1 Peter 1:5 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰਮੇਸ਼ੁਰ ਦੀ ਸ਼ਕਤੀ ਤੁਹਾਨੂੰ ਤੁਹਾਡੀ ਨਿਹਚਾ ਰਾਹੀਂ ਉਦੋਂ ਤੱਕ ਸੁਰੱਖਿਅਤ ਰੱਖੇਗੀ ਜਦੋਂ ਤੱਕ ਤੁਸੀਂ ਮੁਕਤੀ ਪ੍ਰਾਪਤ ਨਹੀਂ ਕਰ ਲੈਂਦੇ। ਇਹ ਮੁਕਤੀ ਜੋ ਤਿਆਰ ਹੈ, ਤੁਹਾਨੂੰ ਅੰਤਲੇ ਸਮੇਂ ਵਿੱਚ ਦਿੱਤੀ ਜਾਵੇਗੀ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿਹੜੇ ਵਿਸ਼ਵਾਸ ਨਾਲ ਪਰਮੇਸ਼ਵਰ ਦੀ ਸ਼ਕਤੀ ਦੁਆਰਾ ਬਚਾਏ ਜਾਂਦੇ ਹਨ ਮੁਕਤੀ ਦੇ ਆਉਣ ਤੱਕ ਜੋ ਆਖਰੀ ਦਿਨਾਂ ਵਿੱਚ ਪ੍ਰਗਟ ਹੋਣ ਲਈ ਤਿਆਰ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜਿਹੜੇ ਨਿਹਚਾ ਦੇ ਰਾਹੀਂ ਪਰਮੇਸ਼ੁਰ ਦੀ ਸਮਰੱਥਾ ਨਾਲ ਓਸ ਮੁਕਤੀ ਨੂੰ ਪਰਾਪਤ ਹੋਣ ਲਈ ਜੋ ਅੰਤ ਦੇ ਸਮੇਂ ਪਰਗਟ ਹੋਣ ਵਾਲੀ ਹੈ ਬਚਾਏ ਰਹਿੰਦੇ ਹੋ
Punjabi ERV
ਪਰਮੇਸ਼ੁਰ ਦੀ ਸ਼ਕਤੀ ਤੁਹਾਨੂੰ ਤੁਹਾਡੀ ਨਿਹਚਾ ਰਾਹੀਂ ਉਦੋਂ ਤੱਕ ਸੁਰਖਿਅਤ ਰੱਖੇਗੀ ਜਦੋਂ ਤੱਕ ਤੁਸੀਂ ਮੁਕਤੀ ਪ੍ਰਾਪਤ ਨਹੀਂ ਕਰ ਲੈਂਦੇ। ਇਹ ਮੁਕਤੀ ਜੋ ਤਿਆਰ ਹੈ, ਤੁਹਾਨੂੰ ਅੰਤਲੇ ਸਮੇਂ ਵਿੱਚ ਦਿੱਤੀ ਜਾਵੇਗੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੁਸੀਂ ਵਿਸ਼ਵਾਸ ਦੇ ਰਾਹੀਂ ਪਰਮੇਸ਼ੁਰ ਦੀ ਸਮਰੱਥਾ ਨਾਲ ਉਸ ਮੁਕਤੀ ਲਈ ਬਚਾਏ ਰਹਿੰਦੇ ਹੋ, ਜੋ ਅੰਤ ਦੇ ਸਮੇਂ ਪ੍ਰਗਟ ਹੋਣ ਵਾਲੀ ਹੈ
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سگوں اسمان اُتّے تُہاڈے لئی رکھی ہوئی اے۔ تُہانوں مِل جائے۔ (جِنہاں دی راکھی خُدا دی قُدرت نال اِیمان دی راہِیں اوس نجات واسطے ہوندی اے جیہڑی چھیکڑلے ویلے ظاہر ہون والی اے۔)
Punjabi Standard Bible (Punjabi Standard Bible) 2023
ਜਿਹੜੇ ਪਰਮੇਸ਼ਰ ਦੀ ਸਮਰੱਥਾ ਨਾਲ ਵਿਸ਼ਵਾਸ ਦੁਆਰਾ ਅੰਤ ਸਮੇਂ ਵਿੱਚ ਪਰਗਟ ਹੋਣ ਵਾਲੀ ਮੁਕਤੀ ਦੇ ਲਈ ਸੁਰੱਖਿਅਤ ਰੱਖੇ ਜਾਂਦੇ ਹੋ।