1 John 4:18 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਜਿੱਥੇ ਪਰਮੇਸ਼ੁਰ ਦਾ ਪਿਆਰ ਹੈ, ਉੱਥੇ ਕੋਈ ਭੈ ਨਹੀਂ। ਕਿਉਂਕਿ ਪਰਮੇਸ਼ੁਰ ਦਾ ਸੰਪੂਰਣ ਪਿਆਰ ਭੈ ਨੂੰ ਦੂਰ ਕਰਦਾ ਹੈ। ਇਹ ਤਾਂ ਪਰਮੇਸ਼ੁਰ ਦੀ ਸਜ਼ਾ ਹੈ ਜਿਹੜੀ ਵਿਅਕਤੀ ਅੰਦਰ ਡਰ ਪੈਦਾ ਕਰਦੀ ਹੈ। ਇਸ ਲਈ ਉਸ ਵਿਅਕਤੀ ਵਿੱਚ ਪਰਮੇਸ਼ੁਰ ਦਾ ਪਿਆਰ ਸੰਪੂਰਣ ਨਹੀਂ ਹੈ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਿਆਰ ਵਿੱਚ ਕੋਈ ਡਰ ਨਹੀਂ ਹੁੰਦਾ। ਪਰ ਸੰਪੂਰਨ ਪਿਆਰ ਡਰ ਨੂੰ ਬਾਹਰ ਕੱਢਦਾ ਹੈ, ਕਿਉਂਕਿ ਡਰ ਦਾ ਸੰਬੰਧ ਸਜ਼ਾ ਨਾਲ ਹੁੰਦਾ ਹੈ। ਜਿਹੜਾ ਡਰਦਾ ਹੈ ਉਹ ਪਿਆਰ ਵਿੱਚ ਸੰਪੂਰਨ ਨਹੀਂ ਹੁੰਦਾ।
Punjabi Bible 2016 - ਪਵਿੱਤਰ ਬਾਈਬਲ O.V.
ਪ੍ਰੇਮ ਵਿੱਚ ਧੜਕਾ ਨਹੀਂ ਸਗੋਂ ਪੂਰਾ ਪ੍ਰੇਮ ਧੜਕੇ ਨੂੰ ਹਟਾ ਦਿੰਦਾ ਹੈ ਕਿਉਂ ਜੋ ਧੜਕੇ ਵਿੱਚ ਸਜ਼ਾ ਹੈ ਅਤੇ ਉਹ ਜੋ ਧੜਕਦਾ ਹੈ ਸੋ ਪ੍ਰੇਮ ਵਿੱਚ ਸੰਪੂਰਨ ਨਹੀਂ ਹੋਇਆ ਹੈ
Punjabi ERV
ਜਿਥੇ ਪਰਮੇਸ਼ੁਰ ਦਾ ਪਿਆਰ ਹੈ, ਉਥੇ ਕੋਈ ਭੈ ਨਹੀਂ। ਕਿਉਂ? ਕਿਉਂਕਿ ਪਰਮੇਸ਼ੁਰ ਦਾ ਸੰਪੂਰਣ ਪਿਆਰ ਭੈ ਨੂੰ ਦੂਰ ਕਰਦਾ ਹੈ। ਇਹ ਤਾਂ ਪਰਮੇਸ਼ੁਰ ਦੀ ਸਜ਼ਾ ਹੈ ਜਿਹਡ਼ੀ ਵਿਅਕਤੀ ਅੰਦਰ ਡਰ ਪੈਦਾ ਕਰਦੀ ਹੈ। ਇਸ ਲਈ ਉਸ ਵਿਅਕਤੀ ਵਿੱਚ ਪਰਮੇਸ਼ੁਰ ਦਾ ਪਿਆਰ ਸੰਪੂਰਣ ਨਹੀਂ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਿਆਰ ਵਿੱਚ ਡਰ ਨਹੀਂ ਸਗੋਂ ਸਿੱਧ ਪਿਆਰ ਡਰ ਨੂੰ ਹਟਾ ਦਿੰਦਾ ਹੈ, ਕਿਉਂਕਿ ਡਰ ਵਿੱਚ ਸਜ਼ਾ ਹੈ ਅਤੇ ਉਹ ਜੋ ਡਰਦਾ ਹੈ, ਸੋ ਪਿਆਰ ਵਿੱਚ ਸੰਪੂਰਨ ਨਹੀਂ ਹੋਇਆ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
مُحبّت وِچ ڈر نئیں ہوندا۔ سگوں پُوری مُحبّت ڈر نُوں کڈھ دیندی اے۔ کیوں جو ڈر توں دُکھ ہوندا اے۔ تے کوئی ڈرن والا مُحبّت وِچ پُورا نئیں ہویا۔
Punjabi Standard Bible (Punjabi Standard Bible) 2023
ਪ੍ਰੇਮ ਵਿੱਚ ਡਰ ਨਹੀਂ ਹੁੰਦਾ, ਬਲਕਿ ਸਿੱਧ ਪ੍ਰੇਮ ਡਰ ਨੂੰ ਦੂਰ ਕਰ ਦਿੰਦਾ ਹੈ ਕਿਉਂਕਿ ਡਰ ਦਾ ਸੰਬੰਧ ਸਜ਼ਾ ਨਾਲ ਹੈ; ਇਸ ਲਈ ਜਿਹੜਾ ਡਰਦਾ ਹੈ ਉਹ ਪ੍ਰੇਮ ਵਿੱਚ ਸੰਪੂਰਨ ਨਹੀਂ ਹੋਇਆ ਹੈ।