1 Thessalonians 2:10 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਸ਼ਰਧਾਲੂਓ, ਜਦੋਂ ਅਸੀਂ ਤੁਹਾਦੇ ਨਾਲ ਸਾਂ, ਅਸੀਂ ਪਵਿੱਤਰ, ਧਰਮੀ ਅਤੇ ਦੋਸ਼ ਰਹਿਤ ਜ਼ਿੰਦਗੀ ਵਤੀਤ ਕੀਤੀ। ਤੁਸੀਂ ਜਾਣਦੇ ਹੋ ਕਿ ਇਹ ਸੱਚ ਹੈ ਅਤੇ ਪਰਮੇਸ਼ੁਰ ਜਾਣਦਾ ਹੈ ਕਿ ਇਹ ਸੱਚ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤੁਸੀਂ ਅਤੇ ਪਰਮੇਸ਼ਰ ਇਸ ਦੇ ਗਵਾਹ ਹੋ ਕਿ ਤੁਹਾਡੇ ਨਾਲ ਜੋ ਵਿਸ਼ਵਾਸੀ ਹੋ, ਸਾਡਾ ਵਰਤਾਅ ਕਿਸ ਤਰ੍ਹਾਂ ਸ਼ੁੱਧ, ਨੇਕ ਅਤੇ ਨਿਰਦੋਸ਼ ਰਿਹਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤੁਸੀਂ ਗਵਾਹ ਹੋ, ਅਤੇ ਪਰਮੇਸ਼ਵਰ ਵੀ, ਇਸ ਲਈ ਕਿ ਅਸੀਂ ਤੁਹਾਡੇ ਵਿੱਚ ਵਿਸ਼ਵਾਸ ਕਰਨ ਵਾਲੇ ਕਿੰਨੇ ਪਵਿੱਤਰ, ਧਰਮੀ ਅਤੇ ਨਿਰਦੋਸ਼ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਤੁਸੀਂ ਸਾਖੀ ਹੋ ਨਾਲੇ ਪਰਮੇਸ਼ੁਰ ਵੀ ਜੋ ਕਿਹੀ ਪਵਿੱਤਰਤਾਈ ਅਤੇ ਧਰਮ ਅਤੇ ਨਿਰਦੂਸ਼ਨਾ ਸਹਿਤ ਤੁਸਾਂ ਨਿਹਚਾਵਾਨਾਂ ਨਾਲ ਸਾਡਾ ਵਰਤਾਰਾ ਸੀ
Punjabi ERV
ਤੁਸੀਂ ਮੂਰਤੀਆਂ ਦੀ ਪੂਜਾ ਛੱਡਕੇ ਪਰਮੇਸ਼ੁਰ ਦੇ ਪੁੱਤਰ ਦੀ ਸਵਰਗ ਵਿੱਚੋਂ ਆਮਦ ਨੂੰ ਉਡੀਕਣ ਲੱਗੇ। ਪਰਮੇਸ਼ੁਰ ਨੇ ਆਪਣੇ ਪੁੱਤਰ ਯਿਸੂ ਨੂੰ ਮੁਰਦੇ ਤੋਂ ਉਭਾਰਿਆ। ਯਿਸੂ ਹੀ ਹੈ ਜੋ ਸਾਨੂੰ ਪਰਮੇਸ਼ੁਰ ਦੇ ਗੁੱਸੇ ਤੋਂ ਬਚਾਵੇਗਾ ਜੋ ਕਿ ਆ ਰਿਹਾ ਹੈ। ਥਸ੍ਸਲੁਨੀਕੀਆਂ ਵਿੱਚ ਪੌਲੁਸ ਦਾ ਕਾਰਜ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰਮੇਸ਼ੁਰ ਅਤੇ ਤੁਸੀਂ ਦੋਵੇਂ ਗਵਾਹ ਹੋ ਕਿ ਤੁਹਾਡੇ ਨਾਲ ਜੋ ਵਿਸ਼ਵਾਸੀ ਹੋ, ਸਾਡਾ ਵਰਤਾਵਾ ਕਿੰਨ੍ਹਾਂ ਪਵਿੱਤਰ, ਧਾਰਮਿਕਤਾ ਅਤੇ ਨਿਰਦੋਸ਼ਤਾ ਸਹਿਤ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تُسی گواہ ہو۔ تے خُدا وی گواہ اے۔ پئی ساڈا رویّہ تُہاڈے نال جِنہاں اِیمان لے آؤندا اے کیہو جیہا پاک تے راست تے بے عیب سی۔
Punjabi Standard Bible (Punjabi Standard Bible) 2023
ਤੁਸੀਂ ਵੀ ਅਤੇ ਪਰਮੇਸ਼ਰ ਵੀ ਗਵਾਹ ਹੈ ਕਿ ਤੁਹਾਡੇ ਵਿਸ਼ਵਾਸੀਆਂ ਨਾਲ ਸਾਡਾ ਵਿਹਾਰ ਕਿੰਨਾ ਪਵਿੱਤਰ, ਉਚਿਤ ਅਤੇ ਦੋਸ਼ ਰਹਿਤ ਸੀ।