1 Timothy 1:4 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉਨ੍ਹਾਂ ਲੋਕਾਂ ਨੂੰ ਉਨ੍ਹਾਂ ਕਹਾਣੀਆਂ ਤੇ ਸਮਾਂ ਨਾ ਬਰਬਾਦ ਕਰਨ ਲਈ ਕਹੋ ਜਿਹੜੀਆਂ ਸੱਚੀਆਂ ਨਹੀਂ ਹਨ ਅਤੇ ਨਾਮਾਂ ਦੀਆਂ ਵੱਡੀਆਂ ਪੱਤ੍ਰੀਆਂ ਉੱਤੇ ਪਰਿਵਾਰਕ ਇਤਹਾਸ ਨਾਲ ਸੰਬੰਧਿਤ ਹਨ। ਉਹ ਚੀਜ਼ਾਂ ਕੇਵਲ ਵਾਦ ਵਿਵਾਦ ਖੜ੍ਹਾ ਕਰਦੀਆਂ ਹਨ। ਉਹ ਗੱਲਾਂ ਪਰਮੇਸ਼ੁਰ ਦੇ ਕਾਰਜ ਵਿੱਚ ਸਹਾਇਤਾ ਨਹੀਂ ਕਰਦੀਆਂ। ਪਰਮੇਸ਼ੁਰ ਦਾ ਕਾਰਜ ਤਾਂ ਵਿਸ਼ਵਾਸ ਰਾਹੀਂ ਹੁੰਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਨੂੰ ਕਹਿ ਕਿ ਉਹ ਪ੍ਰਾਚੀਨ ਮਨਘੜਤ ਕਥਾਵਾਂ ਅਤੇ ਬੇਅੰਤ ਵੰਸਾਵਲੀਆਂ ਉੱਤੇ ਧਿਆਨ ਦੇਣਾ ਛੱਡ ਦੇਣ ਕਿਉਂਕਿ ਇਹਨਾਂ ਦੁਆਰਾ ਕੇਵਲ ਝਗੜੇ ਹੀ ਪੈਦਾ ਹੁੰਦੇ ਹਨ । ਇਹਨਾਂ ਤੋਂ ਕਿਸੇ ਤਰ੍ਹਾਂ ਵੀ ਪਰਮੇਸ਼ਰ ਦੇ ਕੰਮ ਵਿੱਚ ਵਾਧਾ ਨਹੀਂ ਹੁੰਦਾ, ਜਿਸ ਦਾ ਆਧਾਰ ਕੇਵਲ ਵਿਸ਼ਵਾਸ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਾਂ ਆਪਣੇ ਆਪ ਨੂੰ ਕਲਪਿਤ ਕਥਾ ਅਤੇ ਅਨੰਤ ਬੰਸਾਵਲੀਆਂ ਵਿੱਚ ਅਰਪਣ ਕਰਨ। ਇਹ ਚੀਜ਼ਾਂ ਪਰਮੇਸ਼ਵਰ ਦੇ ਪ੍ਰਬੰਧ ਨੂੰ ਜਿਹੜਾ ਵਿਸ਼ਵਾਸ ਉੱਤੇ ਬਣਿਆ ਹੋਇਆ ਹੈ ਨਹੀਂ ਪਰ ਸਵਾਲਾਂ ਨੂੰ ਵਧਾਉਂਦੀਆ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਕਹਾਣੀਆਂ ਅਤੇ ਬੇਓੜਕ ਕੁਲਪੱਤ੍ਰੀਆਂ ਉੱਤੇ ਚਿੱਤ ਨਾ ਲਾਉਣ ਜਿਹੜੀਆਂ ਪਰਮੇਸ਼ੁਰ ਦੇ ਉਸ ਪਰਬੰਧ ਨੂੰ ਨਹੀਂ ਜਿਹੜਾ ਨਿਹਚਾ ਉੱਤੇ ਬਣਿਆ ਹੋਇਆ ਹੈ ਪਰ ਸਵਾਲਾਂ ਨੂੰ ਤਰੱਕੀ ਦਿੰਦੀਆਂ ਹਨ
Punjabi ERV
ਉਨ੍ਹਾਂ ਲੋਕਾਂ ਨੂੰ ਉਨ੍ਹਾਂ ਕਹਾਣੀਆਂ ਤੇ ਸਮਾਂ ਨਾ ਬਰਬਾਦ ਕਰਨ ਲਈ ਕਹੋ ਜਿਹਡ਼ੀਆਂ ਸੱਚੀਆਂ ਨਹੀਂ ਹਨ ਅਤੇ ਨਾਮਾਂ ਦੀਆਂ ਵੱਡੀਆਂ ਪਤ੍ਰ੍ਰੀਆ ਉੱਤੇ ਪਰਿਵਾਰਕ ਇਤਹਾਸ ਨਾਲ ਸੰਬੰਧਿਤ ਹਨ। ਉਹ ਚੀਜ਼ਾਂ ਕੇਵਲ ਵਾਦ ਵਿਵਾਦ ਖਡ਼ਾ ਕਰਦੀਆਂ ਹਨ। ਉਹ ਗੱਲਾਂ ਪਰਮੇਸ਼ੁਰ ਦੇ ਕਾਰਜ ਵਿੱਚ ਸਹਾਇਤਾ ਨਹੀਂ ਕਰਦੀਆਂ। ਪਰਮੇਸ਼ੁਰ ਦਾ ਕਾਰਜ ਤਾਂ ਵਿਸ਼ਵਾਸ ਰਾਹੀਂ ਹੁੰਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਕਹਾਣੀਆਂ ਅਤੇ ਅਸੀਮਿਤ ਕੁੱਲਪੱਤ੍ਰੀਆਂ ਉੱਤੇ ਮਨ ਨਾ ਲਾਉਣ, ਜਿਹੜੀਆਂ ਸਵਾਲਾਂ ਨੂੰ ਵਧਾਉਂਦੀਆਂ ਹਨ ਪਰਮੇਸ਼ੁਰ ਦੇ ਉਸ ਪ੍ਰਬੰਧ ਨੂੰ ਨਹੀਂ ਜਿਹੜਾ ਵਿਸ਼ਵਾਸ ਉੱਤੇ ਬਣਿਆ ਹੋਇਆ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہناں کہانِیاں تے بے انت شجریاں دا خیال نا کرن۔ جیہڑے جھگڑے دا سبّب ہوندے نیں۔ تے اوس خُدائی۔ بندوبست دے سببّوں نئیں جیہڑا اِیمان اُتّے بنیا ہویا اے۔ اوسے طرح مَیں ہُن وی کرنا آں۔
Punjabi Standard Bible (Punjabi Standard Bible) 2023
ਅਤੇ ਨਾ ਮਨ-ਘੜਤ ਗੱਲਾਂ ਅਤੇ ਅੰਤਹੀਣ ਕੁਲ-ਪੱਤਰੀਆਂ 'ਤੇ ਧਿਆਨ ਦੇਣ ਜਿਨ੍ਹਾਂ ਨਾਲ ਵਿਸ਼ਵਾਸ 'ਤੇ ਅਧਾਰਤ ਪਰਮੇਸ਼ਰ ਦੀ ਯੋਜਨਾ ਨਹੀਂ, ਸਗੋਂ ਵਿਅਰਥ ਵਿਵਾਦ ਪੈਦਾ ਹੁੰਦੇ ਹਨ।