1 Thessalonians 2:17 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਭਰਾਵੋ ਅਤੇ ਭੈਣੋ, ਅਸੀਂ ਥੋੜੇ ਸਮੇਂ ਲਈ ਤੁਹਾਡੇ ਕੋਲੋਂ ਅਲੱਗ ਹੋ ਗਏ ਸਾਂ। ਅਸੀਂ ਤੁਹਾਡੇ ਨਾਲ ਨਹੀਂ ਸਾਂ ਪਰ ਸਾਡੀਆਂ ਸੋਚਾਂ ਹਮੇਸ਼ਾਂ ਤੁਹਾਡੇ ਨਾਲ ਸਨ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਅਤੇ ਅਸੀਂ ਤੁਹਾਨੂੰ ਮਿਲਣ ਲਈ ਬਹੁਤ ਜਤਨ ਕੀਤੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਭਰਾਵੋ ਅਤੇ ਭੈਣੋ, ਜਦੋਂ ਅਸੀਂ ਤੁਹਾਡੇ ਕੋਲੋਂ ਥੋੜ੍ਹੇ ਸਮੇਂ ਦੇ ਲਈ ਸਰੀਰਕ ਰੂਪ ਵਿੱਚ ਅਲੱਗ ਕੀਤੇ ਗਏ ਸੀ ਪਰ ਦਿਲ ਤੋਂ ਨਹੀਂ, ਅਸੀਂ ਬੜੀ ਤਾਂਘ ਦੇ ਨਾਲ ਤੁਹਾਨੂੰ ਦੁਬਾਰਾ ਮਿਲਣ ਦੀ ਕੋਸ਼ਿਸ਼ ਕੀਤੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ, ਹੇ ਭਰਾਵੋ ਅਤੇ ਭੈਣੋ, ਜਦੋਂ ਅਸੀਂ ਥੋੜੇ ਸਮੇਂ ਲਈ (ਵਿਅਕਤੀਗਤ ਰੂਪ ਵਿੱਚ, ਸੋਚ ਵਿੱਚ ਨਹੀਂ), ਤੁਹਾਡੇ ਤੋਂ ਵਿਛੜ ਕੇ ਅਨਾਥ ਹੋ ਗਏ ਸੀ, ਸਾਡੀ ਤੀਬਰ ਇੱਛਾ ਦੇ ਕਾਰਨ ਅਸੀਂ ਤੁਹਾਨੂੰ ਮਿਲਣ ਦੀ ਹਰ ਕੋਸ਼ਿਸ਼ ਕੀਤੀ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਹੇ ਭਰਾਵੋ, ਅਸੀਂ ਜੋ ਥੋੜਾ ਚਿਰ ਤੁਹਾਥੋਂ ਵਿਛੜੇ ਰਹੇ ਮਨ ਕਰਕੇ ਨਹੀਂ ਪਰ ਦੇਹ ਕਰਕੇ ਤਾਂ ਅਸਾਂ ਵੱਡੀ ਚਾਹ ਨਾਲ ਤੁਹਾਡਾ ਦਰਸ਼ਣ ਕਰਨ ਲਈ ਬਹੁਤ ਹੀ ਜਤਨ ਕੀਤਾ
Punjabi ERV
ਭਰਾਵੋ ਅਤੇ ਭੈਣੋ, ਅਸੀਂ ਥੋਡ਼ੇ ਸਮੇਂ ਲਈ ਤੁਹਾਡੇ ਕੋਲੋਂ ਅਲੱਗ ਹੋ ਗਏ ਸਾਂ। ਅਸੀਂ ਤੁਹਾਡੇ ਨਾਲ ਨਹੀਂ ਸਾਂ ਪਰ ਸਾਡੀਆਂ ਸੋਚਾਂ ਹਮੇਸ਼ਾਂ ਤੁਹਾਡੇ ਨਾਲ ਸਨ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਅਤੇ ਅਸੀਂ ਤੁਹਾਨੂੰ ਮਿਲਣ ਲਈ ਬਹੁਤ ਜਤਨ ਕੀਤੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਹੇ ਭਰਾਵੋ, ਅਸੀਂ ਜੋ ਥੋੜ੍ਹਾ ਚਿਰ ਤੁਹਾਡੇ ਤੋਂ ਵਿਛੜੇ ਰਹੇ, ਮਨ ਕਰਕੇ ਨਹੀਂ ਪਰ ਦੇਹ ਕਰਕੇ, ਅਸੀਂ ਵੱਡੀ ਲਾਲਸਾ ਨਾਲ ਤੁਹਾਡਾ ਦਰਸ਼ਣ ਕਰਨ ਲਈ ਬਹੁਤ ਹੀ ਜਤਨ ਕੀਤਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر بھراؤ! اسی جو تھوڑے چِر تِیکر تُہاڈے نالوں نِکھڑ گئے۔ بھانویں دِلوں نئیں ساں نِکھڑے۔ اساں بڑی چاہ نال تُہاڈی صُورت ویکھن دی ہور وی وَدّھ حیلہ کِیتا۔
Punjabi Standard Bible (Punjabi Standard Bible) 2023
ਪਰ ਹੇ ਭਾਈਓ, ਅਸੀਂ ਥੋੜ੍ਹੇ ਸਮੇਂ ਲਈ ਤੁਹਾਡੇ ਤੋਂ ਦੂਰ ਕੀਤੇ ਗਏ; ਉਹ ਵੀ ਸਰੀਰਕ ਤੌਰ 'ਤੇ, ਨਾ ਕਿ ਦਿਲ ਤੋਂ। ਇਸ ਲਈ ਅਸੀਂ ਬੜੀ ਇੱਛਾ ਨਾਲ ਤੁਹਾਡਾ ਮੂੰਹ ਵੇਖਣ ਲਈ ਹੋਰ ਵੀ ਜ਼ਿਆਦਾ ਯਤਨ ਕੀਤਾ।