1 Kings 16:34 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਅਹਾਬ ਦੇ ਸਮੇਂ ਵਿੱਚ ਹੀਏਲ ਬੈਤਏਲੀ ਨੇ ਦੁਬਾਰਾ ਤੋਂ ਯਰੀਹੋ ਸ਼ਹਿਰ ਬਣਾਇਆ। ਜਦੋਂ ਹੀਏਲ ਨੇ ਉਸ ਸ਼ਹਿਰ ਤੇ ਕੰਮ ਕਰਨਾ ਸ਼ੁਰੂ ਕੀਤਾ, ਉਸਦਾ ਸਭ ਤੋਂ ਵੱਡਾ ਪੁੱਤਰ ਅਬੀਰਾਮ ਮਰ ਗਿਆ, ਅਤੇ ਉਸ ਸ਼ਹਿਰ ਦੇ ਫ਼ਾਟਕ ਬਨਾਉਣ ਸਮੇਂ ਉਸ ਦੇ ਨਿੱਕੇ ਪੁੱਤਰ ਸਗੂਬ ਦੀ ਮੌਤ ਹੋ ਗਈ। ਇਹ ਸਭ ਕੁਝ ਉਸ ਬਚਨ ਮੁਤਾਬਕ ਹੋਇਆ ਜੋ ਯਹੋਵਾਹ ਨੇ ਨੂਨ ਦੇ ਪੁੱਤਰ ਯਹੋਸ਼ੁਆ ਦੇ ਰਾਹੀਂ ਆਖਿਆ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਦੇ ਦਿਨਾਂ ਵਿੱਚ ਹੀਏਲ ਬੈਤਏਲੀ ਨੇ ਯਰੀਹੋ ਬਣਾਇਆ, ਉਸ ਨੇ ਆਪਣੇ ਪਲੋਠੇ ਪੁੱਤ੍ਰ ਅਬੀਰਾਮ ਉੱਤੇ ਉਹ ਦੀ ਨਿਉਂ ਧਰੀ ਅਤੇ ਆਪਣੇ ਨਿੱਕੇ ਪੁੱਤ੍ਰ ਸਗੂਬ ਨਾਲ ਉਹ ਦੇ ਫਾਟਕ ਖੜੇ ਕੀਤੇ। ਏਹ ਉਸ ਬਚਨ ਦੇ ਅਨੁਸਾਰ ਹੋਇਆ ਜੋ ਯਹੋਵਾਹ ਨੇ ਨੂਨ ਦੇ ਪੁੱਤ੍ਰ ਯਹੋਸ਼ੁਆ ਦੇ ਰਾਹੀਂ ਆਖਿਆ ਸੀ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਦੇ ਦਿਨਾਂ ਵਿੱਚ ਹੀਏਲ ਬੈਤਏਲੀ ਨੇ ਯਰੀਹੋ ਨੂੰ ਬਣਾਇਆ, ਉਸ ਨੇ ਆਪਣੇ ਪਹਿਲੌਠੇ ਪੁੱਤਰ ਅਬੀਰਾਮ ਉੱਤੇ ਉਹ ਦੀ ਨੀਂਹ ਧਰੀ ਅਤੇ ਆਪਣੇ ਨਿੱਕੇ ਪੁੱਤਰ ਸਗੂਬ ਨਾਲ ਉਹ ਦੇ ਫਾਟਕ ਖੜੇ ਕੀਤੇ। ਇਹ ਉਸ ਬਚਨ ਦੇ ਅਨੁਸਾਰ ਹੋਇਆ ਜੋ ਯਹੋਵਾਹ ਨੇ ਨੂਨ ਦੇ ਪੁੱਤਰ ਯਹੋਸ਼ੁਆ ਦੇ ਰਾਹੀਂ ਆਖਿਆ ਸੀ।