1 Peter 3:4 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਸਗੋਂ ਤੁਹਾਡੀ ਸੁੰਦਰਤਾ ਉਸ ਕੋਮਲਤਾ ਅਤੇ ਸ਼ਾਂਤ ਆਤਮਾ ਦੀ ਹੋਣੀ ਚਾਹੀਦੀ ਹੈ ਜੋ ਤੁਹਾਡੇ ਅੰਦਰੋਂ ਆਉਂਦੀ ਹੈ। ਇਹ ਸੁੰਦਰਤਾ ਕਦੀ ਵੀ ਫ਼ਿੱਕੀ ਨਹੀਂ ਪਵੇਗੀ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਦੀ ਬਜਾਏ, ਇਹ ਤੁਹਾਡੀ ਅੰਦਰੂਨੀ ਸਵੈ ਸੁੰਦਰਤਾ ਹੋਣੀ ਚਾਹੀਦੀ ਹੈ, ਇੱਕ ਕੋਮਲ ਅਤੇ ਸ਼ਾਂਤ ਆਤਮਾ ਦੀ ਅਟੁੱਟ ਸੁੰਦਰਤਾ, ਜੋ ਕਿ ਪਰਮੇਸ਼ਵਰ ਦੀ ਨਜ਼ਰ ਵਿੱਚ ਬਹੁਤ ਹੀ ਵੱਡੇ ਮੁੱਲ ਦੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਉਹ ਮਨ ਦੀ ਗੁਪਤ ਇਨਸਾਨੀਅਤ ਹੋਵੇ ਜਿਹੜੀ ਓਸ ਅਵਨਾਸੀ ਸਿੰਗਾਰ ਨਾਲ ਹੈ ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ ਕਿਉਂ ਜੋ ਇਹ ਪਰਮੇਸ਼ੁਰ ਦੇ ਲੇਖੇ ਵੱਡੇ ਮੁੱਲ ਦਾ ਹੈ
Punjabi ERV
ਸਗੋਂ ਤੁਹਾਡੀ ਸੁੰਦਰਤਾ ਉਸ ਕੋਮਲਤਾ ਅਤੇ ਸ਼ਾਂਤ ਆਤਮਾ ਦੀ ਹੋਣੀ ਚਾਹੀਦੀ ਹੈ ਜੋ ਤੁਹਾਡੇ ਅੰਦਰੋਂ ਆਉਂਦੀ ਹੈ। ਇਹ ਸੁੰਦਰਤਾ ਕਦੀ ਵੀ ਫ਼ਿੱਕੀ ਨਹੀਂ ਪਵੇਗੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਉਹ ਮਨ ਦੀ ਗੁਪਤ ਇਨਸਾਨੀਅਤ ਹੋਵੇ ਜਿਹੜੀ ਉਸ ਅਵਿਨਾਸ਼ੀ ਸ਼ਿੰਗਾਰ ਨਾਲ ਹੈ ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ ਕਿਉਂ ਜੋ ਇਹ ਪਰਮੇਸ਼ੁਰ ਦੀ ਨਜ਼ਰ ਵਿੱਚ ਵੱਡੇ ਮੁੱਲ ਦੀ ਹੈ
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سگوں تُہاڈے دِل دی چُھپی ہوئی اِنسانِیّت نرمی تے حلِیمی دی نا ناس ہون والی سجاوٹ نال سَجی رہے۔ کیوں جو خُدا دے کول ایہدی بتھیری قدر اے۔
Punjabi Standard Bible (Punjabi Standard Bible) 2023
ਬਲਕਿ ਇਹ ਤੁਹਾਡੇ ਮਨ ਦੀ ਗੁਪਤ ਸ਼ਖਸੀਅਤ ਹੋਵੇ ਜੋ ਨਿਮਰਤਾ ਅਤੇ ਸ਼ਾਂਤ ਮਨ ਦੇ ਅਵਿਨਾਸੀ ਸ਼ਿੰਗਾਰ ਨਾਲ ਸਜੀ ਰਹੇ; ਪਰਮੇਸ਼ਰ ਦੇ ਸਨਮੁੱਖ ਇਸ ਦਾ ਵੱਡਾ ਮੁੱਲ ਹੈ।