جیہڑا اوہدے ولّوں تُہاڈے اُتّے کِیتا گیا۔ تُہانوں سارِیاں گلّاں سِکھالدا اے تے سَچّا اے۔ تے جُھوٹھا نئیں تے جیویں اوس تُہانوں سکھایا اے۔ اوسے طرح اوہدے وِچ قیم رہو۔
Punjabi Standard Bible (Punjabi Standard Bible) 2023
ਪਰ ਜੋ ਮਸਹ ਤੁਹਾਨੂੰ ਉਸ ਤੋਂ ਪ੍ਰਾਪਤ ਹੋਇਆ ਉਹ ਤੁਹਾਡੇ ਵਿੱਚ ਬਣਿਆ ਰਹਿੰਦਾ ਹੈ ਅਤੇ ਜ਼ਰੂਰਤ ਨਹੀਂ ਕਿ ਕੋਈ ਤੁਹਾਨੂੰ ਸਿਖਾਵੇ, ਕਿਉਂਕਿ ਉਹੀ ਮਸਹ ਤੁਹਾਨੂੰ ਸਭਨਾਂ ਗੱਲਾਂ ਦੇ ਵਿਖੇ ਸਿਖਾਉਂਦਾ ਹੈ ਅਤੇ ਇਹ ਸੱਚਾ ਹੈ, ਝੂਠਾ ਨਹੀਂ। ਸੋ ਜਿਵੇਂ ਉਸ ਨੇ ਤੁਹਾਨੂੰ ਸਿਖਾਇਆ ਤੁਸੀਂ ਮਸੀਹ ਵਿੱਚ ਬਣੇ ਰਹੋ।