1 Samuel 19:21 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਸ਼ਾਊਲ ਨੇ ਇਸ ਬਾਰੇ ਸੁਣਿਆ, ਇਸ ਲਈ ਉਸ ਨੇ ਹੋਰ ਹਲਕਾਰੇ ਭੇਜੇ। ਪਰ ਉਹ ਵੀ ਭਵਿੱਖਬਾਣੀ ਕਰਨ ਲੱਗ ਪਏ। ਇਸ ਲਈ ਸ਼ਾਊਲ ਨੇ ਤੀਸਰੀ ਵਾਰ ਹਲਕਾਰੇ ਭੇਜੇ। ਅਤੇ ਉਹ ਵੀ ਭਵਿੱਖਬਾਣੀ ਕਰਨ ਲੱਗ ਪਏ।
Punjabi Bible 2016 - ਪਵਿੱਤਰ ਬਾਈਬਲ O.V.
ਜਾਂ ਸ਼ਾਊਲ ਨੂੰ ਇਹ ਖਬਰ ਅੱਪੜ ਪਈ ਤਾਂ ਉਹ ਨੇ ਹੋਰ ਹਲਕਾਰੇ ਘੱਲੇ ਅਤੇ ਓਹ ਵੀ ਅਗੰਮ ਵਾਚਣ ਲੱਗ ਪਏ ਤਾਂ ਸ਼ਾਊਲ ਨੇ ਤੀਜੀ ਵਾਰ ਫੇਰ ਹੋਰ ਹਲਕਾਰੇ ਘੱਲੇ ਅਤੇ ਓਹ ਵੀ ਅਗੰਮ ਵਾਚਣ ਲੱਗ ਪਏ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦ ਸ਼ਾਊਲ ਨੂੰ ਇਹ ਖ਼ਬਰ ਪਹੁੰਚੀ ਤਾਂ ਉਸ ਨੇ ਹੋਰ ਦੂਤ ਘੱਲੇ ਅਤੇ ਉਹ ਵੀ ਅਗੰਮ ਵਾਕ ਕਰਨ ਲੱਗੇ ਹਨ ਤਾਂ ਸ਼ਾਊਲ ਨੇ ਤੀਜੀ ਵਾਰੀ ਫੇਰ ਹੋਰ ਦੂਤ ਘੱਲੇ ਅਤੇ ਉਹ ਵੀ ਅਗੰਮ ਵਾਕ ਕਰਨ ਲੱਗੇ।