1 Samuel 13:2 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸ ਨੇ ਇਸਰਾਏਲ ਵਿੱਚੋਂ 30,000 ਆਦਮੀ ਚੁਣੇ। ਇਨ੍ਹਾਂ ਵਿੱਚੋਂ 2,000 ਆਦਮੀ ਉਸ ਦੇ ਨਾਮ ਮਿਕਮਾਸ਼ ਅਤੇ ਬੈਤੇਲ ਦੇ ਪਹਾੜੀ ਦੇਸ਼ ਵਿੱਚ ਰਹੇ ਅਤੇ 1,000 ਆਦਮੀ ਯੋਨਾਥਨ ਦੇ ਨਾਲ ਬਿਨਯਾਮੀਨ ਦੇ ਗਿਬਆਹ ਵਿੱਚ ਰਹੇ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਸ਼ਾਊਲ ਨੇ ਇਸਰਾਏਲ ਦੇ ਤਿੰਨ ਹਜ਼ਾਰ ਮਨੁੱਖ ਆਪਣੇ ਲਈ ਚੁਣ ਲਏ। ਦੋ ਹਜ਼ਾਰ ਮਿਕਮਾਸ਼ ਵਿੱਚ ਅਤੇ ਬੈਤੇਲ ਦੇ ਪਹਾੜ ਵਿੱਚ ਸ਼ਾਊਲ ਨਾਲ ਰਹੇ ਅਤੇ ਇੱਕ ਹਜ਼ਾਰ ਬਿਨਯਾਮੀਨ ਦੇ ਗਿਬਆਹ ਵਿੱਚ ਯੋਨਾਥਾਨ ਦੇ ਨਾਲ ਰਹੇ ਅਤੇ ਉਹ ਨੇ ਬਾਕੀ ਦਿਆਂ ਸਭਨਾਂ ਨੂੰ ਆਪੋ ਆਪਣੇ ਡੇਰੇ ਵੱਲ ਵਿਦਿਆ ਕੀਤਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਸ਼ਾਊਲ ਨੇ ਇਸਰਾਏਲ ਦੇ ਤਿੰਨ ਹਜ਼ਾਰ ਮਨੁੱਖਾਂ ਨੂੰ ਆਪਣੇ ਲਈ ਚੁਣ ਲਿਆ, ਦੋ ਹਜ਼ਾਰ ਮਿਕਮਾਸ਼ ਵਿੱਚ, ਬੈਤਏਲ ਦੇ ਪਰਬਤ ਵਿੱਚ ਸ਼ਾਊਲ ਦੇ ਨਾਲ ਰਹੇ ਅਤੇ ਇੱਕ ਹਜ਼ਾਰ ਬਿਨਯਾਮੀਨ ਦੇ ਗਿਬਆਹ ਵਿੱਚ ਯੋਨਾਥਾਨ ਦੇ ਨਾਲ ਰਹੇ। ਉਸ ਨੇ ਬਾਕੀ ਸਭਨਾਂ ਨੂੰ ਆਪੋ ਆਪਣੇ ਡੇਰੇ ਵੱਲ ਵਿਦਾ ਕੀਤਾ।