1 Samuel 14:45 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਸਿਪਾਹੀਆਂ ਨੇ ਸ਼ਾਊਲ ਨੂੰ ਕਿਹਾ, “ਯੋਨਾਥਾਨ ਨੇ ਇਸਰਾਏਲ ਦੇ ਲਈ ਅੱਜ ਇੰਨੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਕੀ ਉਸ ਨੂੰ ਫ਼ਿਰ ਵੀ ਮਰਨਾ ਪਵੇਗਾ? ਇੰਝ ਨਹੀਂ ਹੋ ਸੱਕਦਾ! ਅਸੀਂ ਜਿਉਂਦੇ ਪਰਮੇਸ਼ੁਰ ਦੀ ਸੌਂਹ ਚੁਕੱਦੇ ਹਾਂ ਕਿ ਯੋਨਾਥਾਨ ਨੂੰ ਕੋਈ ਦੁੱਖ ਨਹੀਂ ਦੇਵੇਗਾ ਅਸੀਂ ਯੋਨਾਥਾਨ ਦਾ ਵਾਲ ਵੀ ਵਿੰਗਾ ਹੋਣ ਜਾਂ ਧਰਤੀ ਉੱਤੇ ਨਾ ਡਿੱਗਣ ਦੇਵਾਂਗੇ। ਪਰਮੇਸ਼ੁਰ ਨੇ ਉਸਦੀ ਫ਼ਲਿਸਤੀਆਂ ਦੇ ਵਿਰੁੱਧ ਲੜਾਈ ਕਰਨ ਵਿੱਚ ਅੱਜ ਮਦਦ ਕੀਤੀ ਹੈ।” ਤਾਂ ਇੰਝ ਲੋਕਾਂ ਨੇ ਯੋਨਾਥਾਨ ਨੂੰ ਮਰਨੋ ਬਚਾ ਲਿਆ, ਉਸ ਨੂੰ ਮਰਨ ਨਾ ਦਿੱਤਾ ਗਿਆ।
Punjabi Bible 2016 - ਪਵਿੱਤਰ ਬਾਈਬਲ O.V.
ਤਦ ਲੋਕਾਂ ਨੇ ਸ਼ਾਊਲ ਨੂੰ ਆਖਿਆ, ਭਲਾ, ਯੋਨਾਥਾਨ ਮਰ ਜਾਊ ਜਿਸ ਨੇ ਇਸਰਾਏਲ ਦੇ ਲਈ ਅਜਿਹਾ ਵੱਡਾ ਛੁਟਕਾਰਾ ਕੀਤਾ ਹੈ? ਪਰਮੇਸ਼ੁਰ ਨਾ ਕਰੇ! ਜੀਉਂਦੇ ਪਰਮੇਸ਼ੁਰ ਦੀ ਸੌਂਹ, ਉਹ ਦਾ ਇੱਕ ਵਾਲ ਵੀ ਧਰਤੀ ਉੱਤੇ ਨਾ ਡਿੱਗੇਗਾ ਕਿਉਂ ਜੋ ਉਹ ਨੇ ਅੱਜ ਪਰਮੇਸ਼ੁਰ ਦੇ ਨਾਲ ਕੰਮ ਕੀਤਾ ਹੈ। ਸੋ ਲੋਕਾਂ ਨੇ ਯੋਨਾਥਾਨ ਨੂੰ ਬਚਾਇਆ ਜੋ ਉਹ ਮਾਰਿਆ ਨਾ ਗਿਆ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਲੋਕਾਂ ਨੇ ਸ਼ਾਊਲ ਨੂੰ ਆਖਿਆ, ਕੀ ਯੋਨਾਥਾਨ ਮਰ ਜਾਓ ਜਿਸ ਨੇ ਇਸਰਾਏਲ ਦੇ ਲਈ ਅਜਿਹਾ ਵੱਡਾ ਛੁਟਕਾਰਾ ਕੀਤਾ ਹੈ? ਪਰਮੇਸ਼ੁਰ ਨਾ ਕਰੇ! ਜਿਉਂਦੇ ਪਰਮੇਸ਼ੁਰ ਦੀ ਸਹੁੰ, ਉਹ ਦਾ ਇੱਕ ਵਾਲ਼ ਵੀ ਧਰਤੀ ਉੱਤੇ ਨਾ ਡਿੱਗੇਗਾ ਕਿਉਂ ਜੋ ਉਹ ਨੇ ਅੱਜ ਪਰਮੇਸ਼ੁਰ ਦੇ ਨਾਲ ਕੰਮ ਕੀਤਾ ਹੈ। ਸੋ ਲੋਕਾਂ ਨੇ ਯੋਨਾਥਾਨ ਨੂੰ ਬਚਾਇਆ ਜੋ ਉਹ ਮਾਰਿਆ ਨਾ ਗਿਆ।