1 John 4:3 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਅਤੇ ਦੂਜਾ ਆਤਮਾ ਜਿਹੜਾ ਯਿਸੂ ਬਾਰੇ ਇਹ ਸੱਚ ਨਹੀਂ ਸਵਿਕਾਰਦਾ ਪਰਮੇਸ਼ੁਰ ਵੱਲੋਂ ਨਹੀਂ ਹੈ। ਇਹ ਆਤਮਾ ਮਸੀਹ ਦੇ ਦੁਸ਼ਮਣ ਦਾ ਹੈ। ਤੁਸੀਂ ਸੁਣਿਆ ਹੈ ਕਿ ਮਸੀਹ ਦਾ ਦੁਸ਼ਮਣ ਆ ਰਿਹਾ ਹੈ। ਅਸਲ ਵਿੱਚ ਉਹ ਪਹਿਲਾਂ ਹੀ ਦੁਨੀਆਂ ਵਿੱਚ ਆ ਚੁੱਕਿਆ ਹੈ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਹਰ ਆਤਮਾ ਜੋ ਯਿਸ਼ੂ ਨੂੰ ਨਹੀਂ ਮੰਨਦੀ ਉਹ ਪਰਮੇਸ਼ਵਰ ਵੱਲੋਂ ਨਹੀਂ ਹੈ। ਇਹ ਮਸੀਹ ਵਿਰੋਧੀ ਦੀ ਆਤਮਾ ਹੈ, ਜਿਸ ਬਾਰੇ ਤੁਸੀਂ ਸੁਣਿਆ ਹੈ ਕਿ ਉਹ ਆ ਰਿਹਾ ਹੈ ਅਤੇ ਹੁਣ ਵੀ ਦੁਨੀਆਂ ਵਿੱਚ ਪਹਿਲਾਂ ਤੋਂ ਹੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਹਰੇਕ ਆਤਮਾ ਜਿਹੜਾ ਯਿਸੂ ਨੂੰ ਨਹੀਂ ਮੰਨਦਾ ਸੋ ਪਰਮੇਸ਼ੁਰ ਤੋਂ ਨਹੀਂ, ਅਤੇ ਇਹੋ ਮਸੀਹ ਦੇ ਵਿਰੋਧੀ ਦਾ ਉਹ ਆਤਮਾ ਹੈ ਜਿਹੜਾ ਤੁਸਾਂ ਸੁਣਿਆ ਭਈ ਆਉਂਦਾ ਹੈ ਅਤੇ ਹੁਣ ਭੀ ਸੰਸਾਰ ਵਿੱਚ ਹੈ
Punjabi ERV
ਅਤੇ ਦੂਜਾ ਆਤਮਾ ਜਿਹਡ਼ਾ ਯਿਸੂ ਬਾਰੇ ਇਹ ਸੱਚ ਨਹੀਂ ਸਵਿਕਾਰਦਾ ਪਰਮੇਸ਼ੁਰ ਵੱਲੋਂ ਨਹੀਂ ਹੈ। ਇਹ ਆਤਮਾ ਮਸੀਹ ਦੇ ਦੁਸ਼ਮਣ ਦਾ ਹੈ। ਤੁਸੀਂ ਸੁਣਿਆ ਹੈ ਕਿ ਮਸੀਹ ਦਾ ਦੁਸ਼ਮਣ ਆਰਿਹਾ ਹੈ। ਅਸਲ ਵਿੱਚ ਉਹ ਪਹਿਲਾਂ ਹੀ ਦੁਨੀਆਂ ਵਿੱਚ ਆ ਚੁਕਿਆ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਹਰੇਕ ਆਤਮਾ ਜਿਹੜਾ ਯਿਸੂ ਨੂੰ ਨਹੀਂ ਮੰਨਦਾ ਉਹ ਪਰਮੇਸ਼ੁਰ ਵੱਲੋਂ ਨਹੀਂ, ਅਤੇ ਇਹ ਉਹ ਆਤਮਾ ਹੈ ਜੋ ਮਸੀਹ ਵਿਰੋਧੀ ਹੈ ਜਿਹੜਾ ਤੁਸੀਂ ਸੁਣਿਆ ਕਿ ਆਉਂਦਾ ਹੈ ਅਤੇ ਉਹ ਹੁਣ ਵੀ ਸੰਸਾਰ ਵਿੱਚ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جیہڑی رُوح یِسُوع دا اِقرار نا کرے اوہ خُدا ولّوں نئیں۔ تے ایہو ای مسِیح دے وَیری دی رُوح اے۔ جِہدی خبر تُساں سُن لئی اے۔ پئی آؤن والی اے۔ سگوں ہُن وی دُنیا وِچ اے۔
Punjabi Standard Bible (Punjabi Standard Bible) 2023
ਜਿਹੜੀ ਆਤਮਾ ਯਿਸੂ ਦਾ ਇਕਰਾਰ ਨਹੀਂ ਕਰਦੀ ਉਹ ਪਰਮੇਸ਼ਰ ਵੱਲੋਂ ਨਹੀਂ ਹੈ ਅਤੇ ਉਹੀ ਮਸੀਹ-ਵਿਰੋਧੀ ਦੀ ਆਤਮਾ ਹੈ; ਤੁਸੀਂ ਸੁਣਿਆ ਹੈ ਕਿ ਉਹ ਆਉਣ ਵਾਲਾ ਹੈ ਅਤੇ ਹੁਣ ਉਹ ਸੰਸਾਰ ਵਿੱਚ ਹੀ ਹੈ।