1 Kings 5:6 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਮੈਂ ਤੇਰੀ ਮਦਦ ਚਾਹੁੰਦਾ ਹਾਂ। ਕਿਰਪਾ ਕਰਕੇ ਤੂੰ ਆਪਣੇ ਸੇਵਕਾਂ ਨੂੰ ਲਬਾਨੋਨ ਭੇਜ ਓੱਥੇ ਉਹ ਮੇਰੇ ਲਈ ਦਿਆਰ ਦੇ ਰੁੱਖ ਵੱਢਣ। ਮੇਰੇ ਸੇਵਕ ਤੇਰੇ ਸੇਵਕਾਂ ਦੇ ਨਾਲ ਕੰਮ ਕਰਨਗੇ। ਜੋ ਮਜਦੂਰੀ ਤੂੰ ਆਪਣੇ ਸੇਵਕਾਂ ਲਈ ਠਹਿਰਾਵੇਂਗਾ ਮੈਂ ਅਦਾ ਕਰਾਂਗਾ। ਮੇਰੇ ਤਰਖਾਣ ਸਿਦੋਨ ਦੇ ਤਰਖਾਣਾਂ ਜਿੰਨੇ ਕੁਸ਼ਲ ਨਹੀਂ ਹਨ।”
Punjabi Bible 2016 - ਪਵਿੱਤਰ ਬਾਈਬਲ O.V.
ਹੁਣ ਤੂੰ ਹੁਕਮ ਦੇਹ ਕਿ ਓਹ ਮੇਰੇ ਲਈ ਲਬਾਨੋਨ ਤੋਂ ਦਿਆਰ ਦੇ ਬਿਰਛ ਵੱਢਣ ਅਤੇ ਮੇਰੇ ਟਹਿਲੂਏ ਤੇਰੇ ਟਹਿਲੂਆਂ ਦੇ ਨਾਲ ਹੋਣਗੇ ਅਤੇ ਮਜੂਰੀ ਜੋ ਤੂੰ ਠਹਿਰਾਵੇਂ ਮੈਂ ਤੇਰੇ ਟਹਿਲੂਆਂ ਲਈ ਤੈਨੂੰ ਦੇ ਦਿਆਂਗਾ ਕਿਉਂ ਜੋ ਤੂੰ ਜਾਣਦਾ ਹੈਂ ਕਿ ਸਾਡੇ ਵਿੱਚੋਂ ਕਿਸੇ ਮਨੁੱਖ ਨੂੰ ਸਿਦੋਨੀਆਂ ਵਾਂਙੁ ਲੱਕੜੀ ਵੱਢਣ ਦਾ ਵੱਲ ਨਹੀਂ ਆਉਂਦਾ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੁਣ ਤੂੰ ਹੁਕਮ ਦੇ ਕਿ ਉਹ ਮੇਰੇ ਲਈ ਲਬਾਨੋਨ ਤੋਂ ਦਿਆਰ ਦੇ ਬਿਰਛ ਵੱਢਣ ਅਤੇ ਮੇਰੇ ਸੇਵਕ ਤੇਰੇ ਸੇਵਕਾਂ ਦੇ ਨਾਲ ਹੋਣਗੇ ਅਤੇ ਜੋ ਮਜ਼ਦੂਰੀ ਤੂੰ ਠਹਿਰਾਵੇਂ ਮੈਂ ਤੇਰੇ ਸੇਵਕਾਂ ਲਈ ਤੈਨੂੰ ਦੇ ਦਿਆਂਗਾ, ਕਿਉਂ ਜੋ ਤੂੰ ਜਾਣਦਾ ਹੈਂ ਕਿ ਸਾਡੇ ਵਿੱਚੋਂ ਕਿਸੇ ਮਨੁੱਖ ਨੂੰ ਸੀਦੋਨੀਆਂ ਵਾਂਗੂੰ ਲੱਕੜੀ ਵੱਢਣ ਦਾ ਢੰਗ ਨਹੀਂ ਆਉਂਦਾ।