1 Kings 2:26 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਤਦ ਸੁਲੇਮਾਨ ਪਾਤਸ਼ਾਹ ਨੇ ਅਬਯਾਥਾਰ ਜਾਜਕ ਨੂੰ ਕਿਹਾ, “ਵੈਸੇ ਤਾਂ ਮੈਨੂੰ ਤੈਨੂੰ ਮਾਰ ਦੇਣਾ ਚਾਹੀਦਾ ਹੈ ਕਿਉਂ ਕਿ ਤੂੰ ਇਸੇ ਦੇ ਕਾਬਿਲ ਹੈਂ, ਪਰ ਮੈਂ ਤੈਨੂੰ ਤੇਰੇ ਘਰ ਅਨਾਥੋਥ ਨੂੰ ਮੁੜਨ ਦਿੰਦਾ ਹਾਂ। ਮੈਂ ਹੁਣ ਤੈਨੂੰ ਨਹੀਂ ਮਾਰਾਂਗਾ ਕਿਉਂ ਕਿ ਤੂੰ ਦਾਊਦ, ਮੇਰੇ ਪਿਤਾ ਦੇ ਅੱਗੇ ਯਹੋਵਾਹ ਦਾ ਪਵਿੱਤਰ ਸੰਦੂਕ ਚੁੱਕਦਾ ਹੁੰਦਾ ਸੀ, ਅਤੇ ਤੂੰ ਮੇਰੇ ਪਿਤਾ ਦੇ ਨਾਲ ਬੁਰੇ ਸਮਿਆਂ ਨੂੰ ਸਾਂਝਾ ਕੀਤਾ।”
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਪਾਤਸ਼ਾਹ ਨੇ ਅਬਯਾਥਾਰ ਜਾਜਕ ਨੂੰ ਆਖਿਆ ਭਈ ਤੂੰ ਅਨਾਥੋਥ ਨੂੰ ਆਪਣੀਆਂ ਪੈਲੀਆਂ ਵੱਲ ਚੱਲਾ ਜਾਹ ਕਿਉਂ ਜੋ ਤੂੰ ਮਰਨ ਜੋਗ ਮਨੁੱਖ ਹੈਂ ਪਰ ਮੈਂ ਤੈਨੂੰ ਅੱਜ ਦੇ ਦਿਨ ਨਹੀਂ ਮਾਰਦਾ ਕਿਉਂ ਜੋ ਤੂੰ ਮੇਰੇ ਪਿਤਾ ਦਾਊਦ ਦੇ ਸਨਮੁਖ ਯਹੋਵਾਹ ਪ੍ਰਭੁ ਦਾ ਸੰਦੂਕ ਚੁੱਕਦਾ ਹੁੰਦਾ ਸੈਂ ਅਤੇ ਤੂੰ ਉਨ੍ਹਾਂ ਸਭਨਾਂ ਦੁਖਾਂ ਵਿੱਚ ਜੋ ਮੇਰੇ ਪਿਤਾ ਉੱਤੇ ਆਏ ਸਨ ਸਾਂਝੀ ਰਿਹਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫੇਰ ਪਾਤਸ਼ਾਹ ਨੇ ਅਬਯਾਥਾਰ ਜਾਜਕ ਨੂੰ ਆਖਿਆ ਕਿ ਤੂੰ ਅਨਾਥੋਥ ਨੂੰ ਆਪਣੇ ਖੇਤਾਂ ਵੱਲ ਚਲਾ ਜਾ, ਕਿਉਂ ਜੋ ਤੂੰ ਮਰਨ ਜੋਗ ਮਨੁੱਖ ਹੈ ਪਰ ਮੈਂ ਤੈਨੂੰ ਅੱਜ ਦੇ ਦਿਨ ਨਹੀਂ ਮਾਰਦਾ ਕਿਉਂ ਜੋ ਤੂੰ ਮੇਰੇ ਪਿਤਾ ਦਾਊਦ ਦੇ ਸਨਮੁਖ ਯਹੋਵਾਹ ਪ੍ਰਭੂ ਦਾ ਸੰਦੂਕ ਚੁੱਕਦਾ ਹੁੰਦਾ ਸੀ ਅਤੇ ਤੂੰ ਉਨ੍ਹਾਂ ਸਭਨਾਂ ਦੁੱਖਾਂ ਵਿੱਚ ਸਾਂਝੀ ਰਿਹਾ, ਜੋ ਮੇਰੇ ਪਿਤਾ ਉੱਤੇ ਆਏ ਸਨ।