1 Peter 2:6 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਪੋਥੀ ਆਖਦੀ ਹੈ, “ਦੇਖੋ, ਮੈਂ ਇੱਕ ਅਨਮੋਲ ਖੂੰਜੇ ਦਾ ਪੱਥਰ ਚੁਣਿਆ ਹੈ। ਅਤੇ ਮੈਂ ਉਸ ਪੱਥਰ ਨੂੰ ਸੀਯੋਨ ਵਿੱਚ ਰੱਖ ਦਿੱਤਾ ਹੈ ਜਿਹੜਾ ਵਿਅਕਤੀ ਉਸ ਵਿੱਚ ਭਰੋਸਾ ਰੱਖਦਾ ਹੈ ਕਦੇ ਵੀ ਸ਼ਰਮਸਾਰ ਨਹੀਂ ਹੋਵੇਗਾ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਵਿੱਤਰ ਸ਼ਾਸਤਰ ਇਹ ਆਖਦਾ ਹੈ: “ਦੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ ਰੱਖਿਆ, ਇੱਕ ਚੁਣਿਆ ਅਤੇ ਕੀਮਤੀ ਨੀਂਹ ਪੱਥਰ, ਅਤੇ ਉਹ ਇੱਕ ਜਿਹੜਾ ਉਸ ਉੱਤੇ ਭਰੋਸਾ ਰੱਖਦਾ ਹੈ ਕਦੇ ਸ਼ਰਮਿੰਦਾ ਨਾ ਹੋਵੇਗਾ।”
Punjabi Bible 2016 - ਪਵਿੱਤਰ ਬਾਈਬਲ O.V.
ਇਸ ਲਈ ਜੋ ਧਰਮ ਪੁਸਤਕ ਵਿੱਚ ਇਹ ਆਇਆ ਹੈ, - ਵੇਖੋ, ਮੈਂ ਸੀਯੋਨ ਵਿੱਚ ਇੱਕ ਖੂੰਜੇ ਦਾ ਪੱਥਰ, ਚੁਣਿਆ ਹੋਇਆ, ਅਮੋਲਕ ਰੱਖਦਾ ਹਾਂ, ਅਤੇ ਜਿਹੜਾ ਉਸ ਉੱਤੇ ਪਰਤੀਤ ਕਰਦਾ ਹੈ, ਕਦੇ ਸ਼ਰਮਿੰਦਾ ਨਾ ਹੋਵੇਗਾ।।
Punjabi ERV
ਪੋਥੀ ਆਖਦੀ ਹੈ; “ਦੇਖੋ, ਮੈਂ ਇੱਕ ਅਨਮੋਲ ਖੂਂਜੇ ਦਾ ਪਥ੍ਥਰ ਚੁਣਿਆ ਹੈ। ਅਤੇ ਮੈਂ ਉਸ ਪਥ੍ਥਰ ਨੂੰ ਸੀਯੋਨ ਵਿੱਚ ਰੱਖ ਦਿੱਤਾ ਹੈ ਜਿਹਡ਼ਾ ਵਿਅਕਤੀ ਉਸ ਵਿੱਚ ਭਰੋਸਾ ਰਖਦਾ ਹੈ ਕਦੇ ਵੀ ਸ਼ਰਮਸਾਰ ਨਹੀਂ ਹੋਵੇਗਾ।” ਯਸਾਯਾਹ 28:16
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਲਈ ਜੋ ਪਵਿੱਤਰ ਗ੍ਰੰਥ ਵਿੱਚ ਇਹ ਆਇਆ ਹੈ ਵੇਖੋ, ਮੈਂ ਸੀਯੋਨ ਵਿੱਚ ਇੱਕ ਖੂੰਜੇ ਦਾ ਪੱਥਰ, ਚੁਣਿਆ ਹੋਇਆ, ਬਹੁਮੁੱਲਾ ਰੱਖਦਾ ਹਾਂ, ਅਤੇ ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ, ਕਦੇ ਸ਼ਰਮਿੰਦਾ ਨਾ ਹੋਵੇਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایس واسطے پاک کتاب وِچ لِکھیا اے۔ پئی ویکھو مَیں صِیُّون وِچ نُکّر دے سِرے دا چُنیا ہویا تے قِیمتی پتّھر دھرنا آں۔ جیہڑا اوہدے اُتّے اِیمان لیاؤندا اے۔ اوہنوں کدی نموشی نا ہوئے گی۔
Punjabi Standard Bible (Punjabi Standard Bible) 2023
ਕਿਉਂਕਿ ਲਿਖਤ ਵਿੱਚ ਲਿਖਿਆ ਹੋਇਆ ਹੈ: ਵੇਖੋ, ਮੈਂ ਸੀਯੋਨ ਵਿੱਚ ਇੱਕ ਚੁਣਿਆ ਹੋਇਆ ਪੱਥਰ ਅਰਥਾਤ ਕੋਨੇ ਦਾ ਬਹੁਮੁੱਲਾ ਪੱਥਰ ਰੱਖਦਾ ਹਾਂ; ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ ਉਹ ਕਦੇ ਸ਼ਰਮਿੰਦਾ ਨਾ ਹੋਵੇਗਾ।