1 Timothy 1:9 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਅਸੀਂ ਇਹ ਵੀ ਜਾਣਦੇ ਹਾਂ ਕਿ ਸ਼ਰ੍ਹਾ ਚੰਗੇ ਲੋਕਾਂ ਲਈ ਨਹੀਂ ਬਣਾਈ ਗਈ। ਸਗੋਂ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ ਜਿਹੜੇ ਸ਼ਰ੍ਹਾ ਦੇ ਵਿਰੁੱਧ ਹਨ ਅਤੇ ਉਨ੍ਹਾਂ ਲੋਕਾਂ ਲਈ ਜਿਹੜੇ ਸ਼ਰ੍ਹਾ ਨੂੰ ਮੰਨਣ ਤੋਂ ਇਨਕਾਰੀ ਹਨ। ਸ਼ਰ੍ਹਾ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਹਨ, ਉਨ੍ਹਾਂ ਲਈ ਜੋ ਪਾਪੀ ਹਨ, ਉਨ੍ਹਾਂ ਲਈ ਜਿਹੜੇ ਅਪਵਿੱਤਰ ਹਨ, ਉਨ੍ਹਾਂ ਲਈ ਜਿਹੜੇ ਮਜ਼ਹਬ ਦੇ ਖਿਲਾਫ਼ ਹਨ, ਉਨ੍ਹਾਂ ਲਈ ਜਿਹੜੇ ਆਪਣੇ ਮਾਤਾ ਪਿਤਾ ਨੂੰ ਮਾਰਦੇ ਹਨ, ਖੂਨੀਆਂ ਲਈ,
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਸੀਂ ਇਹ ਵੀ ਜਾਣਦੇ ਹਾਂ ਕਿ ਵਿਵਸਥਾ ਨੇਕ ਲੋਕਾਂ ਦੇ ਲਈ ਨਹੀਂ ਦਿੱਤੀ ਗਈ ਸਗੋਂ ਉਹਨਾਂ ਦੇ ਲਈ ਦਿੱਤੀ ਗਈ ਹੈ ਜੋ ਵਿਵਸਥਾਹੀਣ, ਵਿਦਰੋਹੀ, ਅਵਿਸ਼ਵਾਸੀ ਅਤੇ ਪਾਪੀ, ਅਪਵਿੱਤਰ ਅਤੇ ਅਧਰਮੀ, ਮਾਤਾ-ਪਿਤਾ ਦੇ ਹੱਤਿਆਰੇ, ਕਾਤਲ,
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਸੀਂ ਇਹ ਵੀ ਜਾਣਦੇ ਹਾਂ ਕਿ ਕਾਨੂੰਨ ਧਰਮੀ ਦੇ ਲਈ ਨਹੀਂ ਬਣਾਇਆ ਗਿਆ ਹੈ, ਬਲਕਿ ਕਾਨੂੰਨ ਤੋੜਣ ਵਾਲੇ ਅਤੇ ਵਿਦਰੋਹੀਆਂ, ਵਿਭਚਾਰੀਆਂ ਅਤੇ ਪਾਪੀਆਂ, ਅਸ਼ੁੱਧਾਂ ਅਤੇ ਅਧਰਮੀਆਂ ਲਈ, ਉਹਨਾਂ ਲਈ ਜੋ ਆਪਣੇ ਪਿਤਾ ਜਾਂ ਮਾਂਵਾਂ ਨੂੰ ਮਾਰਦੇ ਹਨ, ਕਾਤਲਾਂ,
Punjabi Bible 2016 - ਪਵਿੱਤਰ ਬਾਈਬਲ O.V.
