1 Samuel 4:19 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਏਲੀ ਦੀ ਨੂਹ ਅਤੇ ਫ਼ੀਨਹਾਸ ਦੀ ਤੀਵੀਂ ਗਰਭਵਤੀ ਸੀ ਅਤੇ ਉਸ ਨੂੰ ਜਲਦ ਹੀ ਬੱਚਾ ਜੰਮਣ ਵਾਲਾ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਚੁੱਕਿਆ ਗਿਆ ਹੈ ਅਤੇ ਉਸਦਾ ਸੌਹਰਾ, ਏਲੀ ਅਤੇ ਪਤੀ ਫ਼ੀਨਹਾਸ ਵੀ ਖਤਮ ਹੋ ਚੁੱਕੇ ਹਨ, ਜਦ ਹੀ ਉਸ ਨੇ ਇਹ ਖਬਰਾਂ ਸੁਣੀਆਂ ਤਾਂ ਉਸ ਨੂੰ ਪ੍ਰਸੂਤੀ ਪੀੜਾਂ ਉੱਠੀਆਂ ਅਤੇ ਉਸ ਨੇ ਬੱਚਾ ਜੰਮਣਾ ਸ਼ੁਰੂ ਕੀਤਾ।
Punjabi Bible 2016 - ਪਵਿੱਤਰ ਬਾਈਬਲ O.V.
ਉਸ ਦੀ ਨੂੰਹ ਫ਼ੀਨਹਾਸ ਦੀ ਵਹੁਟੀ ਗਰਭਣੀ ਸੀ ਅਰ ਉਹ ਦੇ ਜਨਣ ਦਾ ਵੇਲਾ ਨੇੜੇ ਸੀ ਅਤੇ ਜਦ ਉਹ ਨੇ ਏਹ ਗੱਲਾਂ ਸੁਣੀਆਂ ਭਈ ਪਰਮੇਸ਼ੁਰ ਦਾ ਸੰਦੂਕ ਖੁੱਸ ਗਿਆ ਅਤੇ ਤੇਰਾ ਸਹੁਰਾ ਅਰ ਭਰਤਾ ਮਰ ਗਏ ਸਨ ਤਾਂ ਉਹ ਨਿਵੀਂ ਅਤੇ ਜਣੀ ਕਿਉਂ ਜੋ ਜਣਨ ਦੀ ਪੀੜ ਆਣ ਲੱਗੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਦੀ ਨੂੰਹ ਫ਼ੀਨਹਾਸ ਦੀ ਪਤਨੀ ਗਰਭਵਤੀ ਸੀ ਅਤੇ ਉਹ ਦੇ ਜਣਨ ਦਾ ਵੇਲਾ ਨੇੜੇ ਸੀ ਜਦ ਉਹ ਨੇ ਇਹ ਗੱਲਾਂ ਸੁਣੀਆਂ ਕਿ ਪਰਮੇਸ਼ੁਰ ਦਾ ਸੰਦੂਕ ਹੱਥੋਂ ਨਿੱਕਲ ਗਿਆ ਹੈ ਅਤੇ ਤੇਰਾ ਸਹੁਰਾ ਅਤੇ ਪਤੀ ਮਰ ਗਏ ਹਨ ਤਾਂ ਉਹ ਨੂੰ ਜਣਨ ਦੀਆਂ ਪੀੜ੍ਹਾਂ ਲੱਗੀਆਂ ਅਤੇ ਉਸਨੇ ਪੁੱਤਰ ਨੂੰ ਜਨਮ ਦਿੱਤਾ।