1 Timothy 1:18 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਤਿਮੋਥਿਉਸ, ਤੁਸੀਂ ਮੇਰੇ ਲਈ ਇੱਕ ਪੁੱਤਰ ਵਾਂਗ ਹੋ। ਮੈਂ ਤੁਹਾਨੂੰ ਆਦੇਸ਼ ਦੇ ਰਿਹਾ ਹਾਂ। ਇਹ ਆਦੇਸ਼ ਉਨ੍ਹਾਂ ਅਗੰਮੀ ਵਾਕਾਂ ਦੇ ਅਨੁਸਾਰ ਹੈ ਜਿਹੜੇ ਅਤੀਤ ਵਿੱਚ ਤੁਹਾਡੇ ਸੰਬੰਧ ਵਿੱਚ ਦੱਸੇ ਗਏ ਸਨ। ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਤਾਂ ਜੋ ਤੁਸੀਂ ਉਨ੍ਹਾਂ ਅਗੰਮ ਵਾਕਾਂ ਅਨੁਸਾਰ ਚੱਲੋ ਅਤੇ ਵਿਸ਼ਵਾਸ ਲਈ ਸਫ਼ਲ ਯੁੱਧ ਲੜੋ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੇਰੇ ਪੁੱਤਰ ਤਿਮੋਥਿਉਸ, ਉਹਨਾਂ ਭਵਿੱਖਬਾਣੀਆਂ ਦੇ ਅਨੁਸਾਰ ਜੋ ਪਹਿਲਾਂ ਤੇਰੇ ਬਾਰੇ ਕੀਤੀਆਂ ਗਈਆਂ ਸਨ ਮੈਂ ਤੈਨੂੰ ਇਹ ਹੁਕਮ ਦੇ ਰਿਹਾ ਹਾਂ ਤਾਂ ਜੋ ਤੂੰ ਉਹਨਾਂ ਦੀ ਵਰਤੋਂ ਕਰ ਕੇ ਚੰਗੀ ਲੜਾਈ ਲੜੇਂ,
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੇਰੇ ਪੁੱਤਰ ਤਿਮੋਥਿਉਸ, ਮੈ ਉਹਨਾਂ ਭਵਿੱਖਬਾਣੀਆ ਦੇ ਅਨੁਸਾਰ ਜਿਹੜੀਆਂ ਪਹਿਲਾਂ ਤੋਂ ਹੀ ਤੇਰੇ ਬਾਰੇ ਕੀਤੀਆਂ ਗਈਆ ਸਨ ਹੁਕਮ ਦਿੰਦਾ ਹਾਂ, ਤਾਂ ਜੋ ਉਹਨਾਂ ਨੂੰ ਯਾਦ ਕਰਕੇ ਤੂੰ ਚੰਗੀ ਤਰ੍ਹਾਂ ਝੂਠੀ ਸਿੱਖਿਆ ਦੇ ਵਿਰੋਧ ਇੱਕ ਲੜਾਈ ਨੂੰ ਲੜ ਸਕੇ,
Punjabi Bible 2016 - ਪਵਿੱਤਰ ਬਾਈਬਲ O.V.
ਹੇ ਪੁੱਤ੍ਰ ਤਿਮੋਥਿਉਸ, ਮੈਂ ਉਨ੍ਹਾਂ ਅਗੰਮ ਵਾਕਾਂ ਦੇ ਅਨੁਸਾਰ ਜਿਹੜੇ ਅੱਗੋਂ ਤੇਰੇ ਵਿਖੇ ਕੀਤੇ ਗਏ ਤੈਨੂੰ ਇਹ ਹੁਕਮ ਦਿੰਦਾ ਹਾਂ ਭਈ ਤੂੰ ਓਹਨਾਂ ਦੇ ਸਹਾਰੇ ਅੱਛੀ ਲੜਾਈ ਲੜੀਂ
Punjabi ERV
ਤਿਮੋਥਿਉਸ, ਤੁਸੀਂ ਮੇਰੇ ਲਈ ਇੱਕ ਪੁੱਤਰ ਵਾਂਗ ਹੋ। ਮੈਂ ਤੁਹਾਨੂੰ ਆਦੇਸ਼ ਦੇ ਰਿਹਾ ਹਾਂ। ਇਹ ਆਦੇਸ਼ ਉਨ੍ਹਾਂ ਅਗੰਮੀ ਵਾਕਾਂ ਦੇ ਅਨੁਸਾਰ ਹੈ ਜਿਹਡ਼ੇ ਅਤੀਤ ਵਿੱਚ ਤੁਹਾਡੇ ਸੰਬੰਧ ਵਿੱਚ ਦੱਸੇ ਗਏ ਸਨ। ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਤਾਂ ਜੋ ਤੁਸੀਂ ਉਨ੍ਹਾਂ ਅਗੰਮ ਵਾਕਾਂ ਅਨੁਸਾਰ ਚੱਲੋ ਅਤੇ ਵਿਸ਼ਵਾਸ ਲਈ ਸਫ਼ਲ ਯੁਧ ਲਡ਼ੋ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੇ ਪੁੱਤਰ ਤਿਮੋਥਿਉਸ, ਮੈਂ ਉਨ੍ਹਾਂ ਅਗੰਮ ਵਾਕਾਂ ਦੇ ਅਨੁਸਾਰ ਜਿਹੜੇ ਪਹਿਲਾਂ ਤੋਂ ਤੇਰੇ ਵਿਖੇ ਕੀਤੇ ਗਏ, ਤੈਨੂੰ ਇਹ ਹੁਕਮ ਦਿੰਦਾ ਹਾਂ ਕਿ ਤੂੰ ਉਨ੍ਹਾਂ ਦੇ ਸਹਾਰੇ ਚੰਗੀ ਲੜਾਈ ਲੜੀਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
میرے پُتر تِیمُتِھیُس۔ اوہناں پیشِینگوئِیاں دے سببّوں جِنہاں تینُوں راہ پایا۔ مَیں ایہہ حُکم کرنا آں۔ پئی تُوں اوہناں دی راہِیں چنگی لڑائی لڑیں۔
Punjabi Standard Bible (Punjabi Standard Bible) 2023
ਹੇ ਮੇਰੇ ਪੁੱਤਰ ਤਿਮੋਥਿਉਸ, ਮੈਂ ਤੈਨੂੰ ਹਿਦਾਇਤ ਦਿੰਦਾ ਹਾਂ ਕਿ ਤੂੰ ਉਨ੍ਹਾਂ ਭਵਿੱਖਬਾਣੀਆਂ ਦੇ ਅਨੁਸਾਰ ਜੋ ਤੇਰੇ ਵਿਖੇ ਪਹਿਲਾਂ ਕੀਤੀਆਂ ਗਈਆਂ, ਚੰਗੀ ਲੜਾਈ ਲੜ