1 Kings 8:30 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਹੇ ਯਹੋਵਾਹ, ਮੈਂ ਸੁਲੇਮਾਨ, ਤੇਰਾ ਸੇਵਕ ਅਤੇ ਤੇਰੇ ਲੋਕ, ਇਸਰਾਏਲੀ ਮੰਦਰ ਨੂੰ ਆਕੇ ਅਤੇ ਇੱਥੇ ਪ੍ਰਾਰਥਨਾ ਕਰਾਂਗੇ। ਕਿਰਪਾ ਕਰਕੇ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣੀ। ਅਸੀਂ ਜਾਣਦੇ ਹਾਂ ਕਿ ਤੂੰ ਅਕਾਸ਼ਾਂ ਵਿੱਚ ਰਹਿੰਦਾ ਹੈਂ। ਅਸੀਂ ਤੈਨੂੰ ਬੇਨਤੀ ਕਰਦੇ ਹਾਂ ਕਿ ਤੂੰ ਓਥੋਂ ਸਾਡੀਆਂ ਪ੍ਰਾਰਥਾਨਾਵਾਂ ਸੁਣੇ, ਅਤੇ ਸਾਨੂੰ ਖਿਮਾ ਕਰ ਦੇਵੇਂ।
Punjabi Bible 2016 - ਪਵਿੱਤਰ ਬਾਈਬਲ O.V.
ਆਪਣੇ ਦਾਸ ਦੀ ਤੇ ਆਪਣੀ ਪਰਜੀ ਇਸਰਾਏਲ ਦੀ ਅਰਦਾਸ ਨੂੰ ਸੁਣ ਲਈਂ ਜਦ ਓਹ ਏਸ ਅਸਥਾਨ ਵੱਲ ਪ੍ਰਾਰਥਨਾ ਕਰਨ ਸਗੋਂ ਸੁਰਗੀ ਭਵਨ ਵਿੱਚ ਸੁਣ ਲਈਂ ਅਤੇ ਸੁਣ ਕੇ ਖਿਮਾ ਕਰੀਂ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਆਪਣੇ ਦਾਸ ਦੀ ਅਤੇ ਆਪਣੀ ਪਰਜਾ ਇਸਰਾਏਲ ਦੀਆਂ ਬੇਨਤੀਆਂ ਨੂੰ ਸੁਣ ਲਈਂ ਜਦ ਉਹ ਇਸ ਸਥਾਨ ਵੱਲ ਪ੍ਰਾਰਥਨਾ ਕਰਨ, ਸਗੋਂ ਆਪਣੇ ਸਵਰਗੀ ਭਵਨ ਵਿੱਚੋਂ ਸੁਣ ਲਈਂ ਅਤੇ ਸੁਣ ਕੇ ਮਾਫ਼ ਕਰੀਂ।