1 John 5:9 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਅਸੀਂ ਲੋਕਾਂ ਤੇ ਵਿਸ਼ਵਾਸ ਕਰਦੇ ਹਾਂ ਜਦੋਂ ਉਹ ਕੁਝ ਅਜਿਹਾ ਆਖਦੇ ਹਨ ਜੋ ਸੱਚ ਹੈ। ਪਰ ਜੋ ਪਰਮੇਸ਼ੁਰ ਆਖਦਾ ਹੈ ਉਹ ਵੱਧੇਰੇ ਮਹੱਤਵਪੂਰਣ ਹੈ। ਜੋ ਪਰਮੇਸ਼ੁਰ ਨੇ ਆਖਿਆ ਹੈ; ਉਸ ਨੇ ਆਪਣੇ ਪੁੱਤਰ ਬਾਰੇ ਸਾਨੂੰ ਸੱਚ ਦੱਸਿਆ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਸੀਂ ਮਨੁੱਖੀ ਗਵਾਹੀ ਨੂੰ ਸਵੀਕਾਰ ਕਰਦੇ ਹਾਂ, ਪਰ ਪਰਮੇਸ਼ਵਰ ਦੀ ਗਵਾਹੀ ਵੱਡੀ ਹੈ ਕਿਉਂਕਿ ਇਹ ਪਰਮੇਸ਼ਵਰ ਦੀ ਗਵਾਹੀ ਹੈ, ਜੋ ਉਸਨੇ ਆਪਣੇ ਪੁੱਤਰ ਬਾਰੇ ਦਿੱਤੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜਦੋਂ ਅਸੀਂ ਮਨੁੱਖ ਦੀ ਸਾਖੀ ਮੰਨ ਲੈਂਦੇ ਹਾਂ ਤਾਂ ਪਰਮੇਸ਼ੁਰ ਦੀ ਸਾਖੀ ਓਸ ਨਾਲੋਂ ਵੱਡੀ ਹੈ ਕਿਉਂ ਜੋ ਪਰਮੇਸ਼ੁਰ ਦੀ ਸਾਖੀ ਇਹ ਹੈ ਭਈ ਉਹ ਨੇ ਆਪਣੇ ਪੁੱਤ੍ਰ ਦੇ ਵਿਖੇ ਸਾਖੀ ਦਿੱਤੀ ਹੈ
Punjabi ERV
[This verse may not be a part of this translation]
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਅਸੀਂ ਮਨੁੱਖ ਦੀ ਗਵਾਹੀ ਮੰਨ ਲੈਂਦੇ ਹਾਂ ਤਾਂ ਪਰਮੇਸ਼ੁਰ ਦੀ ਗਵਾਹੀ ਉਸ ਨਾਲੋਂ ਵੱਡੀ ਹੈ, ਕਿਉਂ ਜੋ ਪਰਮੇਸ਼ੁਰ ਦੀ ਗਵਾਹੀ ਇਹ ਹੈ ਕਿ ਉਹ ਨੇ ਆਪਣੇ ਪੁੱਤਰ ਦੇ ਬਾਰੇ ਗਵਾਹੀ ਦਿੱਤੀ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جے اسی بندیاں دی گواہی منظُور کر لینے آں تے خُدا دی گواہی اودُوں وڈّی اے تے خُدا دی گواہی ایہہ اے۔ پئی اوس اپنے پُتر دے حق وِچ گواہی دِتّی اے۔
Punjabi Standard Bible (Punjabi Standard Bible) 2023
ਜੇ ਅਸੀਂ ਮਨੁੱਖਾਂ ਦੀ ਗਵਾਹੀ ਸਵੀਕਾਰ ਕਰ ਲੈਂਦੇ ਹਾਂ ਤਾਂ ਪਰਮੇਸ਼ਰ ਦੀ ਗਵਾਹੀ ਤਾਂ ਇਸ ਤੋਂ ਵੱਡੀ ਹੈ, ਕਿਉਂਕਿ ਇਹ ਪਰਮੇਸ਼ਰ ਦੀ ਗਵਾਹੀ ਹੈ ਜੋ ਉਸ ਨੇ ਆਪਣੇ ਪੁੱਤਰ ਦੇ ਵਿਖੇ ਦਿੱਤੀ ਹੈ।