1 Kings 3:28 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸਰਾਏਲ ਦੇ ਲੋਕਾਂ ਨੇ ਸੁਲੇਮਾਨ ਪਾਤਸ਼ਾਹ ਦੇ ਫ਼ੈਸਲੇ ਨੂੰ ਸੁਣਿਆ ਅਤੇ ਉਸਦੀ ਬੜੀ ਇੱਜ਼ਤ ਅਤੇ ਸਤਿਕਾਰ ਕੀਤਾ ਕਿਉਂ ਕਿ ਉਹ ਸਿਆਣਾ ਸੀ। ਉਨ੍ਹਾਂ ਨੇ ਵੇਖਿਆ ਕਿ ਉਸ ਕੋਲ ਸਹੀ ਨਿਆਂ ਦੇਣ ਵਿੱਚ ਰੱਬੀ ਸਿਆਣਪ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਸਾਰੇ ਇਸਰਾਏਲ ਨੇ ਏਸ ਨਿਆਉਂ ਨੂੰ ਸੁਣਿਆ ਜਿਹੜਾ ਨਿਆਉਂ ਪਾਤਸ਼ਾਹ ਨੇ ਕੀਤਾ ਤਾਂ ਓਹ ਪਾਤਸ਼ਾਹ ਦੇ ਸਨਮੁਖ ਡਰਨ ਲੱਗ ਪਏ ਕਿਉਂ ਜੋ ਉਨ੍ਹਾਂ ਨੇ ਡਿੱਠਾ ਕਿ ਪਰਮੇਸ਼ੁਰ ਦੀ ਬੁੱਧ ਨਿਆਉਂ ਕਰਨ ਲਈ ਉਸ ਦੇ ਵਿੱਚ ਹੈ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਸਾਰੇ ਇਸਰਾਏਲ ਨੇ ਇਸ ਨਿਆਂ ਨੂੰ ਸੁਣਿਆ ਜਿਹੜਾ ਨਿਆਂ ਪਾਤਸ਼ਾਹ ਨੇ ਕੀਤਾ, ਤਾਂ ਉਹ ਪਾਤਸ਼ਾਹ ਦੇ ਸਨਮੁਖ ਡਰਨ ਲੱਗ ਪਏ ਕਿਉਂ ਜੋ ਉਨ੍ਹਾਂ ਨੇ ਵੇਖਿਆ ਕਿ ਪਰਮੇਸ਼ੁਰ ਦੀ ਬੁੱਧ ਨਿਆਂ ਕਰਨ ਲਈ ਉਸ ਦੇ ਵਿੱਚ ਹੈ।