1 Kings 12:10 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਪਾਤਸ਼ਾਹ ਦੇ ਜਵਾਨ ਮਿੱਤਰਾਂ ਨੇ ਆਖਿਆ, “ਉਹ ਲੋਕ ਜਿਹੜੇ ਤੈਨੂੰ ਇਉਂ ਕਹਿੰਦੇ ਹਨ ਕਿ ਤੁਹਾਡੇ ਪਿਤਾ ਨੇ ਸਾਡੇ ਸ਼ਰੀਰ ਤੋਂ ਭਾਰੀ ਕਾਰਜ ਲਿਆ ਤੇ ਤੂੰ ਸਾਡੇ ਉੱਪਰ ਉਸ ਕੰਮ ਨੂੰ ਹੌਲਾ ਕਰ ਤਾਂ ਤੂੰ ਉਨ੍ਹਾਂ ਨੂੰ ਇਉਂ ਆਖ ਕਿ ਮੇਰੀ ਛੋਟੀ ਉਂਗਲ ਮੇਰੇ ਪਿਤਾ ਦੇ ਸਾਰੇ ਸ਼ਰੀਰ ਨਾਲੋਂ ਬਲਵਾਨ ਹੈ। ਮੇਰੇ ਪਿਤਾ ਨੇ ਤੁਹਾਨੂੰ ਭਾਰਾ ਕੰਮ ਕਰਨ ਲਈ ਮਜ਼ਬੂਰ ਕੀਤਾ ਪਰ ਮੈਂ ਤੁਹਾਡੇ ਕੋਲੋਂ ਉਸ ਤੋਂ ਵੀ ਸਖਤ ਕੰਮ ਲਵਾਂਗਾ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਓਹ ਛੋਕਰੇ ਜਿਹੜੇ ਉਸ ਦੇ ਲੰਗੋਟੀਏ ਯਾਰ ਸਨ ਉਹ ਨੂੰ ਬੋਲੇ ਕਿ ਤੂੰ ਉਨ੍ਹਾਂ ਲੋਕਾਂ ਨੂੰ ਜਿਹੜੇ ਐਉਂ ਬੋਲਦੇ ਹਨ ਕਿ ਤੁਹਾਡੇ ਪਿਤਾ ਨੇ ਸਾਡੇ ਜੂਲੇ ਨੂੰ ਭਾਰੀ ਕੀਤਾ ਹੋਇਆ ਸੀ ਤੁਸੀਂ ਉਹ ਨੂੰ ਸਾਡੇ ਉੱਤੋਂ ਹੌਲਾ ਕਰੋ ਤੂੰ ਉਨ੍ਹਾਂ ਨੂੰ ਐਉਂ ਬੋਲ ਕਿ ਮੇਰੀ ਚੀਚੀ ਮੇਰੇ ਪਿਤਾ ਦੇ ਲੱਕ ਨਾਲੋਂ ਮੋਟੀ ਹੈ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਉਹ ਜੁਆਨ ਜਿਹੜੇ ਉਸ ਦੇ ਲੰਗੋਟੀਏ ਯਾਰ ਸਨ ਉਸ ਨੂੰ ਆਖਿਆ ਕਿ ਤੂੰ ਉਨ੍ਹਾਂ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਬੋਲਦੇ ਹਨ ਕਿ ਤੁਹਾਡੇ ਪਿਤਾ ਨੇ ਸਾਡੇ ਜੂਲੇ ਨੂੰ ਭਾਰੀ ਕੀਤਾ ਹੋਇਆ ਸੀ ਤੁਸੀਂ ਉਹ ਨੂੰ ਸਾਡੇ ਉੱਤੋਂ ਹੌਲਾ ਕਰੋ, ਤੂੰ ਉਨ੍ਹਾਂ ਨੂੰ ਇਸ ਤਰ੍ਹਾਂ ਆਖ ਕਿ ਮੇਰੀ ਚੀਚੀ ਵੀ ਮੇਰੇ ਪਿਤਾ ਦੇ ਲੱਕ ਨਾਲੋਂ ਮੋਟੀ ਹੈ।