1 Kings 18:12 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਜੇਕਰ ਮੈਂ ਜਾਕੇ ਅਹਾਬ ਪਾਤਸ਼ਾਹ ਨੂੰ ਇਹ ਆਖਾਂ ਕਿ ਤੂੰ ਇੱਥੇ ਹੈਂ ਤਾਂ ਹੋ ਸੱਕਦਾ ਹੈ ਯਹੋਵਾਹ ਤੈਨੂੰ ਚੁੱਕ ਕੇ ਕਿਸੇ ਦੂਜੇ ਥਾਂ ਲੈ ਜਾਵੇ ਤੇ ਜਦੋਂ ਅਹਾਬ ਪਾਤਸ਼ਾਹ ਤੈਨੂੰ ਇੱਥੇ ਵੇਖਣ ਲਈ ਆਵੇ ਤਾਂ ਤੂੰ ਇੱਥੋਂ ਗਾਇਬ ਹੋਵੇਂ। ਤਦ ਉਹ ਮੈਨੂੰ ਵੱਢ ਸੁੱਟੇਗਾ। ਮੈਂ ਜਦੋਂ ਬਾਲਕ ਹੀ ਸੀ ਤਦ ਤੋਂ ਯਹੋਵਾਹ ਨੂੰ ਮੰਨਦਾ ਆਇਆ ਹਾਂ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਐਉਂ ਹੋਵੇਗਾ ਕਿ ਜਦ ਮੈਂ ਤੇਰੇ ਕੋਲ ਚੱਲਿਆ ਜਾਵਾਂਗਾ ਤਾਂ ਯਹੋਵਾਹ ਦਾ ਆਤਮਾ ਤੈਨੂੰ ਖਬਰੇ ਕਿੱਥੇ ਲੈ ਜਾਵੇ ਅਤੇ ਜਾਂ ਮੈਂ ਜਾ ਕੇ ਅਹਾਬ ਨੂੰ ਦੱਸਾਂ ਅਤੇ ਤੂੰ ਉਹ ਨੂੰ ਨਾ ਲੱਭੇ ਤਾਂ ਉਹ ਮੈਨੂੰ ਵੱਢ ਸੁੱਟੇਗਾ ਪਰ ਤੇਰਾ ਦਾਸ ਬਚਪਣ ਤੋਂ ਯਹੋਵਾਹ ਦਾ ਭੈ ਮੰਨਦਾ ਰਿਹਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਇਸ ਤਰ੍ਹਾਂ ਹੋਵੇਗਾ ਕਿ ਜਦ ਮੈਂ ਤੇਰੇ ਕੋਲ ਚੱਲਿਆ ਜਾਂਵਾਂਗਾ ਤਾਂ ਯਹੋਵਾਹ ਦਾ ਆਤਮਾ ਤੈਨੂੰ ਖਬਰੇ ਕਿੱਥੇ ਲੈ ਜਾਵੇ ਅਤੇ ਮੈਂ ਜਾ ਕੇ ਅਹਾਬ ਨੂੰ ਦੱਸਾਂ ਅਤੇ ਤੂੰ ਉਹ ਨੂੰ ਨਾ ਲੱਭੇ ਤਾਂ ਉਹ ਮੈਨੂੰ ਵੱਢ ਸੁੱਟੇਗਾ ਪਰ ਤੇਰਾ ਦਾਸ ਬਚਪਨ ਤੋਂ ਯਹੋਵਾਹ ਦਾ ਭੈਅ ਮੰਨਦਾ ਰਿਹਾ।