1 Samuel 19:20 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸ ਨੇ ਕੁਝ ਹਲਕਾਰੇ ਉਸ ਨੂੰ ਫ਼ੜਨ ਲਈ ਭੇਜੇ। ਪਰ ਜਿਸ ਵਕਤ ਉਹ ਆਦਮੀ ਡੇਰੇ ਨੂੰ ਆਏ ਉੱਥੇ ਕੁਝ ਨਬੀ ਅਗੰਮੀ ਵਾਕ ਕਰ ਰਹੇ ਸਨ ਅਤੇ ਸਮੂਏਲ ਉਸ ਟੋਲੇ ਦਾ ਆਗੂ ਉੱਥੇ ਖੜ੍ਹਾ ਸੀ। ਤਦ ਪਰਮੇਸ਼ੁਰ ਦਾ ਆਤਮਾ ਸ਼ਾਊਲ ਦੇ ਹਲਕਾਰਿਆਂ ਉੱਤੇ ਪ੍ਰਗਟ ਹੋਇਆ ਅਤੇ ਉਹ ਵੀ ਅਗੰਮੀ ਵਾਕ ਬੋਲਣ ਲੱਗ ਪਿਆ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਸ਼ਾਊਲ ਨੇ ਦਾਊਦ ਦੇ ਫੜਨ ਲਈ ਹਲਕਾਰੇ ਘੱਲੇ ਅਰ ਉਨ੍ਹਾਂ ਨੇ ਜਾਂ ਡਿੱਠਾ ਭਈ ਇੱਕ ਨਬੀਆਂ ਦੀ ਟੋਲੀ ਹੈ ਅਤੇ ਓਹ ਅਗੰਮ ਵਾਚ ਰਹੇ ਹਨ ਅਤੇ ਸਮੂਏਲ ਉਨ੍ਹਾਂ ਦਾ ਆਗੂ ਬਣ ਕੇ ਖਲੋਤਾ ਹੋਇਆ ਹੈ ਤਾਂ ਪਰਮੇਸ਼ੁਰ ਦਾ ਆਤਮਾ ਸ਼ਾਊਲ ਦੇ ਹਲਕਾਰਿਆਂ ਉੱਤੇ ਆਇਆ ਅਤੇ ਓਹ ਵੀ ਅਗੰਮ ਵਾਚਣ ਲੱਗ ਪਏ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਸ਼ਾਊਲ ਨੇ ਦਾਊਦ ਦੇ ਫੜਨ ਲਈ ਦੂਤ ਘੱਲੇ ਅਤੇ ਉਨ੍ਹਾਂ ਨੇ ਜਦ ਵੇਖਿਆ ਕਿ ਇੱਕ ਨਬੀਆਂ ਦੀ ਟੋਲੀ ਹੈ ਅਤੇ ਉਹ ਅਗੰਮ ਵਾਕ ਕਰ ਰਹੇ ਹਨ ਅਤੇ ਸਮੂਏਲ ਉਨ੍ਹਾਂ ਦਾ ਆਗੂ ਬਣ ਕੇ ਖੜ੍ਹਾ ਹੋਇਆ ਹੈ ਤਾਂ ਪਰਮੇਸ਼ੁਰ ਦਾ ਆਤਮਾ ਸ਼ਾਊਲ ਦੇ ਦੂਤਾਂ ਉੱਤੇ ਆਇਆ ਅਤੇ ਉਹ ਵੀ ਅਗੰਮ ਬੋਲਣ ਲੱਗੇ।