1 John 2:8 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਮੈਂ ਤੁਹਾਨੂੰ ਇਹ ਹੁਕਮ ਇੱਕ ਨਵੇਂ ਹੁਕਮ ਵਾਂਗ ਲਿਖ ਰਿਹਾ ਹਾਂ। ਇਹ ਹੁਕਮ ਸੱਚਾ ਹੈ, ਤੁਸੀਂ ਇਸਦੀ ਸੱਚਾਈ ਨੂੰ ਯਿਸੂ ਵਿੱਚ ਅਤੇ ਆਪਣੇ ਆਪ ਵਿੱਚ ਦੇਖਿਆ ਹੈ। ਹਨੇਰਾ ਅਲੋਪ ਹੋ ਰਿਹਾ ਹੈ ਅਤੇ ਸੱਚੇ ਪ੍ਰਕਾਸ਼ ਨੇ ਪਹਿਲਾਂ ਹੀ ਚਮਕਣਾ ਸ਼ੁਰੂ ਕਰ ਦਿੱਤਾ ਹੈ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਫਿਰ ਵੀ ਮੈਂ ਤੁਹਾਨੂੰ ਇੱਕ ਨਵਾਂ ਹੁਕਮ ਲਿਖ ਰਿਹਾ ਹਾਂ; ਇਸਦੀ ਸੱਚਾਈ ਮਸੀਹ ਵਿੱਚ ਅਤੇ ਤੁਹਾਡੇ ਵਿੱਚ ਦਿਖਾਈ ਦਿੰਦੀ ਹੈ, ਕਿਉਂਕਿ ਹਨੇਰਾ ਲੰਘ ਰਿਹਾ ਹੈ ਅਤੇ ਸੱਚੀ ਰੌਸ਼ਨੀ ਪਹਿਲਾਂ ਹੀ ਚਮਕ ਰਹੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਇੱਕ ਨਵਾਂ ਹੁਕਮ ਤੁਹਾਨੂੰ ਲਿਖਦਾ ਹਾਂ ਅਤੇ ਇਹ ਗੱਲ ਓਸ ਵਿੱਚ ਅਤੇ ਤੁਹਾਡੇ ਵਿੱਚ ਸਤ ਹੈ ਕਿਉਂ ਜੋ ਅਨ੍ਹੇਰਾ ਹਟਦਾ ਜਾਂਦਾ ਹੈ ਅਤੇ ਸੱਚਾ ਚਾਨਣ ਹੁਣ ਚਮਕਣ ਲੱਗ ਪਿਆ
Punjabi ERV
ਮੈਂ ਤੁਹਾਨੂੰ ਇਹ ਹੁਕਮ ਇੱਕ ਨਵੇਂ ਹੁਕਮ ਵਾਂਗ ਲਿਖ ਰਿਹਾ ਹਾਂ। ਇਹ ਹੁਕਮ ਸੱਚਾ ਹੈ, ਤੁਸੀਂ ਇਸਦੀ ਸੱਚਾਈ ਨੂੰ ਯਿਸੂ ਵਿੱਚ ਅਤੇ ਆਪਣੇ ਵਿੱਚ ਦੇਖਿਆ ਹੈ। ਹਨੇਰਾ ਅਲੋਪ ਹੋ ਰਿਹਾ ਹੈ ਅਤੇ ਸੱਚੇ ਪ੍ਰਕਾਸ਼ ਨੇ ਪਹਿਲਾਂ ਹੀ ਚਮਕਣਾ ਸ਼ੁਰੂ ਕਰ ਦਿੱਤਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫੇਰ ਇੱਕ ਨਵਾਂ ਹੁਕਮ ਤੁਹਾਨੂੰ ਲਿਖਦਾ ਹਾਂ ਅਤੇ ਇਹ ਗੱਲ ਮਸੀਹ ਵਿੱਚ ਅਤੇ ਤੁਹਾਡੇ ਵਿੱਚ ਸੱਚ ਹੈ ਕਿਉਂ ਜੋ ਹਨ੍ਹੇਰਾ ਹਟਦਾ ਜਾਂਦਾ ਹੈ ਅਤੇ ਸੱਚਾ ਚਾਨਣ ਹੁਣ ਚਮਕਣ ਲੱਗ ਪਿਆ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر تُہانوں اِک نواں حُکم لِکھناں آں۔ تے ایہہ گلّ اوہدے اُتّے تے تُہاڈے اُتّے ٹھیک آؤندی اے۔ کیوں جو ہنیرا ہَٹ دا جاندا اے تے سَچّا چانن چمکن لگ پیا اے۔
Punjabi Standard Bible (Punjabi Standard Bible) 2023
ਨਾਲ ਹੀ, ਮੈਂ ਤੁਹਾਨੂੰ ਇੱਕ ਨਵਾਂ ਹੁਕਮ ਵੀ ਲਿਖ ਰਿਹਾ ਹਾਂ ਜਿਹੜਾ ਉਸ ਵਿੱਚ ਅਤੇ ਤੁਹਾਡੇ ਵਿੱਚ ਸੱਚਾ ਸਿੱਧ ਹੋਇਆ ਹੈ, ਕਿਉਂਕਿ ਹਨੇਰਾ ਬੀਤਦਾ ਜਾਂਦਾ ਹੈ ਅਤੇ ਸੱਚਾ ਚਾਨਣ ਚਮਕਣਾ ਸ਼ੁਰੂ ਹੋ ਗਿਆ ਹੈ।