ਇਹ ਜਾਣ ਕੇ ਜੋ ਸ਼ਰਾ ਧਰਮੀ ਦੇ ਲਈ ਨਹੀਂ ਸਗੋਂ ਸ਼ਰਾਹੀਨਾਂ ਅਤੇ ਢੀਠਾਂ ਲਈ, ਕੁਧਰਮੀਆਂ ਅਤੇ ਪਾਪੀਆਂ ਲਈ, ਪਲੀਤਾਂ ਅਤੇ ਅਸ਼ੁੱਧਾ ਲਈ, ਪਿਉ ਦੇ ਮਾਰਨ ਵਾਲਿਆਂ ਅਤੇ ਮਾਂ ਦੇ ਮਾਰਨ ਵਾਲਿਆਂ ਲਈ, ਮਨੁੱਖ ਘਾਤੀਆਂ
Punjabi ERV
ਅਸੀਂ ਇਹ ਵੀ ਜਾਣਦੇ ਹਾਂ ਕਿ ਸ਼ਰ੍ਹਾ ਚੰਗੇ ਲੋਕਾਂ ਲਈ ਨਹੀਂ ਬਣਾਈ ਗਈ। ਸਗੋਂ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ ਜਿਹਡ਼ੇ ਸ਼ਰ੍ਹਾ ਦੇ ਵਿਰੁੱਧ ਹਨ ਅਤੇ ਉਨ੍ਹਾਂ ਲੋਕਾਂ ਲਈ ਜਿਹਡ਼ੇ ਸ਼ਰ੍ਹਾ ਨੂੰ ਮੰਨਣ ਤੋਂ ਇਨਕਾਰੀ ਹਨ। ਸ਼ਰ੍ਹਾ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ ਜਿਹਡ਼ੇ ਪਰਮੇਸ਼ੁਰ ਦੇ ਖਿਲਾਫ਼ ਹਨ, ਉਨ੍ਹਾਂ ਲਈ ਜੋ ਪਾਪੀ ਹਨ, ਉਨ੍ਹਾਂ ਲਈ ਜਿਹਡ਼ੇ ਅਪਵਿੱਤਰ ਹਨ, ਉਨ੍ਹਾਂ ਲਈ ਜਿਹਡ਼ੇ ਮਜ਼ਹਬ ਦੇ ਖਿਲਾਫ਼ ਹਨ, ਉਨ੍ਹਾਂ ਲਈ ਜਿਹਡ਼ੇ ਆਪਣੇ ਮਾਤਾ ਪਿਤਾ ਨੂੰ ਮਾਰਦੇ ਹਨ, ਖੂਨੀਆਂ ਲਈ,
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਹ ਜਾਣ ਕੇ ਜੋ ਬਿਵਸਥਾ ਧਰਮੀ ਦੇ ਲਈ ਨਹੀਂ ਸਗੋਂ ਕੁਧਰਮੀਆਂ ਅਤੇ ਢੀਠਾਂ ਲਈ, ਪਾਪੀਆਂ ਲਈ, ਪਲੀਤਾਂ ਅਤੇ ਅਸ਼ੁੱਧਾਂ ਲਈ, ਮਾਂ-ਪਿਓ ਦੇ ਮਾਰਨ ਵਾਲਿਆਂ ਲਈ, ਮਨੁੱਖ ਘਾਤੀਆਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
یعنی ایہہ سمجھ کے پئی شریعت راست لوکاں لئی مُقرّر نئیں ہوئی سگوں بے شریعت تے کھبّے لوکاں تے بے دِیناں۔ تے گُناہِیاں تے پِلیتاں تے بے اِیمان تے ماں پئیو دے قتل کرن والیاں تے خُونِیاں۔
Punjabi Standard Bible (Punjabi Standard Bible) 2023
ਅਸੀਂ ਇਹ ਵੀ ਜਾਣਦੇ ਹਾਂ ਕਿ ਬਿਵਸਥਾ ਧਰਮੀ ਦੇ ਲਈ ਨਹੀਂ, ਸਗੋਂ ਬਿਵਸਥਾਹੀਣਾਂ, ਵਿਦਰੋਹੀਆਂ, ਕੁਧਰਮੀਆਂ, ਪਾਪੀਆਂ, ਅਪਵਿੱਤਰ ਅਤੇ ਅਸ਼ੁੱਧ ਲੋਕਾਂ, ਮਾਤਾ-ਪਿਤਾ ਦੇ ਹੱਤਿਆਰਿਆਂ, ਕਾਤਲਾਂ,