1 Samuel 17:49 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਦਾਊਦ ਨੇ ਝੱਟ ਆਪਣੇ ਝੋਲੇ ਵਿੱਚੋਂ ਪੱਥਰ ਕੱਢਿਆ ਅਤੇ ਉਸ ਨੂੰ ਆਪਣੀ ਗੁਲੇਲ ਵਿੱਚ ਰੱਖਕੇ ਗੁਲੇਲ ਚੱਲਾ ਦਿੱਤੀ। ਗੁਲੇਲ ਵਿੱਚੋਂ ਪੱਥਰ ਨਿਕਿਲਆ ਅਤੇ ਏਨ ਗੋਲਿਆਥ ਦੀਆਂ ਦੋਨਾਂ ਅੱਖਾਂ ਦੇ ਵਿੱਚਕਾਰ ਜਾਕੇ ਵੱਜਿਆ ਅਤੇ ਜਾ ਉਸ ਦੇ ਸਿਰ ਵਿੱਚ ਖੁੱਭ ਗਿਆ ਅਤੇ ਗੋਲਿਆਥ ਉੱਥੇ ਹੀ ਮੂੰਹ ਪਰਨੇ ਜ਼ਮੀਨ ਉੱਤੇ ਡਿੱਗ ਪਿਆ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਦਾਊਦ ਨੇ ਆਪਣੀ ਗੁਥਲੀ ਵਿੱਚ ਹੱਥ ਪਾ ਕੇ ਉਹ ਦੇ ਵਿੱਚੋਂ ਇੱਕ ਪੱਥਰ ਕੱਢਿਆ ਅਤੇ ਗੋਪੀਏ ਵਿੱਚ ਧਰ ਕੇ ਫਲਿਸਤੀ ਦੇ ਮੱਥੇ ਨੂੰ ਅਜਿਹਾ ਮਾਰਿਆ ਜੋ ਉਹ ਪੱਥਰ ਉਸ ਦੇ ਮੱਥੇ ਵਿੱਚ ਖੁੱਭ ਗਿਆ ਅਤੇ ਉਹ ਮੂੰਹ ਪਰਨੇ ਧਰਤੀ ਉੱਤੇ ਡਿੱਗ ਪਿਆ!
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਦਾਊਦ ਨੇ ਆਪਣੀ ਗੁਥਲੀ ਵਿੱਚ ਹੱਥ ਪਾ ਕੇ ਉਹ ਦੇ ਵਿੱਚੋਂ ਇੱਕ ਪੱਥਰ ਕੱਢਿਆ ਅਤੇ ਗੁਲੇਲ ਵਿੱਚ ਰੱਖ ਕੇ ਫ਼ਲਿਸਤੀ ਦੇ ਮੱਥੇ ਨੂੰ ਅਜਿਹਾ ਮਾਰਿਆ ਜੋ ਉਹ ਪੱਥਰ ਉਸ ਦੇ ਮੱਥੇ ਵਿੱਚ ਖੁੱਭ ਗਿਆ ਅਤੇ ਉਹ ਮੂੰਹ ਦੇ ਭਾਰ ਧਰਤੀ ਉੱਤੇ ਡਿੱਗ ਪਿਆ!