1 Kings 7:40 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸ ਦੇ ਇਲਾਵਾ ਹੀਰਾਮ ਨੇ ਹੌਦੀਆਂ, ਬਾਟੀਆਂ ਅਤੇ ਕੜਛੇ ਬਣਾਏ ਅਤੇ ਹੀਰਾਮ ਨੇ ਉਹ ਸਾਰਾ ਕੰਮ ਕੀਤਾ ਜਿਹੜਾ ਉਸ ਨੇ ਯਹੋਵਾਹ ਦੇ ਭਵਨ ਉੱਤੇ ਸੁਲੇਮਾਨ ਪਾਤਸ਼ਾਹ ਲਈ ਬਣਾਇਆ ਸੀ ਸੰਪੂਰਨ ਕੀਤਾ। ਥੰਮਾਂ ਦੇ ਉੱਪਰ ਰੱਖਣ ਲਈ ਕੌਲਿਆਂ ਦੇ ਅਕਾਰ ਦੇ ਦੋ ਗੁੰਬਦ ਅਤੇ ਦੋ ਥੰਮ, ਗੁੰਬਦਾਂ ਦੇ ਦੁਆਲੇ ਪਾਉਣ ਲਈ ਦੋ ਜਾਲੀਆਂ। ਦੋ ਜਾਲੀਆਂ ਲਈ 400 ਅਨਾਰ। ਥੰਮਾਂ ਦੇ ਉੱਪਰ ਗੁੰਬਦਾਂ ਲਈ ਦੋ ਕੌਲਿਆਂ ਨੂੰ ਢੱਕਣ ਲਈ ਉੱਥੇ ਅਨਾਰਾਂ ਦੀਆਂ ਦੋ ਕਤਾਰਾਂ ਸਨ। ਦਸ ਗੱਡੇ ਅਤੇ ਹਰ ਗੱਡੇ ਦੇ ਉੱਪਰ ਪਾਸੇ ਇੱਕ ਹੌਦ। ਇੱਕ ਵੱਡਾ ਤਲਾਅ ਅਤੇ ਉਸ ਦੇ ਥੱਲੇ 12 ਬਲਦ। ਭਾਂਡੇ, ਛੋਟੇ ਕੜਛੇ, ਛੋਟੇ ਕੌਲੇ ਅਤੇ ਯਹੋਵਾਹ ਦੇ ਮੰਦਰ ਲਈ ਬਾਕੀ ਸਾਰੇ ਭਾਂਡੇ। ਇਹ ਸਾਰੇ ਮਾਂਜੇ ਹੋਏ ਕਾਂਸੇ ਤੋਂ ਬਣੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਹੀਰਾਮ ਨੇ ਉਨ੍ਹਾਂ ਹੌਦੀਆਂ, ਬਾਟੀਆਂ ਅਰ ਕੜਛਿਆਂ ਨੂੰ ਬਣਾਇਆ ਅਤੇ ਹੀਰਾਮ ਨੇ ਉਹ ਸਾਰਾ ਕੰਮ ਜਿਹੜਾ ਉਸ ਨੇ ਯਹੋਵਾਹ ਦੇ ਭਵਨ ਉੱਤੇ ਸੁਲੇਮਾਨ ਪਾਤਸ਼ਾਹ ਲਈ ਬਣਾਇਆ ਸੀ ਸੰਪੂਰਨ ਕੀਤਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੂਰਾਮ ਨੇ ਉਨ੍ਹਾਂ ਹੌਦੀਆਂ, ਬਾਟੀਆਂ ਅਤੇ ਕੜਛਿਆਂ ਨੂੰ ਬਣਾਇਆ ਅਤੇ ਹੂਰਾਮ ਨੇ ਉਹ ਸਾਰਾ ਕੰਮ ਜਿਹੜਾ ਉਸ ਨੇ ਯਹੋਵਾਹ ਦੇ ਭਵਨ ਉੱਤੇ ਸੁਲੇਮਾਨ ਪਾਤਸ਼ਾਹ ਲਈ ਬਣਾਇਆ ਸੀ ਸੰਪੂਰਨ ਕੀਤਾ।