1 Samuel 1:22 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਹੰਨਾਹ ਨਾ ਗਈ। ਉਸ ਨੇ ਅਲਕਾਨਾਹ ਨੂੰ ਕਿਹਾ, “ਜਦੋਂ ਬੱਚਾ ਕੁਝ ਪਦਾਰਥ ਖਾਣ ਯੋਗ ਹੋ ਜਾਵੇਗਾ ਤਾਂ ਮੈਂ ਇਸ ਨੂੰ ਸ਼ੀਲੋਹ ਲੈ ਜਾਵਾਂਗੀ ਅਜੇ ਇਹ ਦੁੱਧ ਪੀਂਦਾ ਬਾਲ ਹੈ। ਫ਼ਿਰ ਮੈਂ ਇਸ ਨੂੰ ਯਹੋਵਾਹ ਨੂੰ ਅਰਪਨ ਕਰ ਦੇਵਾਂਗੀ। ਇਹ ਫ਼ਿਰ ਨਜ਼ੀਰੀ ਹੋਵੇਗਾ ਅਤੇ ਹਮੇਸ਼ਾ ਸ਼ੀਲੋਹ ਵਿੱਚ ਹੀ ਰਹੇਗਾ।”
Punjabi Bible 2016 - ਪਵਿੱਤਰ ਬਾਈਬਲ O.V.
ਪਰ ਹੰਨਾਹ ਨਾ ਗਈ ਕਿਉਂ ਜੋ ਉਹ ਨੇ ਆਪਣੇ ਪਤੀ ਨੂੰ ਆਖਿਆ, ਜਿੰਨਾ ਚਿਰ ਮੁੰਡੇ ਦਾ ਦੁੱਧ ਨਾ ਛੁਡਾਇਆ ਜਾਵੇ ਮੈਂ ਇੱਥੇ ਹੀ ਰਹਾਂਗੀ ਅਤੇ ਫੇਰ ਉਹ ਨੂੰ ਲੈ ਕੇ ਜਾਵਾਂਗੀ ਜੋ ਉਹ ਯਹੋਵਾਹ ਦੇ ਸਾਹਮਣੇ ਆ ਜਾਵੇ ਤਾਂ ਫੇਰ ਸਦਾ ਉੱਥੇ ਹੀ ਰਹੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਹੰਨਾਹ ਉਹਨਾਂ ਨਾਲ ਨਹੀਂ ਗਈ ਕਿਉਂ ਜੋ ਉਹ ਨੇ ਆਪਣੇ ਪਤੀ ਨੂੰ ਆਖਿਆ, ਜਿਨ੍ਹਾਂ ਚਿਰ ਬਾਲਕ ਦਾ ਦੁੱਧ ਨਾ ਛੁਡਾਇਆ ਜਾਵੇ ਮੈਂ ਇੱਥੇ ਹੀ ਰਹਾਂਗੀ ਅਤੇ ਫੇਰ ਉਹ ਨੂੰ ਲੈ ਕੇ ਜਾਂਵਾਂਗੀ ਜੋ ਉਹ ਯਹੋਵਾਹ ਦੇ ਸਾਹਮਣੇ ਆ ਜਾਵੇ ਅਤੇ ਫੇਰ ਸਦਾ ਉੱਥੇ ਹੀ ਰਹੇ।